30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਮਾਮਲਾ : ਜ਼ਮੀਨੀ ਵਿਵਾਦ 'ਚ ਪਿੰਡ ਸ਼ੇਰਗੜ੍ਹ ਵਿਖੇ ਹੋਈਆਂ ਮੌਤਾਂ ਦਾ

Ad Position 21
No active advertisement
ਅਜੀਤ ਡੈਸਕ 03-06-2026
ਮਲੋਟ, 2 ਜੂਨ (ਅਜਮੇਰ ਸਿੰਘ ਬਰਾੜ)-ਪਿੰਡ ਸ਼ੇਰਗੜ੍ਹ ਗਿਆਨ ਸਿੰਘ ਵਿਖੇ 8 ਮਈ ਨੂੰ ਦੋ ਧਿਰਾਂ ਦੀ ਹੋਈ ਆਪਸੀ ਲੜਾਈ ਵਿਚ ਗੁਰਜੀਤ ਸਿੰਘ ਐਡਵੋਕੇਟ ਦੀ ਖੇਤ ਵਿਚ ਮੌਕੇ ਮੌਤ ਹੋ ਗਈ, ਜਦਕਿ ਇਸ ਮੌਕੇ ਦੂਜੀ ਧਿਰ ਦੇ ਕਮਲਜੀਤ ਸਿੰਘ ਉਰਫ਼ ਕਾਲਾ ਦੇ ਵੀ ਗੰਭੀਰ ਸੱਟਾਂ ਲੱਗੀਆਂ ਸਨ ਜਿਸ ਕਰਕੇ ਉਨ੍ਹਾਂ ਨੂੰ ਪਹਿਲਾਂ 9 ਮਈ ਨੂੰ ਹੀ ਏਮਜ ਹਸਪਤਾਲ ਬਠਿੰਡਾ ਵਿਖੇ ਦਾਖ਼ਲ ਕਰਾਇਆ ਗਿਆ ਅਤੇ ਉਸ ਨੂੰ ਅਖ਼ੀਰ ਡੀ.ਐੱਮ.ਸੀ. ਲੁਧਿਆਣਾ ਵਿਖੇ ਲਿਜਾਇਆ ਗਿਆ, ਜਿੱਥੇ 17 ਮਈ ਨੂੰ ਉਨ੍ਹਾਂ ਦੀ ਮੌਤ ਹੋ ਗਈ | 17 ਮਈ ਤੋਂ ਹੀ ਮਿ੍ਤਕ ਕਮਲਜੀਤ ਸਿੰਘ ਉਰਫ਼ ਕਾਲਾ ਦੀ ਮਿ੍ਤਕ ਦੇਹ ਮਲੋਟ ਦੇ ਸਰਕਾਰੀ ਹਸਪਤਾਲ ਵਿਖੇ ਮੋਰਚਰੀ ਵਿਚ ਪਈ ਹੈ ਅਤੇ ਇਨਸਾਫ਼ ਲੈਣ ਲਈ ਪਰਿਵਾਰਕ ਮੈਂਬਰਾਂ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂਆਂ ਵਲੋਂ ਉਸੇੇ ਦਿਨ ਤੋਂ ਮਲੋਟ ਦੇ ਬਠਿੰਡਾ ਚੌਂਕ ਸਥਿਤ ਧਰਨਾ ਲਾਇਆ ਹੋਇਆ ਹੈ ਅਤੇ ਅੱਜ ਫ਼ਿਰ ਮਲੋਟ ਦੇ ਬਠਿੰਡਾ ਚੌਂਕ ਵਿਖੇ ਆਵਾਜਾਈ ਰੋਕ ਕੇ ਧਰਨਾ ਲਗਾਇਆ ਅਤੇ ਪੁਲਿਸ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਪਰਿਵਾਰਕਾਂ ਮੈਂਬਰ ਤੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਮਲਜੀਤ ਸਿੰਘ ਦੀ ਮੌਤ ਪੁਲਿਸ ਤੇ ਡਾਕਟਰਾਂ ਦੀ ਕਥਿਤ ਅਣਗਹਿਲੀ ਕਰਕੇ ਹੋਈ, ਜਿਸ ਵਿਰੁੱਧ ਵੀ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਇਸ ਤੋਂ ਇਲਾਵਾ ਇਹ ਵੀ ਮੰਗ ਕੀਤੀ ਗਈ ਕਿ ਕਮਲਜੀਤ ਸਿੰਘ ਦੀ ਮੌਤ ਸੰਬੰਧੀ ਮਿ੍ਤਕ ਵਕੀਲ ਗੁਰਜੀਤ ਸਿੰਘ ਦੇ ਮੁਨਸ਼ੀ ਬੱਬੂ ਉਪਰ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ | ਕਿਸਾਨ ਜਥੇਬੰਦੀ ਦੇ ਪ੍ਰਧਾਨ ਬਲਜੀਤ ਸਿੰਘ ਤੋਂ ਇਲਾਵਾ ਹੋਰ ਵੀ ਆਗੂਆਂ ਨੇ ਕਿਹਾ ਕਿ ਇਸ ਸੰਬੰਧੀ ਉਨ੍ਹਾਂ ਨੇ ਅੱਜ ਪੁਤਲੇ ਫ਼ੂਕਣ ਤੋਂ ਇਲਾਵਾ ਟ੍ਰੈਫ਼ਿਕ ਵੀ ਜਾਮ ਕੀਤਾ | ਇਸ ਤੋਂ ਪਹਿਲਾਂ ਉਨ੍ਹਾਂ ਨੇ ਸਰਕਾਰੀ ਹਸਪਤਾਲ ਦੇ ਗੇਟ ਅੱਗੇ, ਫ਼ਿਰ ਸਦਰ ਥਾਣਾ ਮਲੋਟ ਅੱਗੇ ਧਰਨੇ ਦਿੱਤੇ, ਪਰ ਅਧਿਕਾਰੀਆਂ ਵਲੋਂ ਵਿਸ਼ਵਾਸ ਦਿਵਾਉਣ ਉਪਰੰਤ ਧਰਨੇ ਉਠਾ ਦਿੱਤੇ ਗਏ ਪਰ ਹੁਣ ਪਿਛਲੇ ਦਿਨਾਂ ਤੋਂ ਲੱਗਿਆ ਧਰਨਾ ਨਹੀਂ ਚੁੱਕਿਆ ਜਾਵੇਗਾ | ਜ਼ਿਕਰਯੋਗ ਹੈ ਕਿ ਮਿ੍ਤਕ ਕਮਲਜੀਤ ਸਿੰਘ ਉਰਫ਼ ਕਾਲਾ ਦੀ ਮਿ੍ਤਕ ਦੇਹ ਸਿਵਲ ਹਸਪਤਾਲ ਵਿਖੇ ਪਈ ਹੈ ਅਤੇ 16 ਦਿਨਾਂ ਤੋਂ ਜ਼ਿਆਦਾ ਸਮਾਂ ਹੋ ਗਿਆ, ਪਰ ਉਸ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਪਹਿਲਾਂ ਕਮਲਜੀਤ ਸਿੰਘ ਦੇ ਕਾਤਲਾਂ ਨੂੰ ਪੁਲਿਸ ਗਿ੍ਫ਼ਤਾਰ ਕਰੇ | ਅੱਜ ਇਸ ਸੰਬੰਧੀ ਪੁਤਲੇ ਫ਼ੂਕਣ ਤੋਂ ਇਲਾਵਾ ਕਿਸਾਨ ਆਗੂਆਂ ਨੇ ਨਾਅਰੇਬਾਜ਼ੀ ਵੀ ਕੀਤੀ ਅਤੇ ਅੰਤਾਂ ਦੀ ਗਰਮੀ ਵਿਚ ਸੜਕ 'ਤੇ ਬੈਠੇ ਰਹੇ | ਆਗੂਆਂ ਨੇ ਕਿਹਾ ਕਿ ਕੱਲ੍ਹ ਤੋਂ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਪੱਕੇ ਤੌਰ 'ਤੇ ਆਵਾਜਾਈ ਠੱਪ ਕੀਤੀ ਜਾਵੇਗੀ | ਇਸ ਮੌਕੇ ਹਰਭਗਵਾਨ ਸਿੰਘ ਲੰਬੀ ਪ੍ਰਧਾਨ, ਸੁਖਮੰਦਰ ਸਿੰਘ ਗਿੱਦੜਬਾਹਾ ਹੀਰਕਾ, ਜਸਵਿੰਦਰ ਸਿੰਘ, ਲਾਭ ਸਿੰਘ ਜ਼ਿਲ੍ਹਾ ਪ੍ਰਧਾਨ, ਨੰਬਰਦਾਰ ਹਰਭਜਨ ਸਿੰਘ ਵਣਵਾਲਾ, ਗੁਰਵਿੰਦਰ ਸਿੰਘ ਕੁਰਾਈਵਾਲਾ, ਕੁਲਦੀਪ ਸਿੰਘ ਕੁਰਾਈਵਾਲਾ, ਸਰਬਜੀਤ ਸਿੰਘ ਸ਼ੇਰਗੜ੍ਹ, ਗੁਰਲਾਲ ਸਿੰਘ ਕੁਰਾਈਵਾਲਾ, ਜਸਕਰਨ ਸਿੰਘ ਮਾਨ ਸ਼ੇਰਗੜ੍ਹ ਤੇ ਹੋਰ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਲੋਟ ਵਿਖੇ ਨਗਰ ਕੌਂਸਲ ਦੀ ਕਮੇਟੀ ਬਣਾਉਣ ਲਈ ਤਾਣੀ ਉਲਝੀ ਅਗਲੀ ਖ਼ਬਰ ਨੌਜਵਾਨ ਦੇ ਉਪਰੋਂ ਕੈਂਟਰ ਲੰਘਿਆ, ਹੋਈ ਮੌਤ
Ad Position 24