08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਗਿੱਦੜਬਾਹਾ ਨਗਰ ਕੌਂਸਲ ਚੋਣਾਂ 'ਚ ਦੋ ਕਾਂਗਰਸੀ ਉਮੀਦਵਾਰ ਜਿੱਤੇ

Ad Position 21
No active advertisement
ਅਜੀਤ ਡੈਸਕ 30-05-2026
ਗਿੱਦੜਬਾਹਾ, 29 ਮਈ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਨਗਰ ਕੌਂਸਲ ਚੋਣਾਂ ਦੌਰਾਨ ਅੱਜ 19 ਮੈਂਬਰੀ ਕਮੇਟੀ ਦੀਆਂ ਵੋਟਾਂ ਦੀ ਗਿਣਤੀ ਵਿਚ ਦੋ ਕਾਗਰਸੀ ਅਤੇ 17 'ਆਪ' ਦੇ ਉੁਮੀਦਵਾਰ ਜਿੱਤੇ ਹਨ | ਸਭ ਤੋਂ ਵੱਧ ਚਰਚਿਤ ਦੂਜੀ ਵਾਰ ਆਪਣੀ ਕਿਸਮਤ ਅਜਮਾਉਣ ਵਾਲੇ ਵਾਰਡ ਨੰਬਰ 6 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦੀਪਕ ਗਰਗ ਨੇ 98 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਹੈ | ਸ੍ਰੀ ਗਰਗ ਨੇ ਕਿਹਾ ਕਿ ਉਸ ਵਲੋਂ ਆਪਣੇ ਸ਼ਹਿਰ ਤੋਂ ਇਲਾਵਾ ਆਪਣੇ ਵਾਰਡ ਵਿਚ ਇਤਿਹਾਸਕ ਕੰਮ ਕਰਵਾਏ ਹਨ | ਉਨ੍ਹਾਂ ਨੂੰ ਉਮੀਦ ਸੀ ਕਿ ਉਹ ਇਸ ਤੋਂ ਵੀ ਵੱਡੇ ਫ਼ਰਕ ਨਾਲ ਜਿੱਤਣਗੇ | ਉਨ੍ਹਾਂ ਆਪਣੇ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਹੀ ਆਪਣੇ ਸ਼ਹਿਰ ਵਾਸੀਆਂ ਤੇ ਆਪਣੇ ਵਾਰਡ ਵਾਸੀਆਂ ਦਾ ਰਿਣੀ ਰਹੇਗਾ, ਜਿਨ੍ਹਾਂ ਨੇ ਉਨ੍ਹਾਂ ਨੂੰ ਮਾਣ ਦਿੱਤਾ ਹੈ | ਸ੍ਰੀ ਗਰਗ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਵੋਟਾਂ ਪਾਏ ਜਾਣ ਤੋਂ ਦੋ ਦਿਨ ਬਾਅਦ ਕਰਵਾਉਣੀ ਵੀ ਇਕ ਰਹੱਸ ਬਣਿਆ ਹੋਇਆ ਹੈ | ਇਸੇ ਤਰ੍ਹਾਂ ਕਾਂਗਰਸ ਦੀ ਵਾਰਡ ਨੰਬਰ 15 ਤੋਂ ਉਮੀਦਵਾਰ ਰਮਨਦੀਪ ਕੌਰ ਜਿੱਤੇ ਹਨ |
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ (ਗੈਰਸਿਆਸੀ) ਵਲੋਂ ਖੂਈਆਂ ਟੋਲ 4 ਘੰਟੇ ਪਰਚੀ ਮੁਕਤ ਅਗਲੀ ਖ਼ਬਰ ਨਗਰਪਾਲਿਕਾ ਮਲੋਟ ਵਿਖੇ ਥੋੜ੍ਹੇ ਦਿਨਾਂ 'ਚ ਹੀ ਬਣਾਵਾਂਗੇ ਆਪਣੀ ਕਮੇਟੀ-ਡਾ. ਬਲਜੀਤ ਕੌਰ
Ad Position 24