10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਭਾਕਿਯੂ ਏਕਤਾ (ਸਿੱਧੂਪੁਰ) ਵਲੋਂ ਲੁੱਕ ਪਲਾਂਟ ਦੇ ਵਿਰੋਧ 'ਚ ਧਰਨਾ ਜਾਰੀ

Ad Position 21
No active advertisement
ਅਜੀਤ ਡੈਸਕ 31-05-2026
ਗਿੱਦੜਬਾਹਾ, 30 ਮਈ (ਸ਼ਿਵਰਾਜ ਸਿੰਘ ਬਰਾੜ)-ਪਿੰਡ ਮਧੀਰ ਵਿਖੇ ਲੱਗ ਰਹੇ ਲੁੱਕ ਪਲਾਂਟ ਦੇ ਵਿਰੋਧ ਵਿਚ ਭਕਿਯੂ ਏਕਤਾ (ਸਿੱਧੂਪੁਰ) ਦੇ ਹਲਕਾ ਪ੍ਰਧਾਨ ਠਾਣਾ ਸਿੰਘ ਖ਼ਾਲਸਾ ਦੀ ਪ੍ਰਧਾਨਗੀ ਹੇਠ ਪੱਕੇ ਤੌਰ 'ਤੇ ਰੋਸ ਧਰਨਾ ਜਾਰੀ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਕੋਈ ਦਖ਼ਲ ਜਲਦੀ ਨਾ ਦਿੱਤਾ ਤਾਂ ਵੱਡੇ ਸਖ਼ਤ ਐਕਸ਼ਨ ਲਿਆ ਜਾਵੇਗਾ | ਜ਼ਿਕਰਯੋਗ ਹੈ ਕਿ ਪਿੰਡ ਮਧੀਰ ਦੀ ਹਦੂਦ ਵਿਚ ਇਕ ਨਿੱਜੀ ਕੰਪਨੀ ਵਲੋਂ ਬੱਜਰੀ-ਲੁੱਕ ਮਿਕਸ ਪਲਾਂਟ ਲਗਾਏ ਜਾਣ ਦੀਆਂ ਮੁੱਢਲੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਬੀਤੇ ਦਿਨੀਂ ਪਿੰਡ ਮਧੀਰ ਵਾਸੀਆਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ | ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਉਕਤ ਪਲਾਂਟ ਉਨ੍ਹਾਂ ਦੇ ਪਿੰਡ ਦੇ ਰਿਹਾਇਸ਼ੀ ਜਗ੍ਹਾ ਨੇੜੇ ਹੀ ਹੈ | ਪਲਾਂਟ ਨੂੰ ਲਗਾਉਣ ਸਮੇਂ ਉਨ੍ਹਾਂ ਦੀ ਕੋਈ ਰਾਇ ਨਹੀਂ ਲਈ ਗਈ | ਪਲਾਂਟ ਵਿਚੋਂ ਨਿਕਲਣ ਵਾਲੇ ਜ਼ਹਿਰੀਲੇ ਧੂੰਏਾ ਕਾਰਨ ਭਿਆਨਕ ਬਿਮਾਰੀਆਂ ਫ਼ੈਲਣ ਦਾ ਖ਼ਦਸ਼ਾ ਹੈ | ਬਲਾਕ ਪ੍ਰਧਾਨ ਠਾਣਾ ਸਿੰਘ ਖ਼ਾਲਸਾ ਦਾ ਕਹਿਣਾ ਸੀ ਕਿ ਲੁੱਕ ਪਲਾਂਟ ਪਿੰਡ ਮਧੀਰ ਬਿਲਕੁੱਲ ਨਜ਼ਦੀਕ ਹੈ ਅਤੇ ਪਿੰਡ ਵਾਸੀਆਂ ਲਈ ਇਹ ਪਲਾਂਟ ਘਾਤਕ ਸਿੱਧ ਹੋਵੇਗਾ | ਆਗੂਆਂ ਨੇ ਕਿਹਾ ਕਿ ਜੇਕਰ ਇਸ ਦਾ ਜਲਦੀ ਨਿਪਟਾਰਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਅਤੇ ਸੜਕਾਂ ਰੋਕਣ ਲਈ ਮਜ਼ਬੂਰ ਹੋਣਾ ਪਵੇਗਾ | ਉਨ੍ਹਾਂ ਕਿਹਾ ਕਿ ਇਹ ਪਲਾਂਟ ਕਿਸੇ ਵੀ ਕੀਮਤ 'ਤੇ ਲੱਗਣ ਨਹੀਂ ਦਿੱਤਾ ਜਾਵੇਗਾ | ਇਸ ਮੌਕੇ ਜਗਦੀਪ ਸਿੰਘ, ਮਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਮੇਜਰ ਸਿੰਘ, ਲੱਭਾ ਸਿੰਘ ਕੁਲਦੀਪ ਸਿੰਘ, ਕੁਲਵਿੰਦਰ ਸਿੰਘ, ਅਵਤਾਰ ਸਿੰਘ, ਪ੍ਰਦੀਪਇੰਦਰ ਸਿੰਘ, ਡਾ. ਗੁਰਜੀਤ ਸਿੰਘ, ਰੱਤੂ ਸਿੰਘ, ਗੁਰਤੇਜ ਸਿੰਘ, ਲਖਵੀਰ ਸਿੰਘ, ਹਰਦੀਪ ਸਿੰਘ ਮਾਨ, ਜਗਦੀਪ ਸਿੰਘ ਭੁੱਲਰ, ਰਾਜਾ ਸਿਘ, ਜਸਵੀਰ ਸਿੰਘ, ਜੋਗਾ ਸਿੰਘ, ਗੁਰਮੀਤ ਸਿੰਘ, ਹਰਮੇਲ ਸਿੰਘ, ਬੋਘਾ ਸਿੰਘ ਅਤੇ ਚੇਤ ਸਿੰਘ ਆਦਿ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਲੋਟ ਵਿਖੇ ਪੈਟਰੋਲ-ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਖ਼ਿਲਾਫ਼ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਬਹੁਮਤ ਤੋਂ ਬਿਨਾਂ ਕਮੇਟੀ ਬਣਾਉਣ ਦੇ ਦਾਅਵਿਆਂ 'ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੇ ਚੁੱਕੇ ਸਵਾਲ <br/>
Ad Position 24