ਮਲੋਟ, 14 ਜੂਨ (ਪਾਟਿਲ)-ਪੰਜਾਬ ਸਰਕਾਰ ਪੈਨਸ਼ਨਰਜ਼ ਐਸੋਸੀਏਸ਼ਨ ਇਕਾਈ ਮਲੋਟ ਦੀ ਮਹੀਨਾਵਾਰ ਮੀਟਿੰਗ ਹਿੰਮਤ ਸਿੰਘ ਦੀ ਪ੍ਰਧਾਨਗੀ ਹੇਠ ਸ:ਸ:ਸ:ਸ ਲੜਕੇ ਮਲੋਟ ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ਵਿਚ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਾਥੀਆਂ, ਸਾਧੂ ਸਿੰਘ ਭੌਰਾ, ਅਮਰੀਕ ਸਿੰਘ ਰਿਟਾ. ਮੁੱਖ ਅਧਿਆਪਕ, ਮਨਜੀਤ ਕੌਰ ਦੀ ਸੱਸ, ਬਲਬੀਰ ਚੰਦ ਦੇ ਨੌਜਵਾਨ ਜਵਾਈ ਅਤੇ ਸ਼ਹਿਰ ਦੇ ਨਾਮੀ ਵਕੀਲਾਂ ਦੇ ਪਰਿਵਾਰ ਵਿਚੋਂ ਵਿਮਲ ਸੇਤੀਆ ਆਈ.ਏ.ਐਸ ਦੀ ਮਾਤਾ ਨੂੰ ਦੋ ਮਿੰਟਾਂ ਦਾ ਮੌਨ ਧਾਰਨ ਕਰ ਕੇ ਸ਼ਰਧਾਂਜ਼ਲੀ ਭੇਂਟ ਕੀਤੀ ਗਈ। ਉਪਰੰਤ ਪ੍ਰਿੰ. ਵਿਜੈ ਗਰਗ ਨੇ ਮੁਲਜ਼ਮ ਅਤੇ ਪੈਨਸ਼ਨਰਜ਼ ਜਥੇਬੰਦੀਆਂ ਵਲੋਂ ਮਾਨਯੋਗ ਅਦਾਲਤ ਵਿਚ ਮੁਲਾਜ਼ਮਾਂ ਦੇ ਹੱਕ ਵਿਚ ਹੋਏ ਫ਼ੈਸਲੇ ਦੇ ਉਪਰੰਤ ਪੰਜਾਬ ਸਰਕਾਰ ਦੀ ਡੀ.ਏ ਨਾ ਦੇਣ ਅਤੇ ਪੰਜਾਬ ਦੇ ਮੁਲਾਜ਼ਮਾਂ ਦੇ ਤਨਖਾਹ ਸਕੇਲ ਕੇਂਦਰ ਦੇ ਬਰਾਬਰ ਕਰਨ ਦੇ ਕੋਝੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਮਨੋਹਰ ਲਾਲ ਸ਼ਰਮਾ ਨੇ ਡੀ.ਏ ਅਤੇ ਤਨਖਾਹ ਸਕੇਲਾਂ ਨੂੰ ਬਚਾਉਣ ਲਈ ਆਉਣ ਵਾਲੇ ਸਮੇਂ ਵਿਚ ਮੁਲਜ਼ਮ ਅਤੇ ਪੈਨਸ਼ਨਰਜ਼ ਦੀਆਂ 56 ਜਥੇਬੰਦੀਆਂ ਵਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਸਰਕਾਰ ਦੇ ਰਵੱਈਏ ਪ੍ਰਤੀ ਗੁੱਸਾ ਪ੍ਰਗਟ ਕੀਤਾ ਜਾਵੇ। ਰਾਕੇਸ਼ ਕੁਮਾਰ ਜੈਨ ਅਤੇ ਅਨਿਲ ਮਨੋਚਾ ਨੇ ਜੁਲਾਈ ਮਹੀਨੇ ਅਤੇ ਜਨਵਰੀ ਮਹੀਨੇ ਵਿਚ ਐਲ.ਟੀ.ਸੀ ਦੀ ਅਦਾਇਗੀ ਲਈ ਪੰਜਾਬ ਪੈਨਸ਼ਨਰਜ਼ ਪੋਰਟਲ ‘ਤੇ ਲੋੜੀਂਦੀ ਕਾਰਵਾਈ ਕਰਨ ਦੇ ਬਾਰੇ ਜਾਣਕਾਰੀ ਦਿੱਤੀ। ਗੁਰਚਰਨ ਸਿੰਘ ਬੁੱਟਰ ਨੇ ਮੰਡੀ ਬੋਰਡ ਦੇ ਰਿਟਾਇਰ ਹੋਏ ਕਰਮਚਾਰੀ ਨਾਲ ਹੋਏ ਵਰਤਾਰੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਅਤੇ ਪਿਛਲੇ ਦਸ ਦਿਨਾਂ ਤੋਂ ਚੱਲ ਰਹੇ ਧਰਨੇ ਵਿਚ ਸਾਥੀਆਂ ਨੂੰ ਸ਼ਾਮਿਲ ਹੋਣ ਲਈ ਕਿਹਾ। ਮੀਟਿੰਗ ਦੇ ਅੰਤ ਵਿਚ ਗੁਰਦੀਪ ਸਿੰਘ ਗਿੱਲ ਅਤੇ ਟਹਿਲ ਸਿੰਘ ਨੇ ਆਪਣੇ ਜਨਮ ਦਿਨ ਦੀ ਖ਼ੁਸ਼ੀ ਵਿਚ ਬਰਫ਼ੀ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਉਕਤ ਤੋਂ ਇਲਵਾ ਕੁਲਵਿੰਦਰ ਸਿੰਘ, ਰੇਸ਼ਮ ਸਿੰਘ, ਕੁਲਭੂਸ਼ਨ ਪੁਰੀ, ਦਲਵੀਰ ਸਿੰਘ, ਰਜਿੰਦਰਪਾਲ ਸਿੰਘ, ਰਾਮ ਪਰਤਾਪ, ਗਿੱਦਰਬਹਾ ਤੋਂ ਸ਼ੋਅ ਕੁਮਾਰ ਅਤੇ ਸਾਧੂ ਸਿੰਘ, ਪਰਦੀਪ ਸ਼ਰਮਾ, ਗੁਰਚਰਨ ਸਿੰਘ ਕੁਰਾਈ ਵਾਲਾ, ਦਾਤਾਰ ਸਿੰਘ, ਗੁਰਤੇਜ ਬਰਾੜ, ਸੁਖਮੰਦਰ ਬਰਾੜ, ਗੁਰਦਿੱਤਾ ਬਾਂਸਲ, ਅਮਰਜੀਤ ਸਿੰਘ ਭੌਰਾ, ਰਾਜ ਕਿਸ਼ਣ ਸਚਦੇਵ ਅਤੇ ਅਮਰੀਕ ਸਿੰਘ ਮੀਟਿੰਗ ਵਿਚ ਹਾਜ਼ਰ ਸਨ।
ਪੰਜਾਬ ਸਰਕਾਰ ਪੈਨਸ਼ਨਰਜ਼ ਐਸੋਸੀਏਸ਼ਨ ਇਕਾਈ ਮਲੋਟ ਦੀ ਮਹੀਨਾਵਾਰ ਮੀਟਿੰਗ
ਅਜੀਤ ਡੈਸਕ
15-06-2026