07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਖੇਤੀਬਾੜੀ ਵਿਕਾਸ ਬੈਂਕਾਂ ਦੀਆਂ ਧਾਂਦਲੀਆਂ ਨੂੰ ਲੈ ਕੇ ਸਿੱਧੂਪੁਰ ਜਥੇਬੰਦੀ ਵਲੋਂ ਧਰਨਾ ਅੱਜ

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਬਾਜਾਖਾਨਾ, 31 ਮਈ (ਜਗਦੀਪ ਸਿੰਘ ਗਿੱਲ)-ਫ਼ਰੀਦਕੋਟ ਵਿਖੇ ਲੈਂਡ ਮਾਰਗੇਜ਼ ਬੈਂਕ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋ ਕੇ ਖੁਦਕੁਸ਼ੀ ਕਰਨ ਵਾਲੇ ਪਿੰਡ ਹਰੀਨÏ ਦੇ ਦੋ ਸਕੇ ਭਰਾਵਾਂ ਨੂੰ ਇਨਸਾਫ ਦਿਵਾਉਣ ਅਤੇ ਬੈਂਕ ਵਲੋਂ ਕਿਸਾਨਾਂ ਤੋਂ ਲਏ ਗਏ ਖਾਲੀ ਚੈਕਾਂ ਦੇ ਸਬੰਧ ਵਿਚ ਬੀਕੇਯੂ ਏਕਤਾ ਸਿੱਧੂਪੁਰ ਵਲੋਂ ਪਿਛਲੀ 30 ਮਾਰਚ ਤੋਂ ਬੈਂਕ ਅੱਗੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ¢ ਪਿਛਲੇ ਦਿਨੀਂ ਬੀਕੇਯੂ ਏਕਤਾ ਸਿੱਧੂਪੁਰ ਦੀ ਪੰਜਾਬ ਪੱਧਰੀ ਮੀਟਿੰਗ ਦੌਰਾਨ ਲਏ ਗਏ ਫ਼ੈਸਲੇ ਅਨੁਸਾਰ ਇਕ ਜੂਨ ਨੂੰ ਖੇਤੀਬਾੜੀ ਵਿਕਾਸ ਬੈਂਕ ਦੇ ਰਜਿਸਟਰਾਰ ਦੇ ਦਫ਼ਤਰ ਨੂੰ ਕੂਚ ਕਰਨ ਦਾ ਐਲਾਨ ਦੇ ਮੱਦੇਨਜ਼ਰ ਅੱਜ ਜ਼ਿਲ੍ਹਾ ਜਨਰਲ ਸਕੱਤਰ ਫ਼ਰੀਦਕੋਟ ਇੰਦਰਜੀਤ ਸਿੰਘ ਘਣੀਆਂ ਵਲੋਂ ਬਾਜਾਖਾਨਾ ਦੇ ਪਿੰਡਾਂ ਵਿਚ ਕਿਸਾਨਾਂ ਦੀ ਲਾਮਬੰਦੀ ਲਈ ਮੀਟਿੰਗਾਂ ਕੀਤੀਆਂ ਗਈਆਂ | ਵਾੜਾ ਭਾਈਕਾ ਤੋਂ ਸ਼ੁਰੂ ਹੋ ਕੇ ਬਲਾਕ ਬਾਜਾਖਾਨਾ ਦੇ ਪਿੰਡਾਂ ਉਕੰਦਵਾਲਾ, ਝੱਖੜਵਾਲਾ, ਬਾਜਾਖਾਨਾ, ਗੋਂਦਾਰਾ, ਲੰਭਵਾਲੀ ਅਤੇ ਵਾਂਦਰ ਡੋਡ ਵਿਖੇ ਮੀਟਿੰਗਾਂ ਕੀਤੀਆਂ ਗਈਆਂ¢ ਜਨਰਲ ਸਕੱਤਰ ਇੰਦਰਜੀਤ ਸਿੰਘ ਘਣੀਆਂ ਨੇ ਦੱਸਿਆ ਕਿ ਪੀੜਤ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਬੀਕੇਯੂ ਏਕਤਾ ਸਿੱਧੂਪੁਰ ਦੇ ਕਿਸਾਨ ਹਰ ਜ਼ਿਲ੍ਹੇ ਤੋਂ ਵੱਡੀ ਗਿਣਤੀ ਕਿਸਾਨ ਇਕ ਜੂਨ ਨੂੰ ਗੁਰਦੁਆਰਾ ਅੰਬ ਸਾਹਿਬ ਵਿਖੇ ਇਕੱਤਰ ਹੋਣਗੇ ਅਤੇ ਕਾਫ਼ਲੇ ਦੇ ਰੂਪ ਵਿਚ ਪ੍ਰਦਰਸ਼ਨ ਕਰਦੇ ਹੋਏ ਰਜਿਸਟਰਾਰ ਦੇ ਦਫ਼ਤਰ ਵੱਲ ਵਧਿਆ ਜਾਵੇਗਾ¢ ਇਸ ਮÏਕੇ ਜ਼ਿਲ੍ਹਾ ਖਜ਼ਾਨਚੀ ਗੁਰਾਂਦਿੱਤਾ ਸਿੰਘ ਬਾਜਾਖਾਨਾ, ਬਲਜਿੰਦਰ ਸਿੰਘ ਪ੍ਰਧਾਨ ਬਲਾਕ ਬਾਜਾਖਾਨਾ, ਗੁਰਪ੍ਰੀਤ ਸਿੰਘ ਸਿੱਧੂ ਬਲਾਕ ਪ੍ਰੈਸ ਸਕੱਤਰ, ਸੁਖਪ੍ਰੀਤ ਸਿੰਘ ਬਲਾਕ ਜਨਰਲ ਸਕੱਤਰ, ਅੰਗਰੇਜ਼ ਸਿੰਘ ਵਾਂਦਰ ਇਕਾਈ ਪ੍ਰਧਾਨ, ਇਕਬਾਲ ਸਿੰਘ ਪ੍ਰਧਾਨ ਵਾੜਾ ਭਾਈਕਾ, ਲਾਭ ਸਿੰਘ ਪ੍ਰਧਾਨ ਝੱਖੜਵਾਲਾ, ਹਰਭਗਵਾਨ ਸਿੰਘ ਉਕੰਦਵਾਲਾ, ਗੁਰਾਂਦਿੱਤਾ ਸਿੰਘ ਭੁੱਲਰ, ਦਰਸ਼ਨ ਸਿੰਘ ਸਿੱਧੂ, ਬਲਜਿੰਦਰ ਸਿੰਘ ਬੀਹਲਾ, ਬੂਟਾ ਸਿੰਘ ਉਕੰਦਵਾਲਾ, ਰੁਲਦੂ ਸਿੰਘ ਲੰਭਵਾਲੀ, ਕÏਰਜੀਤ ਗੋਦਾਰਾ ਆਦਿ ਵੱਡੀ ਗਿਣਤੀ ਪਿੰਡਾਂ ਦੇ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਕਾਸਮ ਭੱਟੀ ਦੇ ਅਜੈਪਾਲ ਧਾਲੀਵਾਲ ਨੇ ਮਾਊਾਟ ਐਵਰੇਸਟ ਫ਼ਤਹਿ ਕਰਕੇ ਰਚਿਆ ਇਤਿਹਾਸ ਅਗਲੀ ਖ਼ਬਰ ਜ਼ਿਲ੍ਹਾ ਕਾਂਗਰਸ ਕਮੇਟੀ ਐਸ.ਸੀ. ਸੈੱਲ ਦੀ ਮੀਟਿੰਗ
Ad Position 24