ਸ੍ਰੀ ਮੁਕਤਸਰ ਸਾਹਿਬ, 6 ਜੂਨ (ਹਰਮਹਿੰਦਰ ਪਾਲ)-ਪੰਜਾਬ ਸਰਕਾਰ ਦੇ ਰੁਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ (ਬਾਦਲ-ਬਠਿੰਡਾ ਰੋਡ) ਵਲੋਂ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਤੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਏ.ਆਰ.ਓ. ਫ਼ਿਰੋਜ਼ਪੁਰ ਦੀ ਆਰਮੀ ਅਗਨੀਵੀਰ ਭਰਤੀ ਦੇ ਫ਼ਿਜੀਕਲ ਟੈੱਸਟ ਲਈ ਮੁਫ਼ਤ ਪੂਰਵ ਸਿਖਲਾਈ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਕੈਪਟਨ ਲਖਵਿੰਦਰ ਸਿੰਘ ਸਿਖਲਾਈ ਅਧਿਕਾਰੀ ਸੀ-ਪਾਈਟ ਕੈਂਪ ਕਾਲਝਰਾਣੀ ਨੇ ਦੱਸਿਆ ਕਿ ਕੈਂਪ ਕਾਲਝਰਾਣੀ ਵਿਖੇ 8 ਜੂਨ ਤੋਂ ਫ਼ਿਜੀਕਲ ਟ੍ਰੇਨਿੰਗ ਸ਼ੁਰੂ ਕੀਤੀ ਜਾ ਰਹੀ ਹੈ | ਉਕਤ ਜ਼ਿਲਿ੍ਹਆਂ ਦੇ ਨੌਜਵਾਨ ਜਿਨ੍ਹਾਂ ਦਾ ਲਿਖ਼ਤੀ ਪੇਪਰ ਹੋ ਚੁੱਕਾ ਹੈ ਉਹ ਜਲਦ ਤੋਂ ਜਲਦ ਕੈਂਪ ਕਾਲਝਰਾਣੀ ਵਿਖੇ ਫ਼ਿਜੀਕਲ ਟੈੱਸਟ ਦੀ ਤਿਆਰੀ ਲਈ ਰਿਪੋਰਟ ਕਰਨ ਅਤੇ | ਉਕਤ ਜ਼ਿਲਿ੍ਹਆਂ ਦੇ ਪੂਰਵ ਸਿਖਲਾਈ ਲੈਣ ਦੇ ਚਾਹਵਾਨ ਨੌਜਵਾਨ 8 ਜੂਨ ਤੋਂ ਕਿਸੇ ਵੀ ਦਿਨ ਸਵੇਰੇ 9 ਵਜੇ ਨਿੱਜੀ ਤੌਰ 'ਤੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ ਜ਼ਿਲ੍ਹਾ ਬਠਿੰਡਾ ਵਿਖੇ ਦਸਵੀ ਦੇ ਸਰਟੀਫ਼ਿਕੇਟ ਦੀ ਫ਼ੋਟੋ ਕਾਪੀ, ਭਰਤੀ ਲਈ ਆਨਲਾਈਨ ਅਪਲਾਈ ਕੀਤੇ ਫਾਰਮ ਦੀ ਫ਼ੋਟੋ ਕਾਪੀ, ਆਧਾਰ ਕਾਰਡ ਦੀ ਫ਼ੋਟੋ ਕਾਪੀ, ਜਾਤੀ ਸਰਟੀਫ਼ਿਕੇਟ ਅਤੇ ਰਿਹਾਇਸ਼ ਸਰਟੀਫ਼ਿਕੇਟ ਦੀ ਫ਼ੋਟੋ ਕਾਪੀ ਅਤੇ 2 ਤਾਜ਼ਾ ਪਾਸਪੋਰਟ ਸਾਈਜ਼ ਫ਼ੋਟੋ ਸਮੇਤ ਪਹੁੰਚ ਕੇ ਫ਼ਿਜੀਕਲ ਤਿਆਰੀ ਲਈ ਰਜਿਸਟ੍ਰੇਸ਼ਨ ਕਰਵਾ ਕੇ ਟ੍ਰੇਨਿੰਗ ਸ਼ੁਰੂ ਕਰ ਸਕਦੇ ਹਨ | ਸਿਖਲਾਈ ਦੌਰਾਨ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਾਣਾ ਅਤੇ ਰਿਹਾਇਸ਼ ਮੁਫ਼ਤ ਦਿੱਤੀ ਜਾਵੇਗੀ |