07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਜ਼ਿਲ੍ਹਾ ਕਾਂਗਰਸ ਕਮੇਟੀ ਐਸ.ਸੀ. ਸੈੱਲ ਦੀ ਮੀਟਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਫ਼ਰੀਦਕੋਟ, 31 ਮਈ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਕਾਂਗਰਸ ਕਮੇਟੀ ਐਸ.ਸੀ ਸੈੱਲ ਦੀ ਪਹਿਲੀ ਮੀਟਿੰਗ ਗੁਰਸੇਵਕ ਸਿੰਘ ਜੈਤੋ ਚੈਅਰਮੈਨ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਦਫ਼ਤਰ ਵਿਖੇ ਹੋਈ | ਮੀਟਿੰਗ ਵਿਚ ਕਾਂਗਰਸ ਐਸ.ਸੀ ਸੈੱਲ ਫ਼ਰੀਦਕੋਟ ਦੇ ਇੰਚਾਰਜ ਜੀਵਨਜੋਤ ਕੌਰ ਅਤੇ ਐਸ.ਸੀ ਸੈੱਲ ਦੇ ਆਬਜਰਵਰ ਬਲਵੰਤ ਰਾਏ ਸਾਬਕਾ ਮੇਅਰ ਬਠਿੰਡਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ ਵਿਚ ਐਸ.ਸੀ ਸੈੱਲ ਨੂੰ ਮਜ਼ਬੂਤ ਬਣਾਉਣ ਅਤੇ ਕਾਂਗਰਸ ਪਾਰਟੀ ਦੇ ਪਿਛਲੇ ਸਮੇਂ ਵਿਚ ਐਸ.ਸੀ ਵਰਗ ਲਈ ਕੀ ਕੀਤਾ ਸੀ, ਦੀ ਜਾਣਕਾਰੀ ਦਿੱਤੀ ਗਈ | ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਹੇਠਲੇ ਪੱਧਰ 'ਤੇ ਵਰਕਰਾਂ ਦੇ ਵਿਚਾਰ ਵੀ ਸੁਣੇ ਗਏ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਸਾਰੇ ਵਰਕਰਾਂ ਨੂੰ ਇਕੱਠੇ ਹੋਣ ਲਈ ਵੀ ਕਿਹਾ ਗਿਆ | ਮੀਟਿੰਗ 'ਚ ਰਮੇਸ਼ ਸਿੰਘ ਦੇਵੀਵਾਲਾ, ਸੁਖਵਿੰਦਰ ਸਿੰਘ ਐਮ.ਸੀ ਕੋਟਕਪੂਰਾ, ਕੁਲਵਿੰਦਰ ਸਿੰਘ ਨੰਬਰਦਾਰ, ਜਗਸੀਰ ਸਿੰਘ ਮੱਤਾ, ਜਲੌਰ ਸਿੰਘ ਸਿਰਸੜੀ, ਬਲਕਰਨ ਸਿੰਘ ਸੂਰਘੁਰੀ, ਕਮਲ ਕੁਮਾਰ ਬਾਗੜੀ, ਲਖਵੀਰ ਸਿੰਘ ਟਿੱਬੀ ਭਰਾਈਆਂ, ਰਮੇਸ਼ ਕੁਮਾਰ ਕੋਟਕਪੂਰਾ, ਰਾਜਵਿੰਦਰ ਕੌਰ ਸਾਬਕਾ ਸਰਪੰਚ ਬਰਗਾੜੀ, ਅਰਮਾਨਦੀਪ ਸਿੰਘ ਜੈਤੋ, ਸਾਨੂੰ ਸਿੰਘ ਸਾਦਿਕ, ਲਖਵਿੰਦਰ ਸਿੰਘ ਕੋਟਸੁਖੀਆ, ਗੁਰਦੀਪ ਸਿੰਘ ਦਬੜੀਖਾਨਾ, ਗੁਰਸੀਸ ਸਿੰਘ ਮੱਤਾ, ਸੂਬਾ ਸਿੰਘ ਸੂਬੇਦਾਰ, ਨਿਰਵੈਰ ਸਿੰਘ ਕਾਸਮ ਭੱਟੀ, ਹਨੀ ਸਿੰਘ ਮਹਿਰਾ, ਚਿਰੰਜੀ ਲਾਲ ਕੋਟਕਪੂਰਾ, ਸੰਦੀਪ ਸਿੰਘ ਸੰਧਵਾਂ ਬਲੋਰ ਸਿੰਘ ਖਾਲਸਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਵਿਕਾਸ ਬੈਂਕਾਂ ਦੀਆਂ ਧਾਂਦਲੀਆਂ ਨੂੰ ਲੈ ਕੇ ਸਿੱਧੂਪੁਰ ਜਥੇਬੰਦੀ ਵਲੋਂ ਧਰਨਾ ਅੱਜ ਅਗਲੀ ਖ਼ਬਰ ਪੱਤੋ ਹੀਰਾ ਸਿੰਘ ਦੇ ਨੌਜਵਾਨ ਦੀ ਭੇਦ ਭਰੇ ਹਾਲਾਤ 'ਚ ਹੋਈ ਮੌਤ 'ਤੇ ਪੁਲਿਸ ਵਲੋਂ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24