06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਕੋਰੋਨਾ ਮੌਕੇ ਬੰਦ ਕੀਤੀ ‘ਜਨਤਾ ਮੇਲ’ ਗੱਡੀ ਚਲਾਉਣ ਦੀ ਮੰਗ

Ad Position 21
No active advertisement
ਅਜੀਤ ਡੈਸਕ 27-06-2026
ਜੈਤੋ, 26 ਜੂਨ (ਗੁਰਚਰਨ ਸਿੰਘ ਗਾਬੜੀਆ)-ਰੇਲਵੇ ਵਿਭਾਗ ਵਲੋਂ ਕੋਰੋਨਾ ਮੌਕੇ ਬੰਦ ਕੀਤੀ ਜਨਤਾ ਮੇਲ ਗੱਡੀ ਨੂੰ ਚਲਾਇਆ ਨਹੀਂ ਗਿਆ ਜੋ ਕਿ ਫ਼ਿਰੋਜ਼ਪੁਰ ਤੋਂ ‘ਗੰਗਸਰ ਜੈਤੋ’ ਦੇ ਰੇਲਵੇ ਸਟੇਸ਼ਨ ’ਤੇ ਖੜ੍ਹ ਕੇ ਦਿੱਲੀ, ਬੰਬਈ ਨੂੰ ਜਾਂਦੀ ਸੀ। ਉਪਰੰਤ ਕੇਂਦਰੀ ਰੇਲ ਮੰਤਰੀ ਵਲੋਂ ਤਿੰਨ ਗੱਡੀਆਂ ਚਲਾਈਆ ਗਈਆਂ ਜਿਨ੍ਹਾਂ ਵਿਚ ਫ਼ਿਰੋਜ਼ਪੁਰ ਤੋਂ ਸ੍ਰੀ ਹਜ਼ੂਰ ਸਾਹਿਬ ਨੰਦੇੜ, ਹਰਿਦੁਆਰ ਅਤੇ ਵੰਦੇ ਭਾਰਤ ਰੇਲ ਗੱਡੀਆਂ ਹਨ ਦਾ ਠਹਿਰਾ ‘ਗੰਗਸਰ ਜੈਤੋ’ ਦੇ ਰੇਲਵੇ ਸਟੇਸ਼ਨ ’ਤੇ ਨਹੀਂ ਹੈ, ਜਿਸ ਕਰਕੇ ਯਾਤਰੀਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਦੱਸਿਆ ਹੈ ਕਿ ਬੰਦ ਕੀਤੀ ਜਨਤਾ ਮੇਲ ਗੱਡੀ ਜੋ ਕਿ ‘ਗੰਗਸਰ ਜੈਤੋ’ ਦੇ ਰੇਲਵੇ ਸਟੇਸ਼ਨ ’ਤੇ ਸਵੇਰੇ 6 ਵਜੇ ਦੇ ਕਰੀਬ ਆਉਂਦੀ ਸੀ ਤੇ ਯਾਤਰੀਆਂ ਨੂੰ ਵੱਖ-ਵੱਖ ਸਟੇਸ਼ਨ ’ਤੇ ਪਹੁੰਚਾਉਂਦੀ ਸੀ। ਪਰ ਹੁਣ ਲੋਕਾਂ ਨੂੰ ਬਠਿੰਡਾ ਜੰਕਸ਼ਨ ’ਤੇ ਪਹਿਲਾਂ ਪਹੁੰਚਣਾ ਪੈਂਦਾ ਹੈ ਫਿਰ ਉਹ ਆਪਣੀ ਮੰਜ਼ਿਲ ਲਈ ਦੂਜੀ ਰੇਲ ਗੱਡੀ ’ਤੇ ਸਵਾਰ ਹੁੰਦੇ ਹਨ। ਜਿਸ ਕਰਕੇ ਲੋਕਾਂ ਨੂੰ ਕਾਫੀ ਖੱਜਲ ਖੁਆਰ ਹੋਣਾ ਪੈਂਦਾ ਹੈ। ਲੋਕਾਂ ਨੇ ਕੇਂਦਰੀ ਰੇਲ ਮੰਤਰੀ ਤੋਂ ਮੰਗ ਕੀਤੀ ਹੈ ਕਿ ਕੋਰੋਨਾ ਮੌਕੇ ਬੰਦ ਕੀਤੀ ਜਨਤਾ ਮੇਲ ਗੱਡੀ ਨੂੰ ਚਲਾਇਆ ਜਾਵੇ ਅਤੇ ਸ੍ਰੀ ਹਜ਼ੂਰ ਸਾਹਿਬ ਨੰਦੇੜ, ਹਰਿਦੁਆਰ ਅਤੇ ਵੰਦੇ ਭਾਰਤ ਰੇਲ ਗੱਡੀਆਂ ਦਾ ਠਹਿਰਾ ਗੰਗਸਰ ਜੈਤੋ ਦੇ ਰੇਲਵੇ ਸਟੇਸ਼ਨ ’ਤੇ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਯੂਥ ਕਾਂਗਰਸ ਦੇ ਸੁਮਿਤ ਸਿੰਘ ਬਰਾੜ ਬਣੇ ਪ੍ਰਧਾਨ ਅਗਲੀ ਖ਼ਬਰ ਅਗਰਵਾਲ ਪੀਰਖਾਨਾ ਵਿਖੇ ਧਾਰਮਿਕ ਸਮਾਰੋਹ ਕਰਵਾਇਆ
Ad Position 24
No active advertisement