08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਗਿੱਦੜਬਾਹਾ ਵਿਖੇ ਵਕੀਲਾਂ ਨੇ ਅੰਮ੍ਰਿਤਾ ਵੜਿੰਗ ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 28-07-2026
ਗਿੱਦੜਬਾਹਾ, 27 ਜੁਲਾਈ (ਪਰਮਜੀਤ ਸਿੰਘ ਥੇੜ੍ਹੀ)-ਐਡੋਕੇਟ ਮੋਹਿਤ ਗਰਗ ਕੋਆਪਟੀਡ ਮੈਂਬਰ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਦੇ ਦਫ਼ਤਰ ਵਿਚ ਐੱਲ.ਏ.ਡੀ.ਸੀ. (ਲੀਗਲ ਏਡ ਡਿਵੈਂਸ ਕੌਂਸਲ) ਨੀਤੀ ਦੇ ਵਿਰੋਧ ਵਿਚ ਵਕੀਲਾਂ ਵਲੋਂ ਮੀਟਿਗ ਕੀਤੀ ਗਈ। ਇਸ ਮੀਟਿੰਗ ਵਿਚ ਉਚੇਚੇ ਤੌਰ ’ਤੇ ਪੁੱਜੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮਪਤਨੀ ਅੰਮ੍ਰਿਤਾ ਵੜਿੰਗ ਨੂੰ ਵਕੀਲਾਂ ਵਲੋਂ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਉਕਤ ਮੰਗ ਪੱਤਰ ਵਿਚ ਦਰਜ ਮੰਗਾਂ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਪਾਰਲੀਮੈਂਟ ਵਿਚ ਉਠਾ ਕੇ ਇਸ ਨੀਤੀ ਨੂੰ ਜਲਦੀ ਤੋਂ ਜਲਦੀ ਰੱਦ ਕਰਵਾਉਣਗੇ। ਇਸ ਮੌਕੇ ਐਡਵੋਕੇਟ ਮੋਹਿਤ ਗਰਗ ਨੇ ਦੱਸਿਆ ਕਿ ਇਹ ਐੱਲ.ਏ.ਡੀ.ਸੀ. ਨੀਤੀ ਨਿਆਂ ਤੇ ਭਾਰਤ ਦੇ ਸੰਵਿਧਾਨ ਦੇ ਉਲਟ ਹੈ ਅਤੇ ਇਸ ਨੀਤੀ ਕਾਰਨ ਵਕੀਲਾਂ ਦੀ ਪੇਸ਼ੇਵਾਰ ਆਜ਼ਾਦੀ ਤੇ ਹਿੱਤਾਂ ਨੂੰ ਗੰਭੀਰ ਨੁਕਸਾਨ ਪਹੁੰਚ ਰਿਹਾ ਹੈ। ਇਸ ਸੰਬੰਧ ਵਿਚ ਵਕੀਲਾਂ ਵਲੋਂ ਲਗਾਤਾਰ ਸੰਘਰਸ਼ ਵੀ ਜਾਰੀ ਹੈ ਅਤੇ ਵਕੀਲਾਂ ਵਲੋਂ ਭੁੱਖ ਹੜਤਾਲ ਵੀ ਕੀਤੀ ਹੋਈ ਹੈ। ਇਸ ਮੌਕੇ ਮੋਹਿਤ ਗਰਗ, ਕੁਲਦੀਪ ਜਿੰਦਲ, ਤਰੁਨ ਗਰਗ, ਤੁਸ਼ਾਰ ਗੋਇਲ, ਰਾਹੁਲ ਜਿੰਦਲ, ਅਮਿਤ ਸਿੰਗਲਾ, ਚਮਕੌਰ ਸਿੰਘ, ਰਾਜ ਕੁਮਾਰ ਗਰਗ, ਜਤਿੰਦਰ ਗਰਗ, ਗੋਪਾਲ ਬਾਘਲਾ, ਧਰਮਪਾਲ ਸ਼ਰਮਾ, ਅਮਰਜੀਤ ਸਿੰਘ, ਪ੍ਰਿੰਸ ਕੁਮਾਰ, ਹਿਮਾਸ਼ੂ ਸਿੰਗਲਾ, ਭਵਿਆ ਸਿੰਗਲਾ, ਵਿਕਾਸ ਮਿੱਤਲ, ਇਸ਼ਾਨ ਸ਼ਰਮਾ, ਯੁਸ਼ਾਂਤ ਅਰੋੜਾ, ਭੁਵੇਸ਼ ਗੋਇਲ, ਸੁਖਪ੍ਰੀਤ ਕੌਰ ਬਬਾਨੀਆਂ, ਗੁਰਪ੍ਰੀਤ ਕੌਰ ਘੱਗਾ, ਅਕਾਸ਼ਦੀਪ ਕੌਰ (ਸਾਰੇ ਐਡਵੋਕੇਟਸ), ਨਰਿੰਦਰ ਮੁੰਜਾਲ ਬਿੰਟਾ ਅਰੋੜਾ, ਦਵਿੰਦਰ ਸਿੰਘ ਹੰਟੀ, ਰਾਜੇਸ਼ ਗਾਂਧੀ ਬਿੱਟੂ, ਜਤਿੰਦਰ ਕੁਮਾਰ, ਸੰਦੀਪ ਗਰਗ ਸੀਪਾ, ਗੁਰਪ੍ਰੀਤ ਪੀ.ਏ., ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਏਕਤਾ (ਉਗਰਾਹਾਂ) ਵਲੋਂ ਜੇਤੂ ਮਾਰਚ ਕੱਢਿਆ ਅਗਲੀ ਖ਼ਬਰ ਸੀ.ਪੀ.ਆਈ ਜ਼ਿਲ੍ਹਾ ਕੌਂਸਲ ਦੀ ਮੀਟਿੰਗ ਹੋਈ
Ad Position 24