22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸ੍ਰੀ ਮੁਕਤਸਰ ਸਾਹਿਬ ਦੀ ਨਗਰ ਕੌਂਸਲ ਜਲਘਰ ਦੀ ਚਾਰਦੀਵਾਰੀ ਦਾ ਠੇਕਾ ਦੇ ਦਿੱਤਾ ਪਰ ਵਰਕ ਆਰਡਰ ਜਾਰੀ ਨਹੀਂ ਕੀਤੇ

ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਦੀ ਨਗਰ ਕੌਂਸਲ ਦਾ ਬਾਬਾ ਆਦਮ ਨਿਰਾਲਾ ਹੈ। ਨਗਰ ਕੌਂਸਲ ਨੇ ਜਲਘਰ ਦੇ ਕੰਮਾਂ ਦਾ ਕਰੋੜ ਤੋਂ ਵੱਧ ਰੁਪਏ ਦਾ ਟੈਂਡਰ ਤਾਂ ਦੇ ਦਿੱਤਾ ਪਰ ਕੰਧਾਂ ਦੇ ਕੰਮ ਦਾ ਵਰਕ ਆਰਡਰ ਜਾਰੀ ਨਹੀਂ ਕੀਤਾ।

Ad Position 21
No active advertisement
ਅਜੀਤ ਡੈਸਕ 22-09-2026
ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਦੀ ਨਗਰ ਕੌਂਸਲ ਦਾ ਬਾਬਾ ਆਦਮ ਨਿਰਾਲਾ ਹੈ। ਨਗਰ ਕੌਂਸਲ ਨੇ ਜਲਘਰ ਦੇ ਕੰਮਾਂ ਦਾ ਕਰੋੜ ਤੋਂ ਵੱਧ ਰੁਪਏ ਦਾ ਟੈਂਡਰ ਤਾਂ ਦੇ ਦਿੱਤਾ ਪਰ ਕੰਧਾਂ ਦੇ ਕੰਮ ਦਾ ਵਰਕ ਆਰਡਰ ਜਾਰੀ ਨਹੀਂ ਕੀਤਾ। ਵਰਕਰ ਆਰਡਰ ਜਾਰੀ ਨਾ ਹੋਣ ਕਰਕੇ ਠੇਕੇਦਾਰ ਕੰਮ ਨਹੀਂ ਕਰ ਰਿਹਾ। ਜਲਘਰ ਦੀਆਂ ਕੰਧਾਂ ਟੁੱਟੀਆਂ ਹਨ ਅਤੇ ਆਵਾਰਾ ਪਸ਼ੂ ਇਸ ਦੇ ਜਲ ਨੂੰ ਦਿਨ-ਦਿਹਾੜੇ ਦੂਸ਼ਿਤ ਕਰ ਰਹੇ ਹਨ ਅਤੇ ਪ੍ਰਸ਼ਾਸਨ ਸਭ ਕੁਝ ਵੇਖਦਿਆਂ ਹੋਇਆ ਵੀ ਮੂਕ ਦਰਸ਼ਕ ਬਣਿਆ ਬੈਠਾ ਹੈ। ਜਲਘਰ ਦੇ ਜੋਧੂ ਕਾਲੋਨੀ, ਭੁੱਲਰ ਕਾਲੋਨੀ ਤੇ ਬੰਬ ਕਾਲੋਨੀ ਵਾਲੇ ਪਾਸੇ ਦੀਆਂ ਕੰਧਾਂ ਡਿੱਗੀਆਂ ਪਈਆਂ ਹਨ। ਗੰਦਗੀ ਤੇ ਮਲਬੇ ਦੇ ਢੇਰ ਲੱਗੇ ਹੋਏ ਹਨ। ਇਸ ਗੰਦਗੀ ਵਾਲਾ ਪਾਣੀ ਜਲਘਰ ਦੇ ਸਾਫ਼ ਪਾਣੀ ਦੇ ਟੈਂਕਾਂ ਵਿਚ ਮਿਲਦਾ ਹੈ ਅਤੇ ਅੱਗੋਂ ਇਹੀ ਪਾਣੀ ਲੋਕਾਂ ਦੇ ਘਰਾਂ ਵਿਚ ਜਾਂਦਾ ਹੈ। ਇਸ ਦੇ ਨਾਲ ਹੀ ਆਸਪਾਸ ਦੇ ਘਰਾਂ ਵਾਲਿਆਂ ਨੂੰ ਕੂੜੇ ’ਤੇ ਆਵਾਰਾ ਪਸ਼ੂਆਂ ਕਾਰਨ ਡਾਢੀ ਪ੍ਰੇਸ਼ਾਨੀ ਹੁੰਦੀ ਹੈ। ਦੱਸਣਯੋਗ ਹੈ ਕਿ ਇਸ ਚਾਰਦੀਵਾਰੀ ਤੇ ਹੋਰ ਕੰਮਾਂ ਵਾਸਤੇ ਨਗਰ ਕੌਂਸਲ ਨੇ ਕਰੋੜਾਂ ਰੁਪਏ ਵਿਚ ਕੰਮ ਦਾ ਠੇਕਾ ਵੀ ਦਿੱਤਾ ਹੋਇਆ ਹੈ ਪਰ ਅਜੇ ਤੱਕ ਵਰਕ ਆਰਡਰ ਜਾਰੀ ਨਹੀਂ ਕੀਤੇ, ਜਿਸ ਕਰਕੇ ਕੰਧਾਂ ਦਾ ਕੰਮ ਰੁਕਿਆ ਪਿਆ ਹੈ। ਮੁਹੱਲਾ ਵਾਸੀਆਂ ਅਤੇ ਮਾਰਨਿੰਗ ਵਾਕ ਗਰੁੱਪ ਦੇ ਮੈਂਬਰਾਂ ਨੇ ਅੰਮ੍ਰਿਤਪਾਲ ਸਿੰਘ, ਪਰਮਵੀਰ ਸਿੰਘ ਸਹਿਗਲ, ਪ੍ਰਦੀਪ ਕੁਮਾਰ, ਅਮਨਦੀਪ ਸਿੰਘ ਰਿੰਟੂ, ਸ਼ੇਰਜੰਗ ਸਿੰਘ ਹੋਰਾਂ ਨੇ ਦੱਸਿਆ ਕਿ ਕੰਧਾਂ ਨਾ ਹੋਣ ਕਰਕੇ ਲੋਕ ਕੂੜਾ ਲਿਆ ਕੇ ਵਾਟਰ ਵਰਕਸ ਦੇ ਟੈਂਕਾਂ ਉਪਰ ਸੁੱਟ ਜਾਂਦੇ ਹਨ। ਰਾਤ ਭਰ ਨਸ਼ੇੜੀ ਜਲਘਰ ਵਿਚ ਘੁੰਮਦੇ ਰਹਿੰਦੇ ਹਨ ਅਤੇ ਆਮ ਲੋਕਾਂ ਲਈ ਖ਼ਤਰਾ ਬਣੇ ਹੋਏ ਹਨ। ਲੋਕਾਂ ਦੀ ਮੰਗ ਹੈ ਕਿ ਕੰਧ ਦੀ ਉਸਾਰੀ ਜਲਦ ਮੁਕੰਮਲ ਕੀਤੀ ਜਾਵੇ। ਇਸ ਦੌਰਾਨ ਠੇਕੇਦਾਰ ਬਿੱਟੂ ਸ਼ਰਮਾ ਨੇ ਦੱਸਿਆ ਕਿ ਉਹ ਕੰਮ ਕਰਨ ਵਾਸਤੇ ਤਿਆਰ ਹਨ ਪਰ ਨਗਰ ਕੌਂਸਲ ਵਲੋਂ ਅਜੇ ਤੱਕ ਵਰਕ ਆਰਡਰ ਜਾਰੀ ਨਹੀਂ ਕੀਤੇ ਗਏ। ਜਿਵੇਂ ਹੀ ਵਰਕ ਆਰਡਰ ਜਾਰੀ ਹੁੰਦੇ ਹਨ, ਉਹ ਕੰਧ ਬਣਾ ਦੇਣਗੇ। ਸਾਰੀ ਜ਼ਿੰਮੇਵਾਰੀ ਨਗਰ ਕੌਂਸਲ ਦੀ ਹੈ - ਐੱਸ . ਡੀ . ਓ . - ਜਨ ਸਿਹਤ ਵਿਭਾਗ ਦੇ ਐੱਸ.ਡੀ.ਓ. ਜਗਮੋਹਨ ਸਿੰਘ ਨੇ ਦੱਸਿਆ ਕਿ ਜਲਘਰ ਦੀ ਖ਼ੂਬਸੂਰਤੀ, ਰੌਸ਼ਨੀ ਅਤੇ ਚਾਰਦੀਵਾਰੀ ਦੇ ਸਾਰੇ ਕੰਮ ਦੇ ਪੈਸੇ ਨਗਰ ਕੌਂਸਲ ਕੋਲ ਹਨ। ਕੌਂਸਲ ਨੇ ਇਸ ਦਾ ਠੇਕਾ ਵੀ ਦੇ ਦਿੱਤਾ ਹੈ, ਪਰ ਚਾਰੀਵਾਰੀ ਦਾ ਕੰਮ ਨਹੀਂ ਹੋ ਰਿਹਾ, ਜਿਸ ਕਰਕੇ ਮਹਿਕਮੇ ਵਲੋਂ ਕੌਂਸਲ ਨੂੰ ਵਾਰ-ਵਾਰ ਪੱਤਰ ਵੀ ਲਿਖੇ ਜਾ ਰਹੇ ਹਨ। ਜਲਦੀ ਕਰਦੇ ਹਾਂ ਕਾਰਵਾਈ-ਈ.ਓ. ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਵਰੁਣ ਸਹੋਤਾ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਕੁਝ ਦਫ਼ਤਰੀ ਫਾਰਮੈਲਟੀਜ਼ ਕਰਕੇ ਵਰਕ ਆਰਡਰ ਰੁਕੇ ਸਨ, ਹੁਣ ਜਲਦੀ ਹੀ ਜਾਰੀ ਕਰਕੇ ਜਲਘਰ ਦੀ ਕੰਧ ਦਾ ਕੰਮ ਮੁਕੰਮਲ ਕਰਵਾ ਦਿਆਂਗੇ।
Ad Position 22
No active advertisement
ਪਿਛਲੀ ਖ਼ਬਰ ਵੱਡੀਆਂ ਨਹਿਰਾਂ ਦੇ ਪੁਲਾਂ ਦੇ ‘ਖ਼ੂਨੀ ਪੁਆਇੰਟ’ 33 ਸਾਲ ਬਾਅਦ ਵੀ ਅਸੁਰੱਖਿਅਤ ਅਗਲੀ ਖ਼ਬਰ ਸ਼ਾਰਟ ਸਰਕਟ ਕਾਰਨ ਕੱਪੜੇ ਦੀ ਦੁਕਾਨ ਨੂੰ ਲੱਗੀ ਅੱਗ
Ad Position 24