06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਨਗਰ ਨਿਗਮ ਚੋਣਾਂ 'ਚ ਉਮੀਦਵਾਰਾਂ ਨੂੰ ਜਿਤਾ ਕੇ 2027 'ਚ ਸਰਕਾਰ ਬਣਾਉਣ ਦਾ ਮੁੱਢ ਬੰਨੋ੍ਹ- ਬਾਦਲ

Ad Position 21
No active advertisement
ਅਜੀਤ ਡੈਸਕ 24-05-2026
ਲੰਬੀ, 23 ਮਈ (ਮੇਵਾ ਸਿੰਘ)-ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ 2027 ਦਾ ਟਾਈਮ ਨੇੜੇ ਆ ਰਿਹਾ ਹੈ, ਉਵੇਂ ਉਵੇਂ ਸਾਰੀਆਂ ਹੀ ਸਿਆਸੀ ਪਾਰਟੀਆਂ ਵਲੋਂ ਹਰ ਪੱਖੋਂ ਆਪਣੀ ਤਿਆਰੀ ਕੀਤੀ ਜਾ ਰਹੀ ਹੈ | ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਭਲੇ ਲਈ 2027 ਦੀਆਂ ਚੋਣਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਾਉ ਕਿਉਂਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀਆਂ ਪੰਜਾਬ ਦੇ ਭਲੇ ਲਈ ਨਹੀਂ ਕੰਮ ਕਰਦੀਆਂ, ਸਗੋਂ ਉਹ ਤਾਂ ਆਪਣੀ ਦਿੱਲੀ ਹਾਈਕਮਾਂਡ ਦੇ ਹੁਕਮ ਦੀ ਹੀ ਪਾਲਣਾ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਪਿਛਲੇ ਕਰੀਬ ਸਾਢੇ 4 ਸਾਲਾਂ ਦੇ ਸਮੇਂ ਦੌਰਾਨ ਗੈਂਗਸਟਰਵਾਦ, ਕਤਲੋਗਾਰਦ, ਲੁੱਟਾਂ ਖੋਹਾਂ ਕਰਨ ਵਾਲੇ ਸ਼ਰਾਰਤੀ ਅਨਸਰਾਂ ਦਾ ਰਾਜ ਰਿਹਾ ਤੇ ਅਮਨ ਕਾਨੂੰਨ ਦਾ ਬਹੁਤ ਹੀ ਮਾੜਾ ਹਾਲ ਰਿਹਾ ਹੈ, ਇਸ ਲਈ ਪੰਜਾਬ ਵਿਚ ਅਮਨ ਸ਼ਾਂਤੀ ਦੀ ਬਹਾਲੀ ਲਈ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਣਾ ਬਹੁਤ ਹੀ ਜ਼ਰੂਰੀ ਹੈ | ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਵਿਸ਼ੇਸ਼ ਤੌਰ 'ਤੇ ਪੰਜਾਬ ਵਾਸੀਆਂ ਨੂੰ ੰ ਇਹ ਵੀ ਅਪੀਲ ਕੀਤੀ ਕਿ ਅੱਜਕੱਲ ਪੰਜਾਬ ਅੰਦਰ ਨਗਰ ਨਿਗਮ ਚੋਣਾਂ ਚੱਲ ਰਹੀਆਂ ਹਨ, ਇਨ੍ਹਾਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉ, ਕਿਉਂਕਿ ਅਗਰ ਪੰਜਾਬ ਅੰਦਰ ਤੁਸੀਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਪਣੀ ਸਰਕਾਰ ਬਣਾ ਦਿੱਤੀ ਤਾਂ ਤੁਹਾਨੂੰ ਸਾਰਿਆਂ ਨੂੰ ਆਪਣੇ ਕੰਮ ਕਰਵਾਉਣੇ ਸੌਖੇ ਹੋ ਜਾਣਗੇ | ਇਸ ਲਈ ਤੁਸੀਂ ਨਗਰ ਨਿਗਮ ਚੋਣਾਂ ਵਿਚ ਆਪਣੇ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿਚ ਜਿਤਾ ਕੇ ਪੰਜਾਬ ਅੰਦਰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਮੁੱਢ ਬੰਨ੍ਹ ਦਿਉ |
Ad Position 22
No active advertisement
ਪਿਛਲੀ ਖ਼ਬਰ ਬਾਬਾ ਗੰਗਾ ਰਾਮ ਜੀ ਦੀ 95ਵੀਂ ਬਰਸੀ ਮੌਕੇ ਵੱਖ-ਵੱਖ ਸੰਸਥਾਵਾਂ ਨੇ ਲਗਾਏ ਲੰਗਰ <br/> ਅਗਲੀ ਖ਼ਬਰ ਬੱਚਿਆਂ ਦੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸਕੂਲ ਆਫ਼ ਐਮੀਨੈਂਸ ਅਬੁੱਲਖੁਰਾਣਾ ਮੂਹਰੇ ਧਰਨਾ <br/>
Ad Position 24
No active advertisement