06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਲੋਕ ਮੋਰਚਾ ਪੰਜਾਬ ਇਕਾਈ ਮਲੋਟ ਦੀ ਮੀਟਿੰਗ ਹੋਈ <br/>

Ad Position 21
No active advertisement
ਅਜੀਤ ਡੈਸਕ 24-05-2026
ਮਲੋਟ, 23 ਮਈ (ਅਜਮੇਰ ਸਿੰਘ ਬਰਾੜ)-ਲੋਕ ਮੋਰਚਾ ਪੰਜਾਬ ਇਕਾਈ ਮਲੋਟ ਦੇ ਸਰਗਰਮ ਵਰਕਰਾਂ ਦੀ ਮੀਟਿੰਗ ਮਲੋਟ ਬਿਜਲੀ ਘਰ ਵਿਖੇ ਹੋਈ, ਜਿਸ 'ਚ ਲੋਕ ਮੋਰਚਾ ਪੰਜਾਬ ਤੇ ਇਨਕਲਾਬੀ ਕੇਂਦਰ ਪੰਜਾਬ ਵਲੋਂ 30 ਮਈ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ਸੂੂਬਾਈ ਕਨਵੈਨਸ਼ਨ ਬਾਰੇ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਵਿਚ ਲੋਕ ਮੋਰਚਾ ਪੰਜਾਬ ਦੇ ਸੂਬਾਈ ਆਗੂ ਗੁਰਦੀਪ ਸਿੰਘ ਖੁੱਡੀਆਂ ਨੇ ਕਿਹਾ ਕਿ ਇਸ ਕਨਵੈਨਸ਼ਨ ਵਿਚ ਲੋਕਾਂ ਨੂੰ ਆਪਣੇ ਅਸਲ ਮੁੱਦਿਆਂ ਪ੍ਰਤੀ ਸੁਚੇਤ ਕੀਤਾ ਜਾਵੇਗਾ | ਗੁਰਦੀਪ ਸਿੰਘ ਖੁੱਡੀਆਂ ਨੇ ਕਿਹਾ ਕਿ ਮੋਦੀ ਹਕੂਮਤ ਫਿਰਕੂ ਫਾਸ਼ੀ ਕਦਮਾਂ ਦੀ ਆੜ 'ਚ ਲੁਟੇਰੀਆਂ ਸਾਮਰਾਜੀ ਨੀਤੀਆਂ ਦੇ ਹੱਲੇ ਨੂੰ ਅੱਗੇ ਵਧਾ ਰਹੀ ਹੈ ਅਤੇ ਹੁਣ ਅਮਰੀਕਾ-ਈਰਾਨ ਜੰਗ ਦੀ ਆੜ ਹੇਠ ਮਹਿੰਗਾਈ ਦੇ ਵਾਧੇ ਰਾਹੀਂ ਲੋਕਾਂ 'ਤੇ ਹੋਰ ਬੋਝ ਪਾਇਆ ਜਾ ਰਿਹਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਵੀ ਇਨ੍ਹਾਂ ਨੀਤੀਆਂ ਨੂੰ ਲਾਗੂ ਕਰਨ 'ਤੇ ਲੋਕਾਂ ਦੀ ਜੁਬਾਨਬੰਦੀ ਕਰਨ ਤੇ ਸੰਘਰਸ਼ਾਂ ਨੂੰ ਕੁਚਲਣ ਲਈ ਜਾਬਰ ਕਦਮਾਂ ਦਾ ਸਹਾਰਾ ਲੈ ਰਹੀ ਹੈ | ਪੰਜਾਬ ਅੰਦਰ ਆ ਰਹੀਆਂ ਚੋਣਾਂ ਦਰਮਿਆਨ ਸਾਰੀਆਂ ਵੋਟ ਪਾਰਟੀਆਂ ਲੋਕਾਂ ਦੇ ਹਕੀਕੀ ਮੁੱਦੇ ਰੋਲ ਕੇ ਭਰਮਾਊ ਤੇ ਪਾਟਕ ਪਾਊ ਮੁੱਦੇ ਅੱਗੇ ਲਿਆਉਣ ਤੇ ਲੋਕਾਂ ਦੀ ਜਮਾਤੀ ਤੇ ਤਬਕਾਤੀ ਏਕਤਾ ਤੇ ਪਾਟਕ ਪਾਉਣ ਦੇ ਆਰ ਲੱਗੀਆਂ ਹੋਈਆਂ ਹਨ | ਬਰਨਾਲਾ ਵਿਖੇ ਹੋ ਰਹੀ ਕਨਵੈਨਸ਼ਨ ਵਿਚ ਇਨ੍ਹਾਂ ਮੁੱਦਿਆਂ 'ਤੇ ਆਵਾਜ਼ ਉਠਾਈ ਜਾਵੇਗੀ | ਆਗੂਆਂ ਨੇ ਮੰਗ ਕੀਤੀ ਕਿ ਲੋਕਾਂ ਦਾ ਸੰਘਰਸ਼ ਕਰਨ ਦਾ ਜਮਹੂਰੀ ਹੱਕ ਕੁਚਲਣਾ ਬੰਦ ਕੀਤਾ ਜਾਵੇ ਅਤੇ ਗਿ੍ਫ਼ਤਾਰ ਕੀਤੇ ਬੁੱਧੀਜੀਵੀ ਤੇ ਜਮਹੂਰੀ ਹੱਕਾਂ ਦੇ ਕਾਰਕੰੁਨ ਰਿਹਾਅ ਕੀਤੇ ਜਾਣ |

Ad Position 22
No active advertisement
ਪਿਛਲੀ ਖ਼ਬਰ ਅਵਨੀਤ ਕੌਰ ਸਿੱਧੂ ਨੇ ਸਿਲਵਰ ਓਕਸ ਸਕੂਲ 'ਚ ਸ਼ੂਟਿੰਗ ਰੇਂਜ ਦਾ ਉਦਘਾਟਨ ਕੀਤਾ <br/> ਅਗਲੀ ਖ਼ਬਰ ਬਾਬਾ ਗੰਗਾ ਰਾਮ ਜੀ ਦੀ 95ਵੀਂ ਬਰਸੀ ਮੌਕੇ ਵੱਖ-ਵੱਖ ਸੰਸਥਾਵਾਂ ਨੇ ਲਗਾਏ ਲੰਗਰ <br/>
Ad Position 24
No active advertisement