ਸਾਦਿਕ, 11 ਸਤੰਬਰ (ਆਰ.ਐਸ.ਧੁੰਨਾ)-ਫੋਟੋਗ੍ਰਾਫ਼ਰ ਭਰਾਵਾਂ ਦੀ ਭਲਾਈ ਲਈ ਕੰਮ ਕਰ ਰਹੀ ‘ਦੀ ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਰਜਿ: ਪੰਜਾਬ’ ਇਕਾਈ ਸਾਦਿਕ ਦੇ ਮੈਂਬਰਾਂ ਦੀ ਅਹਿਮ ਮੀਟਿੰਗ ਇਕਾਈ ਪ੍ਰਧਾਨ ਰਮੇਸ਼ ਕੁਮਾਰ ਬਿੱਟੂ ਦੀ ਪ੍ਰਧਾਨਗੀ ਹੇਠ ਸਾਦਿਕ ਵਿਖੇ ਹੋਈ। ਮੀਟਿੰਗ ਵਿਚ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਸੰਧੂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ਦੀ ਕਾਰਵਾਈ ਸਾਂਝੀ ਕਰਦਿਆਂ ਦੋਹਾਂ ਆਗੂਆਂ ਨੇ ਦੱਸਿਆ ਕਿ ਐਸੋੋਸੀਏਸ਼ਨ ਵਲੋਂ ਆਪਣੀ ਨਵੀਂ ਪਿਰਤ ਪਾਉਂਦਿਆਂ ਅਧਿਆਪਕ ਦਿਵਸ ਨੂੰ ਸਮਰਪਿਤ 13 ਸਤੰਬਰ 2026 ਦਿਨ ਐਤਵਾਰ ਨੂੰ ਆਦੇਸ਼ ਗਰੁੱਪ ਫ਼ਰੀਦਕੋਟ ਵਿਖੇ ਕਰਵਾਏ ਜਾ ਰਹੇ ਸਨਮਾਨ ਸਮਾਗਮ ’ਚ ਅਧਿਆਪਨ ਖੇਤਰ ਵਿਚ ਵਧੀਆ ਸੇਵਾ ਨਿਭਾਉਣ ਵਾਲੇ ਸਾਦਿਕ ਇਲਾਕੇ ਦੇ ਵੱਖ-ਵੱਖ ਸਰਕਾਰੀ ਅਤੇ ਗੈਰ ਸਰਕਾਰੀ (ਪ੍ਰਾਈਵੇਟ) ਸਕੂਲਾਂ ਦੇ 28 ਅਧਿਆਪਕਾਂ ਨੂੰ ਬੈਸਟ ਟੀਚਰ ਐਵਾਡਰ-2026 ਨਾਲ ਸਨਮਾਨਿਤ ਕੀਤਾ ਜਾਵੇਗਾ। ਸਮਾਗਮ ਦੇ ਮੁੱਖ ਮਹਿਮਾਨ ਅੰਜਨਾ ਕੌਸ਼ਲ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਹੋਣਗੇ, ਸਮਾਗਮ ਦੀ ਪ੍ਰਧਾਨਗੀ ਜੁਝਾਰ ਸਿੰਘ ਸੰਧੂ ਸੂਬਾ ਪ੍ਰਧਾਨ ‘ਦੀ ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਰਜਿ: ਪੰਜਾਬ’, ਇੰਜੀ: ਜਨਜੀਤਪਾਲ ਸਿੰਘ ਸੇਖੋਂ ਚੇਅਰਮੈਨ ਪੰਜਾਬ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਫ਼ਰੀਦਕੋਟ, ਕਵਚਕਰਨ ਸਿੰਘ ਸਿੱਧੂ ਚੇਅਰਮੈਨ ਐਸ.ਬੀ.ਆਰ.ਐਸ ਇੰਸਟੀਚਿਊਸ਼ਨਜ਼ ਘੁੱਦੂਵਾਲਾ ਕਰਨਗੇ ਜਦੋਂ ਕਿ ਇੰਜੀਂ: ਸੁਰਿੰਦਰਪਾਲ ਸਿੰਘ ਮੌਂਗਾ ਡਇਰੈਕਟਰ ਆਦੇਸ਼ ਗਰੁੱਪ ਫ਼ਰੀਦਕੋਟ, ਇੰਜੀਂ. ਜਰਮਨਜੀਤ ਸਿੰਘ ਸੰਧੂ ਐਮ.ਡੀ ਪੰਜਾਬ ਗਰੁੱਪ ਆਫ਼ ਇੰਟੀਚਿਊਸ਼ਨਜ਼ ਫ਼ਰੀਦਕੋਟ ਅਤੇ ਜਗਤਾਰ ਸਿੰਘ ਮਾਨ ਬੀ.ਪੀ.ਈ.ਓ ਫ਼ਰੀਦਕੋਟ-1 ਵਿਸ਼ੇਸ਼ ਮਹਿਮਾਨ ਹੋਣਗੇ। ਉਨ੍ਹਾਂ ਐਸੋਸੀਏਸ਼ਨ ਵਲੋਂ ਸਨਮਾਨਿਤ ਕੀਤੇ ਜਾਣ ਵਾਲੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ 13 ਸਤੰਬਰ ਦਿਨ ਐਤਵਾਰ 10 ਵਜੇ ਸਵੇਰੇ ਆਦੇਸ਼ ਕੈਂਪ ਫ਼ਰੀਦਕਟ ਵਿਖੇ ਪੁੱਜਣ ਦੀ ਕਿ੍ਰਪਾਲਤਾ ਕਰਨ। ਇਸ ਮੌਕੇ ਆਦੇਸ਼ ਕਾਲਜ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ। ਇਸ ਮੌਕੇ ਇਕਾਈ ਪ੍ਰਧਾਨ ਰਮੇਸ਼ ਕੁਮਾਰ ਬਿੱਟੂ, ਰਵਿੰਦਰ ਸਿੰਘ ਰਿੰਕੂ, ਅਕਾਸ਼ ਮਚਾਕੀ, ਗੁਰਮੀਤ ਸਿੰਘ ਮਹਿਮੂਆਣਾ, ਰਾਜਵੀਰ ਸਿੰਘ ਰਾਜਾ, ਰਾਜਵੀਰ ਸਿੰਘ ਡੋਡ, ਜਸਕਰਨ ਦਾਬੜਾ, ਜਸਪਾਲ ਸਿਘ ਅਤੇ ਅਰਸ਼ਦੀਪ ਸਿੰਘ ਆਦਿ ਵੀ ਹਾਜ਼ਰ ਸਨ।