06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਵਾਰਡ ਨੰਬਰ 5 ਤੋਂ 'ਆਪ' ਉਮੀਦਵਾਰ ਸੰਤੋਸ਼ ਗਗਨੇਜਾ ਦੀ ਜਿੱਤ ਲਈ ਚੋਣ ਸਰਗਰਮੀਆਂ ਤੇਜ਼ <br/>

Ad Position 21
No active advertisement
ਮਲੋਟ ਵਿਖੇ ਮੀਟਿੰਗ ਮੌਕੇ ਹਾਜ਼ਰ ਬਲਦੇਵ ਕੁਮਾਰ ਲਾਲੀ ਗਗਨੇਜਾ, ਜ਼ਿਲ੍ਹਾ ਪ੍ਰਧਾਨ ਜਸ਼ਨ ਬਰਾੜ, ਚੇਅਰਮੈਨ ਬਲਦੇਵ ਸਿੰਘ ਬਾਂਮ ਅਤੇ ਹੋਰ | ਤਸਵੀਰ: ਪਾਟਿਲ <br/> 24-05-2026
8 ਜ਼ਿਲ੍ਹਾ ਪ੍ਰਧਾਨ ਜਸ਼ਨ ਬਰਾੜ ਅਤੇ ਚੇਅਰਮੈਨ ਬਲਦੇਵ ਸਿੰਘ ਬਾਂਮ ਨੇ ਮੀਟਿੰਗ ਕੀਤੀ


ਮਲੋਟ, 23 ਮਈ (ਪਾਟਿਲ)-ਮਲੋਟ ਦੇ ਵਾਰਡ ਨੰਬਰ 5 ਤੋਂ ਲਗਾਤਾਰ 2 ਵਾਰ ਜਿੱਤ ਚੁੱਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀਮਤੀ ਸੰਤੋਸ਼ ਗਗਨੇਜਾ ਪਤਨੀ ਬਲਦੇਵ ਕੁਮਾਰ ਲਾਲੀ ਗਗਨੇਜਾ ਜੈਨ ਦੇ ਹੱਕ ਵਿਚ ਚੋਣ ਪ੍ਰਚਾਰ ਨੂੰ ਉਸ ਵੇਲੇ ਹੋਰ ਹੁੰਗਾਰਾ ਮਿਲਿਆ, ਜਦੋਂ ਚੇਅਰਮੈਨ ਬਲਦੇਵ ਸਿੰਘ ਬਾਂਮ ਅਤੇ 'ਆਪ' ਦੇ ਜ਼ਿਲ੍ਹਾ ਪ੍ਰਧਾਨ ਜਸ਼ਨ ਬਰਾੜ ਲੱਖੇਵਾਲੀ ਵਿਸ਼ੇਸ਼ ਤੌਰ 'ਤੇ ਚੋਣ ਮੁਹਿੰਮ ਵਿਚ ਹਿੱਸਾ ਲੈਣ ਪਹੁੰਚੇ | ਇਸ ਦੌਰਾਨ ਉਨ੍ਹਾਂ ਵਲੋਂ ਲਾਲੀ ਗਗਨੇਜਾ ਦੇ ਗ੍ਰਹਿ ਵਿਖੇ ਵਾਰਡ ਵਾਸੀਆਂ ਨਾਲ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਸ਼ਨ ਬਰਾੜ ਅਤੇ ਚੇਅਰਮੈਨ ਬਲਦੇਵ ਸਿੰਘ ਬਾਂਮ ਨੇ ਦਾਅਵਾ ਕੀਤਾ ਕਿ ਵਾਰਡ ਵਿਚ ਆਮ ਆਦਮੀ ਪਾਰਟੀ ਦੇ ਹੱਕ 'ਚ ਬਹੁਤ ਹੀ ਸ਼ਾਨਦਾਰ ਤੇ ਮਜ਼ਬੂਤ ਮਾਹੌਲ ਬਣਿਆ ਹੋਇਆ ਹੈ, ਜਿਸ ਸਦਕਾ ਇਸ ਵਾਰ ਵੀ ਪਾਰਟੀ ਇੱਥੋਂ ਵੱਡੀ ਜਿੱਤ ਹਾਸਿਲ ਕਰੇਗੀ | ਉਨ੍ਹਾਂ ਆਖਿਆ ਕਿ ਇਸ ਵਾਰਡ ਦੇ ਲੋਕ ਲਾਲੀ ਗਗਨੇਜਾ ਨੂੰ ਆਪਣਾ ਪਰਿਵਾਰਕ ਮੈਂਬਰ ਸਮਝਦੇ ਹਨ, ਕਿਉਂਕਿ ਉਨ੍ਹਾਂ ਨੇ ਆਪਣੀ ਸਾਰੀ ਉਮਰ ਇਸ ਵਾਰਡ ਦੇ ਲੋਕਾਂ ਦੇ ਦੁੱਖ-ਸੁੱਖ ਸਾਂਝੇ ਕਰਨ ਅਤੇ ਵਾਰਡ ਦੇ ਸਰਬਪੱਖੀ ਵਿਕਾਸ ਲੇਖੇ ਲਗਾ ਦਿੱਤੀ ਹੈ | ਵਾਰਡ ਵਾਸੀਆਂ ਨੇ ਵੀ ਵਿਸ਼ਵਾਸ ਦਿਵਾਇਆ ਕਿ ਉਹ ਵਿਕਾਸ ਕਾਰਜਾਂ ਤੇ ਨਿੱਜੀ ਸਾਂਝ ਨੂੰ ਮੁੱਖ ਰੱਖਦਿਆਂ ਸੰਤੋਸ਼ ਗਗਨੇਜਾ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਮੁੜ ਸੇਵਾ ਦਾ ਮੌਕਾ ਦੇਣਗੇ | ਇਸ ਮੌਕੇ ਗੁਰਪ੍ਰੀਤ ਸਰਾਂ, ਤਰੁਣ ਮੰਗਲਾ, ਹੈਪੀ ਗੋਇਲ, ਅਲੋਕਿਕ ਮੰਗਲਾ, ਇਸ਼ਾਨ ਕਥੂਰੀਆ, ਦੀਪਕ ਕਾਠਪਾਲ, ਸੁਨੀਲ ਗਗਨੇਜਾ, ਰਾਮ ਮਿਗਲਾਨੀ ਅਤੇ ਦੀਪਕ ਮਿਗਲਾਨੀ, ਵੱਡੀ ਗਿਣਤੀ ਵਿਚ ਵਾਰਡ ਨਿਵਾਸੀ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਭਾਈ ਜਸ਼ਨਦੀਪ ਚਹਿਲ ਵਲੋਂ ਉਮੀਦਵਾਰ ਰਮਨਪ੍ਰੀਤ ਕੌਰ ਧਾਲੀਵਾਲ ਦੇ ਹੱਕ 'ਚ ਚੋਣ ਪ੍ਰਚਾਰ <br/> ਅਗਲੀ ਖ਼ਬਰ ਹਨੀ ਫ਼ੱਤਣਵਾਲਾ ਵਲੋਂ ਉਮੀਦਵਾਰ ਸੁਰਿੰਦਰ ਸਿੰਘ ਛਿੰਦਾ ਖੱਤਰੀ ਦੇ ਹੱਕ 'ਚ ਨੁੱਕੜ ਮੀਟਿੰਗ <br/>
Ad Position 24
No active advertisement