12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਮੰਡੀ ਕਿੱਲਿਆਂਵਾਲੀ ਵਿਖੇ ਸੀਵਰੇਜ ਦੇ ਗੰਦੇ ਪਾਣੀ ਦੇ ਲੱਗੇ ਛੱਪੜ, ਲੋਕ ਪ੍ਰੇਸ਼ਾਨ

ਮੰਡੀ ਕਿੱਲਿਆਂਵਾਲੀ, 11 ਅਗਸਤ (ਇਕਬਾਲ ਸਿੰਘ ਸ਼ਾਂਤ)-ਸੀਵਰੇਜ ਨਿਕਾਸੀ ਲਗਪਗ ਠੱਪ ਹੋਣ ਕਾਰਨ ਗਲੀਆਂ ’ਚ ਖੜ੍ਹੇ ਗੰਦੇ ਅਤੇ ਬਦਬੂਦਾਰ ਪਾਣੀ ਨੇ ਮੰਡੀ ਕਿੱਲਿਆਂਵਾਲੀ ਦੇ ਹਜ਼ਾਰਾਂ ਲੋਕਾਂ ਦਾ ਸਾਹ ਲੈਣਾ ਦੁੱਭਰ ਕੀਤਾ ਪਿਆ ਹੈ। ਜਲ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਲੋਕਾਂ ਤੋਂ ਬਿੱਲ ਵਸੂਲਣ ਦੇ ਬਾਵਜੂਦ ਕੋਈ ਸੁਣਵਾਈ ਨਾ ਕੀਤੇ ਜਾਣਾ ਵੱਡੀ ਸਮੱਸਿਆ ਬਣਿਆ ਹੋਇਆ ਹੈ।

Ad Position 21
No active advertisement
ਅਜੀਤ ਡੈਸਕ 12-08-2026
ਮੰਡੀ ਕਿੱਲਿਆਂਵਾਲੀ, 11 ਅਗਸਤ (ਇਕਬਾਲ ਸਿੰਘ ਸ਼ਾਂਤ)-ਸੀਵਰੇਜ ਨਿਕਾਸੀ ਲਗਪਗ ਠੱਪ ਹੋਣ ਕਾਰਨ ਗਲੀਆਂ ’ਚ ਖੜ੍ਹੇ ਗੰਦੇ ਅਤੇ ਬਦਬੂਦਾਰ ਪਾਣੀ ਨੇ ਮੰਡੀ ਕਿੱਲਿਆਂਵਾਲੀ ਦੇ ਹਜ਼ਾਰਾਂ ਲੋਕਾਂ ਦਾ ਸਾਹ ਲੈਣਾ ਦੁੱਭਰ ਕੀਤਾ ਪਿਆ ਹੈ। ਜਲ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਲੋਕਾਂ ਤੋਂ ਬਿੱਲ ਵਸੂਲਣ ਦੇ ਬਾਵਜੂਦ ਕੋਈ ਸੁਣਵਾਈ ਨਾ ਕੀਤੇ ਜਾਣਾ ਵੱਡੀ ਸਮੱਸਿਆ ਬਣਿਆ ਹੋਇਆ ਹੈ। ਵਿਭਾਗ ਦੀ ਮਾੜੀ ਵਿਭਾਗੀ ਕਾਰਗੁਜ਼ਾਰੀ ਕਾਰਨ ਸਰਹੱਦੀ ਕਸਬੇ ਵਿਚ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਲਗਪਗ ਠੱਪ ਹੈ। ਹਾਲਾਤ ਐਨੇ ਨਿੱਘਰ ਚੁੱਕੇ ਹਨ ਕਿ ਪੀਣ ਵਾਲੇ ਪਾਣੀ ਦੀ ਸਪਲਾਈ ਵਿਚ ਵੀ ਸੀਵਰੇਜ ਦੀ ਗੰਦਗੀ ਆ ਰਹੀ ਹੈ। ਇਹ ਦੂਸ਼ਿਤ ਪਾਣੀ ਸਿਹਤ ਤੇ ਵਾਤਾਵਰਨ ਪੱਖੋਂ ਬਿਮਾਰੀਆਂ ਨੂੰ ਖੁੱਲ੍ਹਾ ਸੱਦਾ ਦੇ ਰਿਹਾ ਹੈ, ਜਿਸ ਦੇ ਖ਼ਿਲਾਫ਼ ਕਸਬੇ ਦੇ ਲੋਕਾਂ ਵਿਚ ਰੋਸ ਪੈਦਾ ਹੋ ਰਿਹਾ ਹੈ। ਲੋਕ ਵਿਭਾਗ ਵਲੋਂ ਕਿਸੇ ਪੱਖੋਂ ਸੁਣਵਾਈ ਨਾ ਕੀਤੇ ਜਾਣ ਤੋਂ ਬੇਹੱਦ ਔਖੇ ਹਨ। ਸੀਵਰੇਜ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਦਸਮੇਸ਼ ਨਗਰ, ਬਾਦਲ ਕਾਲੋਨੀ (ਅਜੀਤ ਨਗਰ) ਅਤੇ ਕੌਮੀ ਸ਼ਾਹ ਰਾਹ-9 ਉਪਰ ਬੱਸ ਸਟੈਂਡ ਤੋਂ ਲੈ ਕੇ ਲਗਪਗ ਗੁਰੂ ਨਾਨਕ ਕਾਲਜ ਗੁਰਦੁਆਰੇ ਦੇ ਨੇੜੇ ਤੱਕ ਗੰਦੇ ਪਾਣੀ ਦੇ ਛੱਪੜ ਲੱਗੇ ਹੋਏ ਹਨ। ਜਲ ਅਤੇ ਸੈਨੀਟੇਸ਼ਨ ਵਿਭਾਗ ਸਬ ਡਵੀਜ਼ਨ ਮੰਡੀ ਕਿੱਲਿਆਂਵਾਲੀ ਵਿਚ ਫ਼ੰਡਾਂ ਦੀ ਅਣਹੋਂਦ ਦਾ ਬਹਾਨਾ ਘੜ ਕੇ ਹੱਥ ਖੜ੍ਹੇ ਕਰੀ ਫਿਰਦਾ ਹੈ। ਸੀਵਰੇਜ ਨੂੰ ਗ੍ਰਾਮ ਪੰਚਾਇਤ ਜ਼ਰੀਏ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ’ਤੇ ਆਸਰਾ ਤੱਕਿਆ ਜਾ ਰਿਹਾ ਹੈ। ਵੱਡੀ ਸਮੱਸਿਆ ਇਹ ਹੈ ਕਿ ਗਲੀ-ਮੁਹੱਲਿਆਂ ਵਿਚ ਹਫ਼ਤਿਆਂ ਤੋਂ ਖੜ੍ਹੇ ਪਾਣੀ ਕਾਰਨ ਲੋਕਾਂ ਦਾ ਪੈਦਲ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਨਿੱਕੇ ਨਿਆਣਿਆਂ ਨੂੰ ਪੈਦਲ ਸਕੂਲ ਜਾਣ ਲਈ ਵੀ ਵੱਡੀ ਸਮੱਸਿਆ ਆਉਂਦੀ ਹੈ। ਅਜੀਤ ਨਗਰ ਦੇ ਵਾਸੀ ਨਵਜੋਸ਼ ਸਿੰਘ ਨੇ ਕਿਹਾ ਕਿ ਸੀਵਰੇਜ਼ ਓਵਰਫਲੋ ਕਰਕੇ ਸੀਵਰੇਜ ਦਾ ਗੰਦਾ ਪਾਣੀ ਸੜਕਾਂ ’ਤੇ ਖੜ੍ਹਾ ਹੈ। ਮੁਹੱਲਾ ਵਾਸੀਆਂ ਦੀ ਜ਼ਿੰਦਗੀ ਨਰਕ ਤੁੱਲ ਬਣੀ ਹੋਈ ਹੈ। ਕੁਝ ਦਿਨ ਪਹਿਲਾਂ ਕਾਫ਼ੀ ਮਿੰਨਤਾਂ ਮਗਰੋਂ ਵਿਭਾਗ ਨੇ ਸੀਵਰੇਜ ਦੀ ਵਿਖਾਵੇਬਾਜ਼ੀ ਕੀਤੀ। ਉਸ ਦੇ ਤੀਜੇ ਦਿਨ ਮਗਰੋਂ ਮੁੜ ਓਵਰਫਲੋ ਹੋ ਕੇ ਸੀਵਰੇਜ਼ ਦਾ ਗੰਦਾ ਪਾਣੀ ਮੁੜ ਗਲੀਆਂ ’ਚ ਖੜ੍ਹਾ ਹੋ ਗਿਆ। ਜ਼ਿਕਰਯੋਗ ਹੈ ਕਿ 17 ਨਵੰਬਰ 2025 ਨੂੰ ਗੰਦੇ ਤੇ ਬਦਬੂਦਾਰ ਪਾਣੀ ਕਾਰਨ ਨਰਕਤੁਲ ਹਾਲਾਤਾਂ ਦੇ ਖ਼ਿਲਾਫ਼ ਡਾਕਖਾਨਾ ਗਲੀ ਦੀਆਂ ਔਰਤਾਂ ਤੇ ਪੁਰਸ਼ਾਂ ਨੇ ਬੱਸ ਅੱਡੇ ਮੂਹਰੇ ਕੌਮੀ ਸ਼ਾਹ ਰਾਹ 9 ’ਤੇ ਧਰਨਾ ਲਾ ਕੇ ਜਾਮ ਕਰ ਦਿੱਤਾ ਸੀ। ਦਸਮੇਸ਼ ਨਗਰ ਦੇ ਵਸਨੀਕਾਂ ਨੇ ਮੀਟਿੰਗ ਕਰਕੇ ਕਾਲੋਨੀ ਦੀ ਮੁੱਖ ਸੜਕ ਅਤੇ ਕੌਮੀ ਸ਼ਾਹ ਰਾਹ ’ਤੇ ਹਫ਼ਤਿਆਂ ਤੋਂ ਖੜ੍ਹੇ ਸੀਵਰੇਜ ਪਾਣੀ ਦੀ ਸਮੱਸਿਆ ’ਤੇ ਨਿਖੇਧੀ ਕੀਤੀ। ਉਨ੍ਹਾਂ ਸੜਕਾਂ ’ਤੇ ਗੰਦੇ ਪਾਣੀ ਦੇ ਛੱਪੜ ਅਤੇ ਵਾਟਰ ਸਪਲਾਈ ਵਿਚ ਸੀਵਰੇਜ ਦਾ ਪਾਣੀ ਦੇਣ ’ਤੇ ਤਿੱਖਾ ਇਤਰਾਜ਼ ਪ੍ਰਗਟ ਕੀਤਾ। ਲੋਕਾਂ ਨੇ ਪਾਣੀ ਤੇ ਸੀਵਰੇਜ ਦੇ ਬਿੱਲ ਭਰਨ ਦੇ ਬਾਵਜੂਦ ਬੁਨਿਆਦੀ ਸਹੂਲਤ ਨਾ ਦੇਣ ਨੂੰ ਖ਼ਪਤਕਾਰ ਕਾਨੂੰਨਾਂ ਦੀ ਵੱਡੀ ਉਲੰਘਣਾ ਦੱਸਿਆ। ਕਸਬੇ ਦੇ ਲੋਕਾਂ ਮੁਤਾਬਕ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਕਾਰਨ ਉਹ ਕਾਨੂੰਨੀ ਬੂਹਾ ਖੜਕਾਉਣ ਲਈ ਮਜ਼ਬੂਰ ਹੋਣਗੇ। ਇਨਬਾਕਸ ਬੀ.ਡੀ.ਪੀ.ਓ. ਨੂੰ ਜਨਵਰੀ ਤੋਂ ਐਸਟੀਮੇਟ ਭੇਜ ਰੱਖਿਆ-ਜੇ.ਈ. ਜਲ ਤੇ ਸੈਨੀਟੇਸ਼ਨ ਵਿਭਾਗ ਦੇ ਜੇ.ਈ. ਸੌਰਭ ਕੁਮਾਰ ਦਾ ਕਹਿਣਾ ਸੀ ਕਿ ਜੀ.ਟੀ. ਰੋਡ ’ਤੇ ਮੁੱਖ ਲਾਈਨ ਦੀ ਸਫ਼ਾਈ ਦੀ ਜ਼ਰੂਰਤ ਹੈ। ਵਿਭਾਗ ਕੋਲ ਸਫ਼ਾਈ ਸੰਬੰਧੀ ਕੋਈ ਫ਼ੰਡ ਨਹੀਂ ਹੈ। ਪੰਚਾਇਤ ਦੇ ਫ਼ੰਡਾਂ ਸਹਾਰੇ ਥੋੜ੍ਹਾ ਢੰਗ ਟਪਾਇਆ ਜਾ ਰਿਹਾ ਹੈ। ਬੀ.ਡੀ.ਪੀ.ਓ. ਲੰਬੀ ਨੂੰ ਮੁੱਖ ਲਾਈਨ ਦੀ ਸਫ਼ਾਈ ਸੰਬੰਧੀ ਜਨਵਰੀ 2026 ਵਿਚ ਸੁਪਰ ਸਕਸ਼ਨ ਮਸ਼ੀਨ ਦਾ ਐਸਟੀਮੇਟ ਭੇਜਿਆ ਹੋਇਆ ਹੈ, ਜਿਸ ’ਤੇ ਅੱਜ ਕੋਈ ਕਾਰਵਾਈ ਅਮਲ ਨਹੀਂ ਹੋਈ।
Ad Position 22
No active advertisement
ਪਿਛਲੀ ਖ਼ਬਰ ਵਿਰੋਧੀ ਧਿਰ ਤੇ ਐਨ.ਡੀ.ਏ. ਸੰਸਦ ਮੈਂਬਰਾਂ ਵਲੋਂ ਆਹਮੋ-ਸਾਹਮਣੇ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਅਗਲੀ ਖ਼ਬਰ ਨਿਰਮਲ ਸਿੰਘ ਨਿੰਮਾ ਵੜਿੰਗ ਬਾਜਾਖਾਨਾ ਦੇ ਸਰਕਲ ਪ੍ਰਧਾਨ ਨਿਯੁਕਤ
Ad Position 24