06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਮਲੋਟ ਵਾਸੀ ਲੜਕੀ ਦੀ ਕੈਨੇਡਾ ’ਚ ਮੌਤ

Ad Position 21
No active advertisement
ਅਜੀਤ ਡੈਸਕ 29-07-2026

ਮਲੋਟ, 28 ਜੁਲਾਈ (ਪਾਟਿਲ)-ਮਲੋਟ ਦੇ ਆਦਰਸ਼ ਨਗਰ ਗਲੀ ਨੰਬਰ 7 ਵਾਸੀ ਅਤੇ ਕੈਂਥ ਇੰਜੀਨੀਅਰ ਵਰਕਸ ਦੇ ਸੰਚਾਲਕ ਜਗਸੀਰ ਸਿੰਘ ਕੈਂਥ ਦੇ ਪਰਿਵਾਰ ’ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਉਨ੍ਹਾਂ ਦੀ 28 ਸਾਲਾਂ ਸਪੁੱਤਰੀ ਮਨਦੀਪ ਕੌਰ ਜਿਨੀਆ ਕੈਂਥ ਦਾ ਕੈਨੇਡਾ ਵਿਖੇ ਦਿਹਾਂਤ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮਨਦੀਪ ਕੌਰ ਪਿਛਲੇ ਕੁਝ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੀ ਸੀ। ਬੀਤੇ ਦਿਨੀਂ ਤਬੀਅਤ ਵਿਗੜਨ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਮਨਦੀਪ ਕੌਰ ਕੈਨੇਡਾ ਵਿਚ ਆਰ.ਐੱਨ. ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੀ ਸੀ ਅਤੇ ਆਪਣੇ ਮਿਹਨਤੀ ਤੇ ਮਿਲਣਸਾਰ ਸੁਭਾਅ ਕਾਰਨ ਸਭ ਵਿਚ ਪ੍ਰਸਿੱਧ ਸੀ। ਉਹ ਕੈਨੇਡਾ ਵਿਚ ਰਹਿ ਰਹੇ ਵਿਦਿਆਰਥੀ ਆਗੂ ਸਾਹਿਲ ਕੈਂਥ ਦੀ ਭੈਣ ਸੀ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲਦੇ ਹੀ ਮਲੋਟ ਸ਼ਹਿਰ ਅਤੇ ਇਲਾਕੇ ਵਿਚ ਗਹਿਰੇ ਦੁੱਖ ਦੀ ਲਹਿਰ ਦੌੜ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਮਲੋਟ ਵਿਖੇ ਸਫ਼ਾਈ ਸੇਵਕਾਂ ਅਤੇ ਕਾਂਗਰਸ ਵਲੋਂ ਰੋਸ ਮਾਰਚ ਅਗਲੀ ਖ਼ਬਰ ਪਿੰਡ ਫੂਲੇਵਾਲਾ ਵਿਖੇ ਭਾਜਪਾ ਨੇ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ ਸਫ਼ਾਈ ਸੇਵਕਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਸੰਘਰ...
Ad Position 24
No active advertisement