31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਨੌਜਵਾਨ ਦੇ ਉਪਰੋਂ ਕੈਂਟਰ ਲੰਘਿਆ, ਹੋਈ ਮੌਤ

Ad Position 21
No active advertisement
ਮਿ੍ਤਕ ਸੰਦੀਪ ਸਿੰਘ ਦੀ ਫ਼ਾਈਲ ਫ਼ੋਟੋ <br/> 03-06-2026
ਮਲੋਟ, 2 ਜੂਨ (ਅਜਮੇਰ ਸਿੰਘ ਬਰਾੜ)-ਅੱਜ ਮਲੋਟ ਦੀ ਸੰਦੀਪ ਨਗਰੀ ਵਿਖੇ ਰਹਿਣ ਵਾਲੇ ਸੰਦੀਪ ਸਿੰਘ ਦੀ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ | ਇਸ ਸਬੰਧੀ ਸੰਦੀਪ ਨਗਰ ਕੋਲ ਜੀ.ਟੀ. ਰੋਡ 'ਤੇ ਇਨਸਾਫ਼ ਦੀ ਮੰਗ ਕਰਦਿਆਂ ਧਰਨਾ ਵੀ ਲਗਾਇਆ ਗਿਆ | ਰਿਸ਼ਤੇਦਾਰਾਂ ਅਤੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਹਰੀ ਚੰਦ, ਵੀਰ ਸਿੰਘ, ਰਕੇਸ਼ ਕੁਮਾਰ ਤੇ ਹੋਰਾਂ ਨੇ ਦੱਸਿਆ ਕਿ ਸੰਦੀਪ ਸਵੇਰੇ 8 ਕੁ ਵਜੇ ਘਰੋਂ ਚੱਲਿਆ ਤੇ ਜੀ.ਟੀ. ਰੋਡ 'ਤੇ ਡੱਬਵਾਲੀ ਵਾਲੇ ਪਾਸਿਓਾ ਆਇਆ ਇਕ ਤੇਜ਼ ਰਫ਼ਤਾਰ ਕੈਂਟਰ ਉਸਦੇ ਉੱਪਰ ਦੀ ਲੰਘ ਗਿਆ ਜਿਸ ਕਰਕੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਬੇਸ਼ੱਕ ਸੰਦੀਪ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ | ਪੁਲਿਸ ਵਲੋਂ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕੈਂਟਰ ਦੇ ਮਾਲਕ ਨੂੰ ਉਡੀਕਿਆ ਜਾ ਰਿਹਾ | ਮਿ੍ਤਕ ਸੰਦੀਪ ਸਿੰਘ ਆਪਣੇ ਪਿੱਛੇ ਆਪਣੀ ਪਤਨੀ, ਦੋ ਧੀਆਂ ਪੰਜ ਸਾਲ ਅਤੇ ਤਿੰਨ ਸਾਲ ਛੱਡ ਗਿਆ ਹੈ | ਮਿ੍ਤਕ ਸੰਦੀਪ ਸਿੰਘ ਮਜ਼ਦੂਰੀ ਕਰਦਾ ਸੀ ਅਤੇ ਸਵੇਰੇ ਆਪਣਾ ਰੋਟੀ ਵਾਲਾ ਡੱਬਾ ਆਦਿ ਲੈ ਕੇ ਜੀ.ਟੀ. ਰੋਡ 'ਤੇ ਪੈਦਲ ਹੀ ਜਾ ਰਿਹਾ ਸੀ ਕਿ ਇਕ ਕੈਂਟਰ ਉਸ ਦੇ ਉੱਪਰ ਦੀ ਲੰਘ ਗਿਆ ਤੇ ਉਸ ਦੀ ਮੌਕੇ 'ਤੇ ਮੌਤ ਹੋ ਗਈ | ਪਰਿਵਾਰ ਵਲੋਂ ਇਨਸਾਫ਼ ਦੀ ਮੰਗ ਕਰਦਿਆਂ ਸੰਦੀਪ ਨਗਰ ਕੋਲ ਜੀ.ਟੀ. ਰੋਡ 'ਤੇ ਧਰਨਾ ਵੀ ਲਗਾ ਦਿੱਤਾ ਗਿਆ ਹੈ | ਪੁਲਿਸ ਵਲੋਂ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਰਈਆ ਦਾ ਇਕ ਦੁਕਾਨਦਾਰ ਭੇਦ ਭਰੀ ਹਾਲਤ 'ਚ ਲਾਪਤਾ <br/> ਅਗਲੀ ਖ਼ਬਰ ਮੀਟਰ ਰੀਡਰ ਯੂਨੀਅਨ ਵਲੋਂ ਕੰਮ ਠੱਪ ਕਰਕੇ ਕੀਤਾ ਜਾ ਰਿਹਾ ਸੰਘਰਸ਼
Ad Position 24