03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਬਾਦਲ ਆਈ.ਟੀ.ਆਈ. (ਭੰਗ) ਦੀ ਬਹਾਲੀ ਲਈ ਪੰਜਾਬ ਸਟੂਡੈਂਟਸ ਯੂਨੀਅਨ ਮੈਦਾਨ ’ਚ ਨਿੱਤਰੀ

Ad Position 21
No active advertisement
ਅਜੀਤ ਡੈਸਕ 21-06-2026
ਮੰਡੀ ਕਿੱਲਿਆਂਵਾਲੀ, 20 ਜੂਨ (ਇਕਬਾਲ ਸਿੰਘ ਸ਼ਾਂਤ)-ਪਿਛਲੇ ਸਾਲ ਮੰਤਰੀ ਮੰਡਲ ਦੇ ਫ਼ੈਸਲੇ ਤਹਿਤ ਸਿਆਸੀ ਪਿੰਡ ਬਾਦਲ ਵਿਖੇ ਆਲੀਸਾਨ ਤਿੰਨ ਮੰਜ਼ਿਲਾਂ ਇਮਾਰਤ ਵਾਲੀ ਆਈ.ਟੀ.ਆਈ. ਨੂੰ ਭੰਗ ਕਰਨ ਖ਼ਿਲਾਫ਼ ਮਾਮਲਾ ਮੁੜ ਭਖ ਪਿਆ ਹੈ। ਨਵੇਂ ਅਕਾਦਮਿਕ ਸੈਸ਼ਨ ਲਈ ਰਜਿਸਟ੍ਰੇਸ਼ਨਾਂ ਦਾ ਦੌਰ ਚੱਲ ਰਿਹਾ ਹੈ, ਇਸੇ ਵਿਚਕਾਰ ਪੰਜਾਬ ਸਟੂਡੈਂਟਸ ਯੂਨੀਅਨ ਨੇ ਇਮਾਰਤ ਖੰਡਰ ਬਣਨ ਤੋਂ ਬਚਾਉਣ ਤੇ ਅਦਾਰੇ ਨੂੰ ਪੁਨਰ ਸੁਰਜੀਤ ਕਰਨ ਦਾ ਸੰਘਰਸ਼ ਆਪਣੇ ਹੱਥ ਲੈ ਲਿਆ ਹੈ। ਜਥੇਬੰਦੀ ਨੇ 25 ਜੂਨ ਨੂੰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਮੂਹਰੇ ਜ਼ੋਰਦਾਰ ਮੁਜ਼ਾਹਰਾ ਤੇ ਵਿਰੋਧ ਪੱਤਰ ਸੌਂਪਣ ਦਾ ਐਲਾਨ ਕੀਤਾ ਹੈ। ਜਥੇਬੰਦੀ ਵਲੋਂ ਪਿੰਡ ਬਾਦਲ ‘ਚ ਰੋਸ ਰੈਲੀ ਕਰਕੇ ਆਈ.ਟੀ.ਆਈ. ਸੰਘਰਸ਼ ਦਾ ਆਗਾਜ਼ ਕੀਤਾ। ਜ਼ਿਕਰਯੋਗ ਹੈ ਕਿ ਪੰਜਾਬ ਮੰਤਰੀ ਮੰਡਲ ਨੇ 7 ਜੁਲਾਈ 2025 ਨੂੰ ਆਈ.ਟੀ.ਆਈ. ਬਾਦਲ ਨੂੰ ਭੰਗ ਕਰਨ ਦਾ ਫ਼ੈਸਲਾ ਲਿਆ ਸੀ। ਇੱਥੇ ਸਾਲ 2001 ਤੋਂ ਕੌਮੀ ਪੱਧਰ ਦੀ ਮਨਜ਼ੂਰੀ ਤਹਿਤ ਕਿੱਤਾਮੁਖੀ ਕੋਰਸਾਂ ਚੱਲਦੇ ਸਨ। ਰੋਸ ਰੈਲੀ ਮੌਕੇ ਪੀ.ਐੱਸ.ਯੂ. ਦੇ ਆਗੂ ਸੁਖਪ੍ਰੀਤ ਕੌਰ, ਹਰਵੀਰ ਕੌਰ, ਰਾਜਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਰੀਬ ਸਾਲ ਪੁਰਾਣਾ ਮਾਮਲਾ ਹੁਣ ਜਥੇਬੰਦੀ ਕੋਲ ਪੁੱਜਿਆ ਹੈ। ਸੰਸਥਾ ਪਹਿਲਾਂ ਵਾਂਗ ਬਹਾਲ ਨਾ ਹੋਣ ਤੱਕ ਰੋਸ ਮੁਜ਼ਾਹਰੇ ਤੇ ਸੰਘਰਸ਼ ਜਾਰੀ ਰਹੇਗਾ। ਜਸਨੀਤ ਸਿੰਘ ਤੇ ਸੁਖਬੀਰ ਸਿੰਘ ਨੇ ਦੱਸਿਆ ਪੰਜਾਬ ‘ਚ ਕਿੱਤਾਮੁਖੀ ਸਿੱਖਿਆ ਅਦਾਰੇ ਬੇਹੱਦ ਘੱਟ ਹਨ, ਇਹ ਆਈ.ਟੀ.ਆਈ. ਬੰਦ ਕਰਨ ਨਾਲ ਨੌਜਵਾਨ ਤੇ ਕਿੱਤਾ ਵਿਰੋਧੀ ਵਰਤਾਰਾ ਝਲਕਿਆ ਹੈ। ਆਗੂਆਂ ਦਾ ਦੋਸ਼ ਹੈ ਕਿ ਪਿਛਲੇ ਵਰ੍ਹੇ ਕਰੀਬ 89 ਸਿਖਿਆਰਥੀਆਂ ਦੇ ਅੱਧਵਾਟੇ ਕੋਰਸਾਂ ਨੂੰ ਦਰਕਿਨਾਰ ਕਰਕ ਵਿਚਕਾਰ ਰਲੇਵਾਂ ਕੀਤਾ ਗਿਆ ਸੀ। ਸਿਖਿਆਰਥੀ ਅਜੇ ਤੱਕ ਪ੍ਰੈਕਟੀਕਲ ਤੋਂ ਵੀ ਵਾਂਝੇ ਹਨ। ਵਾਸੀਆਂ ਦੇ ਵਿਰੋਧ ਕਰਕੇ ਸਾਲ ਭਰ ਤੋਂ ਬੰਦ ਇਮਾਰਤ ‘ਚ ਸਿਖਲਾਈ ਮਸ਼ੀਨਰੀ ਤੇ ਸਾਜੋ-ਸਾਮਾਨ ਅੱਜ ਤੱਕ ਪਿਆ ਹੈ। ਇਮਾਰਤ ‘ਤੇ ਗ੍ਰਾਮ ਪੰਚਾਇਤ ਦੀ ਤਾਲਾਬੰਦੀ ਹੈ। ਜ਼ਿਕਰਯੋਗ ਹੈ ਕਿ 6 ਪਿੰਡਾਂ ਮਾਨ, ਬਾਦਲ, ਮਿੱਠੜੀ ਬੁੱਧਗਿਰ, ਸਿੰਘੇਵਾਲਾ, ਫਤੂਹੀਵਾਲਾ, ਗੱਗੜ ਪੰਚਾਇਤਾਂ ਨੇ ਫ਼ੈਸਲੇ ਖ਼ਿਲਾਫ਼ ਮਤੇ ਪਾਸ ਕੀਤੇ ਸਨ। ਦੂਜੇ ਪਾਸੇ ਆਈ.ਟੀ.ਆਈ. ਖਿਉਵਾਲੀ ਦੀ ਪ੍ਰਿੰਸੀਪਲ ਪੁਨੀਤਾ ਗੋਇਲ ਨੇ ਕਿਹਾ ਕਿ ਪਹਿਲਾਂ ਤੋਂ ਚੱਲਦੇ ਕੋਰਸਾਂ ਦੀ ਸਿਖਲਾਈ ਬਿਨਾਂ ਦਿੱਕਤ ਦੇ ਜਾਰੀ ਹੈ, ਹੋਰ ਕੋਰਸ ਮੁਹੱਈਆ ਵਸੀਲਿਆਂ ਨਾਲ ਚਲਾਏ ਜਾ ਰਹੇ ਹਨ। ਸਾਜੋ-ਸਾਮਾਨ ਤਬਦੀਲੀ ਸੰਬੰਧੀ ਕਾਰਵਾਈ ਵੀ ਜਾਰੀ ਹੈ।
ਮੰਤਰੀ ਮੰਡਲ ਨੂੰ ਗ਼ਲਤ ਜਾਣਕਾਰੀ ਦਿੱਤੀ ਸੀ-ਪੰਚਾਇਤ ਬਾਦਲ
ਗ੍ਰਾਮ ਪੰਚਾਇਤ ਬਾਦਲ ਨੇ ਬੀਤੇ ਦਿਨ੍ਹੀਂ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਭੇਜੇ ਪੱਤਰ ਵਿਚ ਦੋਸ਼ ਲਗਾਇਆ ਹੈ ਕਿ ਮੰਤਰੀ ਮੰਡਲ ਨੂੰ ਗ਼ਲਤ ਜਾਣਕਾਰੀ ਦੇ ਕੇ ਆਈ.ਟੀ.ਆਈ. ਬਾਦਲ ਨੂੰ ਭੰਗ ਕਰਵਾਇਆ ਗਿਆ ਸੀ।
Ad Position 22
No active advertisement
ਪਿਛਲੀ ਖ਼ਬਰ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਪਿੰਡ ਕੋਟਲੀ ਸੰਘਰ ਦੀ ਸਾਰ ਲੈਣ ਦੀ ਮੰਗ ਅਗਲੀ ਖ਼ਬਰ ਭਾਰਤੀ ਟੀਮ ਨੇ ਥਰੋਬਾਲ ’ਚ ਜਿੱਤਿਆ ਗੋਲਡ ਮੈਡਲ
Ad Position 24
No active advertisement