12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਮੰਗਾਂ ਨੂੰ ਲੈ ਕੇ ਬੈਂਕ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ ਪਿੰਡ ਸਿਬੀਆਂ ਦੇ ਸਾਬਕਾ ਸਰਪੰਚ ਸਾਹਿਬ ਸਿੰਘ ਚੱਠਾ ਨੂੰ ਸਦਮਾ-ਮਾਤਾ ਦਾ ਦਿਹਾਂਤ

ਕੋਟਕਪੂਰਾ, 11 ਸਤੰਬਰ (ਹਰਪ੍ਰੀਤ ਸਿੰਘ ਚਾਨਾ)-ਸਥਾਨਕ ਐਸ. ਬੀ.

Ad Position 21
repet_subhas-goyals [Copy P29]
ਮਾਤਾ ਸੁਰਜੀਤ ਕੌਰ ਦੀ ਫਾਈਲ ਫੋਟੋ। 12-09-2026
ਕੋਟਕਪੂਰਾ, 11 ਸਤੰਬਰ (ਹਰਪ੍ਰੀਤ ਸਿੰਘ ਚਾਨਾ)-ਸਥਾਨਕ ਐਸ.ਬੀ.ਆਈ ਬੈਂਕ ਅੱਗੇ ਵੱਖ-ਵੱਖ ਬੈਂਕ ਕਰਮਚਾਰੀ ਯੂਨੀਅਨਾਂ ਵਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਦੇਸ਼ ਵਿਆਪੀ ਹੜਤਾਲ ਕੀਤੀ ਗਈ। ਇਸ ਹੜਤਾਲ ਦਾ ਅਸਰ ਸ਼ਹਿਰ ਵਿਚ ਸਰਕਾਰੀ ਬੈਂਕਾਂ ਦੀਆਂ ਕਈ ਸ਼ਾਖਾਵਾਂ ਦੇ ਕੰਮਕਾਜ ’ਤੇ ਵੀ ਦੇਖਣ ਨੂੰ ਮਿਲਿਆ। ਬੈਂਕ ਕਰਮਚਾਰੀਆਂ ਦੇ ਹੜਤਾਲ ’ਤੇ ਰਹਿਣ ਕਾਰਨ ਸ਼ਾਖਾਵਾਂ ਵਿਚ ਆਪਣੇ ਕੰਮਕਾਜ ਲਈ ਪਹੁੰਚੇ ਗਾਹਕਾਂ ਨੂੰ ਕਈ ਬੈਂਕਿੰਗ ਸੇਵਾਵਾਂ ਲੈਣ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹੜਤਾਲ ਦੌਰਾਨ ਬੈਂਕ ਕਰਮਚਾਰੀਆਂ ਸਮੇਤ ਪੀ.ਐਨ.ਬੀ ਬੈਂਕ ਅਫ਼ਸਰ ਯੂਨੀਅਨ ਦੇ ਪ੍ਰਧਾਨ ਨਵਦੀਪ ਕੱਕੜ, ਕਾਮਰੇਡ ਹਨੂਮੰਤ ਰਾਏ ਬਾਂਸਲ, ਕਾਮਰੇਡ ਗੌਰਵ ਜੈਨ ਵਲੋਂ ਕੇਂਦਰ ਸਰਕਾਰ ਅਤੇ ਬੈਂਕ ਪ੍ਰਬੰਧਨਾਂ ਤੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀਆਂ ਪ੍ਰਮੁੱਖ ਮੰਗਾਂ ਵਿਚ ਪੰਜ ਦਿਨਾਂ ਵਾਲਾ ਬੈਂਕਿੰਗ ਹਫ਼ਤਾ ਲਾਗੂ ਕਰਨਾ, ਪਰਫਾਰਮੈਂਸ ਲਿੰਕਡ ਇਨਸੈਂਟਿਵ ਨਾਲ ਸਬੰਧਿਤ ਮੰਗਾਂ ’ਤੇ ਕਾਰਵਾਈ ਕਰਨਾ ਅਤੇ ਹੋਰ ਮੰਗਾਂ ਸ਼ਾਮਿਲ ਹਨ। ਬੈਂਕ ਕਰਮਚਾਰੀਆਂ ਨੇ ਕਿਹਾ ਕਿ ਬੈਂਕਿੰਗ ਖੇਤਰ ਵਿਚ ਕੰਮ ਦਾ ਦਬਾਅ ਲਗਾਤਾਰ ਵੱਧ ਰਿਹਾ ਹੈ। ਗਾਹਕਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਕਰਮਚਾਰੀਆਂ ’ਤੇ ਕੰਮ ਦਾ ਬੋਝ ਵੀ ਵਧਿਆ ਹੈ, ਪਰ ਕਰਮਚਾਰੀਆਂ ਨਾਲ ਸਬੰਧਿਤ ਕਈ ਮੰਗਾਂ ’ ਤੇ ਉਮੀਦ ਮੁਤਾਬਕ ਕਾਰਵਾਈ ਨਹੀਂ ਹੋ ਰਹੀ। ਇਸੇ ਦੇ ਰੋਸ ਵਜੋਂ ਵੱਖ-ਵੱਖ ਯੂਨੀਅਨਾਂ ਵਲੋਂ ਦੇਸ਼ ਪੱਧਰ ’ਤੇ ਹੜਤਾਲ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਕਾਮਰੇਡ ਕੁਲਦੀਪ ਕੌਰ, ਕਾਮਰੇਡ ਜਗਤਪਾਲ, ਜਗਜੀਤ ਸਿੰਘ, ਗਗਨਦੀਪ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਕੀਲ ਕੁਲਜਿੰਦਰ ਸਿੰਘ ਸੰਧੂ ਬਾਰ ਐਸੋਸੀਏਸ਼ਨ ਗਿੱਦੜਬਾਹਾ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਸ਼ੱਕੀ ਮਿਲਾਵਟੀ 21,550 ਕਿਲੋ ਘਿਉ ਨਾਲ ਭਰਿਆ ਟਰੱਕ ਕਾਬੂ
Ad Position 24