06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਬਾਬਾ ਗੰਗਾ ਰਾਮ ਜੀ ਦੀ 95ਵੀਂ ਬਰਸੀ ਮੌਕੇ ਵੱਖ-ਵੱਖ ਸੰਸਥਾਵਾਂ ਨੇ ਲਗਾਏ ਲੰਗਰ <br/>

Ad Position 21
No active advertisement
ਅਜੀਤ ਡੈਸਕ 24-05-2026
ਗਿੱਦੜਬਾਹਾ, 23 ਮਈ (ਪਰਮਜੀਤ ਸਿੰਘ ਥੇੜ੍ਹੀ)-ਸਥਾਨਕ ਭਾਰੂ ਰੋਡ 'ਤੇ ਸਥਿਤ ਡੇਰਾ ਬਾਬਾ ਗੰਗਾ ਰਾਮ ਜੀ ਵਿਖੇ ਅੱਜ ਸਿੱਧ ਬਾਬਾ ਗੰਗਾ ਰਾਮ ਜੀ ਦੀ 95ਵੀਂ ਬਰਸੀ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਗਈ | ਡੇਰਾ ਬਾਬਾ ਗੰਗਾ ਰਾਮ ਜੀ ਵਿਖੇ ਨਤਮਸਤਕ ਹੋਣ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਸ਼ਹਿਰ ਦੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵਲੋਂ ਤਰ੍ਹਾਂ-ਤਰ੍ਹਾਂ ਦੇ ਲੰਗਰ ਲਗਾਏ ਗਏ ਸਨ | ਇਸੇ ਤਹਿਤ ਜੈ ਮਾਤਾ ਵੈਸ਼ਨੂੰ ਦੇਵੀ ਸੇਵਾ ਸੰਮਤੀ ਵਲੋਂ ਸਿੱਧ ਬਾਬਾ ਗੰਗਾ ਰਾਮ ਜੀ ਦੀ 95ਵੀਂ ਬਰਸੀ ਮੌਕੇ ਆਈਸਕ੍ਰੀਮ ਅਤੇ ਵੱਖ-ਵੱਖ ਤਰ੍ਹਾਂ ਦੀਆਂ ਕੁਲਫੀਆਂ ਦੇ ਲੰਗਰ ਲਗਾਏ ਗਏ | ਇਸ ਤੋਂ ਇਲਾਵਾ ਹੋਰਨਾਂ ਸੰਸਥਾਵਾਂ ਵਲੋਂ ਮੋਠ-ਚਾਵਲ ਦੀ ਚਾਟ, ਤਰਬੂਜ, ਠੰਡੀ ਮਿੱਠੀ ਤੇ ਨਮਕੀਨ ਲੱਸੀ, ਜਲਜੀਰਾ, ਫਰੂਟ ਚਾਟ, ਦੁੱਧ, ਆਈਸਕ੍ਰੀਮ ਅਤੇ ਹੋਰ ਵੱਖ-ਵੱਖ ਤਰ੍ਹਾਂ ਦੇ ਸ਼ੇਕਾਂ ਦੇ ਲੰਗਰ ਲਗਾਏ ਗਏ | ਇਸ ਮੌਕੇ ਪੁਨੀਤ ਕਟਾਰੀਆ ਪੁੰਨੂੰ, ਤਰਸੇਮ ਗਰਗ ਅੰਬੀ, ਡਾ. ਅਨਿਲ ਗਰਗ, ਓਮ ਪ੍ਰਕਾਸ਼ ਸਿੰਗਲਾ, ਮੁਕੇਸ਼ ਕੁਮਾਰ, ਗਗਨ ਗਰਗ, ਅਤੇ ਦਿਸ਼ੂ ਗਰਗ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਲੋਕ ਮੋਰਚਾ ਪੰਜਾਬ ਇਕਾਈ ਮਲੋਟ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਨਗਰ ਨਿਗਮ ਚੋਣਾਂ 'ਚ ਉਮੀਦਵਾਰਾਂ ਨੂੰ ਜਿਤਾ ਕੇ 2027 'ਚ ਸਰਕਾਰ ਬਣਾਉਣ ਦਾ ਮੁੱਢ ਬੰਨੋ੍ਹ- ਬਾਦਲ
Ad Position 24
No active advertisement