13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਡਾ. ਸੰਜੇ ਮੈਡੀਕੇਅਰ ਹਸਪਤਾਲ ਵਿਖੇ 15 ਅਗਸਤ ’ਤੇ ਬੱਚਿਆਂ ਲਈ ਮੁਫ਼ਤ ਓ.ਪੀ.ਡੀ.

ਸ੍ਰੀ ਮੁਕਤਸਰ ਸਾਹਿਬ, 13 ਅਗਸਤ (ਹਰਮਹਿੰਦਰ ਪਾਲ)-ਆਜ਼ਾਦੀ ਦਿਵਸ ਮੌਕੇ ਸਥਾਨਕ ਕੱਚਾ ਥਾਂਦੇਵਾਲਾ ਰੋਡ ਬਠਿੰਡਾ-ਕੋਟਕਪੂਰਾ ਬਾਈਪਾਸ ਸਥਿਤ ਡਾ. ਸੰਜੇ ਮੈਡੀਕੇਅਰ ਹਸਪਤਾਲ ਵਲੋਂ 15 ਅਗਸਤ ਨੂੰ ਬੱਚਿਆਂ ਲਈ ਮੁਫ਼ਤ ਓ.

Ad Position 21
No active advertisement
ਅਜੀਤ ਡੈਸਕ 14-08-2026
ਸ੍ਰੀ ਮੁਕਤਸਰ ਸਾਹਿਬ, 13 ਅਗਸਤ (ਹਰਮਹਿੰਦਰ ਪਾਲ)-ਆਜ਼ਾਦੀ ਦਿਵਸ ਮੌਕੇ ਸਥਾਨਕ ਕੱਚਾ ਥਾਂਦੇਵਾਲਾ ਰੋਡ ਬਠਿੰਡਾ-ਕੋਟਕਪੂਰਾ ਬਾਈਪਾਸ ਸਥਿਤ ਡਾ. ਸੰਜੇ ਮੈਡੀਕੇਅਰ ਹਸਪਤਾਲ ਵਲੋਂ 15 ਅਗਸਤ ਨੂੰ ਬੱਚਿਆਂ ਲਈ ਮੁਫ਼ਤ ਓ.ਪੀ.ਡੀ. ਸੇਵਾ ਮੁਹੱਈਆ ਕਰਵਾਈ ਜਾਵੇਗੀ। ਹਸਪਤਾਲ ਪ੍ਰਬੰਧਕਾਂ ਅਨੁਸਾਰ ਇਸ ਉਪਰਾਲੇ ਦਾ ਮਕਸਦ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣਾ ਹੈ। 15 ਅਗਸਤ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੱਚਿਆਂ ਦੀ ਜਾਂਚ ਤੇ ਡਾਕਟਰੀ ਸਲਾਹ ਮੁਫ਼ਤ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਬੱਚਿਆਂ ਦੇ ਮਾਹਿਰ ਡਾ. ਲਵਪ੍ਰੀਤ ਸਿੰਘ ( ਐੱਮ.ਡੀ. ਪੀਡੀਆਟ੍ਰਿਕਸ, ਸਾਬਕਾ ਡੀ.ਐੱਮ.ਸੀ.ਐੱਚ. ਲੁਧਿਆਣਾ) 24 ਘੰਟੇ ਉਪਲਬਧ ਰਹਿੰਦੇ ਹਨ। ਡਾ. ਲਵਪ੍ਰੀਤ ਸਿੰਘ ਨੇ ਕਿਹਾ ਕਿ ਬੱਚਿਆਂ ਦੀ ਸਮੇਂ ਸਿਰ ਸਿਹਤ ਜਾਂਚ ਤੇ ਇਲਾਜ ਬਹੁਤ ਜ਼ਰੂਰੀ ਹੈ। ਉਨ੍ਹਾਂ ਮਾਪਿਆਂ ਨੂੰ ਇਸ ਮੁਫ਼ਤ ਓ.ਪੀ.ਡੀ. ਸਹੂਲਤ ਦਾ ਲਾਭ ਲੈਣ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸੂਬਾ ਸਰਕਾਰ ਦੀਆਂ ਨੀਤੀਆਂ ਤੋਂ ਹਰੇਕ ਵਰਗ ਖ਼ੁਸ਼-ਵਿਧਾਇਕ ਕਾਕਾ ਬਰਾੜ ਪਿੰਡ ਚੱਕ ਗਾਂਧਾ ਸਿੰਘ ਵਾਲਾ ਵਿਖੇ ਅਕਾਲੀ ਦਲ ਤੇ ਕ... ਅਗਲੀ ਖ਼ਬਰ ਬ੍ਰਹਮਾਕੁਮਾਰੀਜ਼ ਵਲੋਂ ਅੱਜ ਰੱਖੜੀ ਦਾ ਤਿਉਹਾਰ ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਇਆ ਜਾਵੇਗਾ
Ad Position 24