29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਬੀ.ਪੀ. ਅਤੇ ਸ਼ੂਗਰ ਸੰਬੰਧੀ ਜਾਂਚ ਕੈਂਪ ਲਗਾਇਆ

ਗਿੱਦੜਬਾਹਾ, 28 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਐੱਸ. ਐੱਮ.

Ad Position 21
No active advertisement
ਅਜੀਤ ਡੈਸਕ 29-08-2026
ਗਿੱਦੜਬਾਹਾ, 28 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਐੱਸ.ਐੱਮ.ਓ. ਸਿਵਲ ਹਸਪਤਾਲ ਗਿੱਦੜਬਾਹਾ ਡਾ. ਰਸ਼ਮੀ ਚਾਵਲਾ ਦੀ ਅਗਵਾਈ ਹੇਠ ਆਮ ਆਦਮੀ ਕਲੀਨਿਕ ਨਗਰ ਕੌਂਸਲ ਗਿੱਦੜਬਾਹਾ ਵਿਖੇ ਬੀ.ਪੀ. ਤੇ ਸ਼ੂਗਰ ਸੰਬੰਧੀ ਜਾਂਚ ਕੈਂਪ ਲਗਾਇਆ ਗਿਆ, ਜਿਸ ਵਿਚ 30 ਸਾਲ ਤੋਂ ਉਪਰ ਦੇ ਵਿਅਕਤੀਆਂ ਦਾ ਬੀ.ਪੀ. ਤੇ ਸ਼ੂਗਰ ਚੈੱਕਅਪ ਕੀਤਾ ਗਿਆ ਅਤੇ ਸਿਹਤ ਸੰਭਾਲ ਸੰਬੰਧੀ ਲੋੜੀਦੀ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਸਮੇਂ ਦੌਰਾਨ ਦੱਸਿਆ ਗਿਆ ਕਿ 30 ਸਾਲ ਤੋਂ ਉਪਰ ਉਮਰ ਦੇ ਲੋਕਾਂ ਨੂੰ ਸਾਲ ਵਿਚ ਇਕ ਵਾਰ ਬੀ.ਪੀ. ਤੇ ਸ਼ੂਗਰ ਦਾ ਚੈੱਕਅੱਪ ਅਤੇ ਕੈਂਸਰ ਸਕਰੀਨਿੰਗ ਘੱਟੋ-ਘੱਟ 5 ਸਾਲਾਂ ਵਿਚ ਇਕ ਵਾਰ ਜ਼ਰੂਰ ਕਰਵਾਉਣੀ ਚਾਹੀਦੀ ਹੈ, ਤਾਂ ਜੋ ਇਨ੍ਹਾਂ ਭਿਆਨਕ ਬਿਮਾਰੀਆਂ ਤੋਂ ਸਮੇਂ ਰਹਿੰਦੇ ਬਚਿਆ ਜਾ ਸਕੇ। ਮੈਡੀਕਲ ਟੀਮ ਵਲੋਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਲੋੜ ਪੈਣ ’ਤੇ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਇਸ ਸੰਬੰਧੀ ਚੈੱਕਅਪ ਕਰਵਾ ਲਿਆ ਜਾਵੇ। ਇਸ ਸੰਬੰਧੀ ਸੇਵਾਵਾਂ ਸਿਵਲ ਹਸਪਤਾਲ ਗਿੱਦੜਬਾਹਾ ਵਿਚ ਉਪਲਬਧ ਹਨ। ਇਸ ਮੌਕੇ ਸਿਵਲ ਹਸਪਤਾਲ ਗਿੱਦੜਬਾਹਾ ਦਾ ਸਟਾਫ਼ ਕਰਮਪਾਲ ਕੌਰ, ਜਸਵਿੰਦਰਪਾਲ, ਜਗਰੂਪ ਸਿੰਘ ਰਾਣਾ ਅਤੇ ਨਰਸਿੰਗ ਕਾਲਜ ਦੇ ਵਿਦਿਆਰਥੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ੋਨ ਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਦਾ ਸਨਮਾਨ ਅਗਲੀ ਖ਼ਬਰ ਦੁੱਖ ਦਾ ਪ੍ਰਗਟਾਵਾ
Ad Position 24