18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਦੀ ਨਵੀਂ ਸਕੂਲ ਕੈਬਨਿਟ ਨਿਯੁਕਤ

Ad Position 21
No active advertisement
ਅਜੀਤ ਡੈਸਕ 26-05-2026
ਗਿੱਦੜਬਾਹਾ, 25 ਮਈ (ਪਰਮਜੀਤ ਸਿੰਘ ਥੇੜ੍ਹੀ)-ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ ਵਿਖੇ ਨਵੀਂ ਸਕੂਲ ਕੈਬਨਿਟ ਦੀ ਨਿਯੁਕਤੀ ਕੀਤੀ | ਮਾਲਵਾ ਮੈਨੇਜਮੈਂਟ ਦੇ ਜਨਰਲ ਸਕੱਤਰ ਗੁਰਚਰਨ ਸਿੰਘ, ਪਿ੍ੰ. ਕਰਨਲ (ਸੇਵਾਮੁਕਤ) ਸੁਧਾਂਸ਼ੂ ਆਰੀਆ ਅਤੇ ਵਾਈਸ ਪਿ੍ੰ. ਜਸਬੀਰ ਸਿੰਘ ਬਰਾੜ ਉਚੇਚੇ ਤੌਰ 'ਤੇ ਮੌਜੂਦ ਸਨ | ਇਸ ਮੌਕੇ ਯੁਵਰਾਜ ਸਿੰਘ ਤੇ ਕਰਮਨ ਕੌਰ ਨੂੰ ਸਕੂਲ ਕੈਪਟਨ ਨਿਯੁਕਤ ਕੀਤਾ ਗਿਆ, ਜਦੋਂ ਕਿ ਪ੍ਰਣਵ ਤੇ ਦਿਲਸੀਰਤ ਕੌਰ ਨੂੰ ਸਕੂਲ ਵਾਈਸ ਕੈਪਟਨ ਨਿਯੁਕਤ ਕੀਤਾ ਗਿਆ | ਸੱਚਕੀਰਤ ਸਿੰਘ ਤੇ ਅੰਜਲੀ ਨੂੰ ਸਕੂਲ ਸਪੋਰਟਸ ਕੈਪਟਨ ਅਤੇ ਨਵਨੀਸ਼ ਸ਼ਰਮਾ ਤੇ ਸੁਖਮਨ ਕੌਰ ਨੂੰ ਆਰਚਰੀ ਕੈਪਟਨ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਇਸ ਤੋਂ ਇਲਾਵਾ, ਪ੍ਰੀਫੈਕਟ ਕੌਂਸਲ ਦੇ ਨਾਲ ਹਾਊਸ ਕੈਪਟਨ ਅਤੇ ਵਾਈਸ ਕੈਪਟਨ, ਈਕੋ ਕਲੱਬ ਇੰਚਾਰਜ, ਡਿਸਪਲਿਨ ਇੰਚਾਰਜ ਅਤੇ ਈਵੈਂਟ ਇੰਚਾਰਜ ਨਿਯੁਕਤ ਕੀਤੇ ਗਏ | ਸਮਾਰੋਹ ਦੌਰਾਨ, ਸਕੂਲ ਕੈਬਨਿਟ ਮੈਂਬਰਾਂ ਨੂੰ ਬੈਚ ਦੇ ਕੇ ਸਨਮਾਨਿਤ ਕੀਤਾ | ਇਸ ਦੌਰਾਨ ਕੈਬਨਿਟ ਮੈਂਬਰਾਂ ਲਈ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ, ਜਿੱਥੇ ਸਾਰੇ ਮੈਂਬਰਾਂ ਨੇ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਭਾਉਣ ਅਤੇ ਆਪਣੇ ਸਾਥੀਆਂ ਲਈ ਰੋਲ ਮਾਡਲ ਵਜੋਂ ਸੇਵਾ ਕਰਨ ਦਾ ਪ੍ਰਣ ਲਿਆ | ਇਸ ਸਮਾਗਮ ਵਿਚ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ 381 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ 35742 ਵੋਟਰ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ ਪੁਲਿਸ ਵਲੋਂ ਤਿਆਰੀਆਂ ਮੁਕੰਮਲ
Ad Position 24