22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਮਲੋਟ ਵਿਖੇ ਜੈਕ ਕੰਪਨੀ ਦਾ ਦੋ ਰੋਜ਼ਾ ਰੋਡ ਸ਼ੋਅ ਕਰਵਾਇਆ

ਮਲੋਟ, 21 ਸਤੰਬਰ (ਪਾਟਿਲ)-ਮਲੋਟ ਵਿਖੇ ਜੈਕ ਮਸ਼ੀਨ ਇੰਡੀਆ ਕੰਪਨੀ ਵਲੋਂ ਜੈਕ ਏ-3ਸੀ ਆਟੋਮੈਟਿਕ ਸਿਲਾਈ ਮਸ਼ੀਨਾਂ ਦਾ ਐਕਟੀਵਿਟੀ ਪ੍ਰੋਗਰਾਮ ਤਹਿਤ ਦੋ ਰੋਜ਼ਾ ਰੋਡ ਸ਼ੋਅ ਤੇ ਕੈਂਪ ਲਗਾਇਆ ਗਿਆ। ਪਹਿਲੇ ਦਿਨ ਦੇ ਪ੍ਰੋਗਰਾਮ ਦਾ ਉਦਘਾਟਨ ਸਿੰਘ ਸਭਾ ਸੀਨੀਅਰ ਸੈਕੰਡਰੀ ਸਕੂਲ ਦੇ ਚੇਅਰਮੈਨ ਦਵਿੰਦਰ ਸਿੰਘ ਮੱਕੜ, ਮਾਨ ਸਿੰਘ ਮੱਕੜ, ਗੁਰਚਰਨ ਸਿੰਘ ਮੱਕੜ, ਜਸਪਾਲ ਸਿੰਘ ਮੱਕੜ, ਗੁਰਮਿੰਦਰ ਪਾਲ ਸਿੰਘ ਮੱਕੜ, ਪ੍ਰਿੰਸੀਪਲ ਸੰਦੀਪ ਕੁਮਾਰ ਗੋਇਲ ਸਕੂਲ ਪ੍ਰਬੰਧਕ ਆਸ਼ਾ ਰਾਣੀ ਵਲੋਂ ਕੀਤਾ ਗਿਆ।

Ad Position 21
No active advertisement
ਮਲੋਟ ਵਿਖੇ ਜੈਕ ਏ-3ਸੀ ਆਟੋਮੈਟਿਕ ਸਿਲਾਈ ਮਸ਼ੀਨ ਐਕਟੀਵਿਟੀ ਪ੍ਰੋਗਰਾਮ ਦਾ ਉਦਘਾਟਨ ਕਰਦੇ ਹੋਏ ਚੇਅਰਮੈਨ ਦਵਿੰਦਰ ਸਿੰਘ ਮੱਕੜ, ਮਾਨ ਸਿੰਘ ਮੱਕੜ, ਅਰੂੜ ਸਿੰਘ ਪਾਟਿਲ ਅਤੇ ਹੋਰ। ਤਸਵੀਰ: ਪਾਟਿਲ 22-09-2026
ਮਲੋਟ, 21 ਸਤੰਬਰ (ਪਾਟਿਲ)-ਮਲੋਟ ਵਿਖੇ ਜੈਕ ਮਸ਼ੀਨ ਇੰਡੀਆ ਕੰਪਨੀ ਵਲੋਂ ਜੈਕ ਏ-3ਸੀ ਆਟੋਮੈਟਿਕ ਸਿਲਾਈ ਮਸ਼ੀਨਾਂ ਦਾ ਐਕਟੀਵਿਟੀ ਪ੍ਰੋਗਰਾਮ ਤਹਿਤ ਦੋ ਰੋਜ਼ਾ ਰੋਡ ਸ਼ੋਅ ਤੇ ਕੈਂਪ ਲਗਾਇਆ ਗਿਆ। ਪਹਿਲੇ ਦਿਨ ਦੇ ਪ੍ਰੋਗਰਾਮ ਦਾ ਉਦਘਾਟਨ ਸਿੰਘ ਸਭਾ ਸੀਨੀਅਰ ਸੈਕੰਡਰੀ ਸਕੂਲ ਦੇ ਚੇਅਰਮੈਨ ਦਵਿੰਦਰ ਸਿੰਘ ਮੱਕੜ, ਮਾਨ ਸਿੰਘ ਮੱਕੜ, ਗੁਰਚਰਨ ਸਿੰਘ ਮੱਕੜ, ਜਸਪਾਲ ਸਿੰਘ ਮੱਕੜ, ਗੁਰਮਿੰਦਰ ਪਾਲ ਸਿੰਘ ਮੱਕੜ, ਪ੍ਰਿੰਸੀਪਲ ਸੰਦੀਪ ਕੁਮਾਰ ਗੋਇਲ ਸਕੂਲ ਪ੍ਰਬੰਧਕ ਆਸ਼ਾ ਰਾਣੀ ਵਲੋਂ ਕੀਤਾ ਗਿਆ। ਜੈਨ ਸੰਨਜ਼ ਇੰਡੀਆ ਲੁਧਿਆਣਾ ਦੇ ਸਹਿਯੋਗ ਨਾਲ ਅਤੇ ਕੰਪਨੀ ਦੇ ਨਾਰਥ ਇੰਡੀਆ ਇੰਚਾਰਜ ਵਿਕਾਸ਼ ਪਾਂਡੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਰਵਾਏ ਰੋਡ ਸ਼ੋਅ ਮੌਕੇ ਅਰੂੜ ਸਿੰਘ ਪਾਟਿਲ ਨੇ ਕਿਹਾ ਕਿ ਔਰਤਾਂ ਆਪਣੇ ਪੈਰਾਂ ’ਤੇ ਖੜੇ੍ਹ ਹੋਣ ਲਈ ਜਿਥੇ ਰੁਜ਼ਗਾਰ ਦੇ ਵੱਖ-ਵੱਖ ਕਿੱਤੇ ਅਪਣਾ ਕੇ ਆਤਮ-ਨਿਰਭਰ ਬਣ ਸਕਦੀਆਂ ਹਨ, ਉੱਥੇ ਸਿਲਾਈ ਕਢਾਈ ਦਾ ਕਿੱਤਾ ਆਮਦਨ ਦਾ ਵਧੀਆ ਸਾਧਨ ਹੈ। ਇਸ ਮੌਕੇ ਜੈਕ ਕੰਪਨੀ ਦੇ ਰੋਹਿਤ ਰਾਠੌਰ ਨੇ ਵੱਖ-ਵੱਖ ਸਿਲਾਈ ਸੈਂਟਰਾਂ ਅਤੇ ਬੁਟੀਕਾਂ ਦੀਆਂ ਔਰਤਾਂ ਤੇ ਲੜਕੀਆਂ ਨਾਲ ਅਤੇ ਟੇਲਰਜ਼ ਨਾਲ ਜੈਕ ਮਸ਼ੀਨ ਦੇ ਮਾਡਲ ਐੱਫ਼-6, ਏ 2 ਸੀ, ਏ 3 ਸੀ ਤੋਂ ਇਲਾਵਾ ਮਸ਼ੀਨਾਂ ਦੀਆਂ ਵੱਖ-ਵੱਖ ਤਕਨੀਕਾਂ ਬਾਰੇ ਨੁਕਤੇ ਸਾਂਝੇ ਕੀਤੇ। ਰੋਡ ਸ਼ੋਅ ਮੌਕੇ ਜੈਕ ਕੰਪਨੀ ਦੇ ਏ-3ਸੀ ਮਾਡਲ ਸਿਲਾਈ ਮਸ਼ੀਨ ਦੀ ਤੇਜ਼ ਰਫ਼ਤਾਰ ਲਈ ਕਰਵਾਏ ਮੁਕਾਬਲੇ ’ਚ ਪਹਿਲੇ ਦਿਨ ਨੇਹਾ, ਵਰਸ਼ਾ, ਹਰਸ਼ਦੀਪ ਕੌਰ ਅਤੇ ਦੂਜੇ ਦਿਨ ਦੇ ਮੁਕਾਬਲੇ ’ਚ ਜੈਸਮੀਨ ਕੌਰ, ਜੈਸਮੀਨ, ਕਰੀਨਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ, ਜਿਨ੍ਹਾਂ ਨੂੰ ਇਨਾਮ ਤਕਸੀਮ ਕਰਕੇ ਏ.ਐੱਸ. ਟਰੇਡਿੰਗ ਕੰਪਨੀ ਦੇ ਸੰਚਾਲਕ ਅਰੂੜ ਸਿੰਘ ਪਾਟਿਲ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਹੁਲ ਕੁਮਾਰ ਲੁਧਿਆਣਾ, ਵਿਸ਼ਾਲ ਮਲੋਹਤਰਾ, ਤਰਲੋਚਨ ਸਿੰਘ ਪਾਟਿਲ, ਤਰਨ ਸਿੰਘ ਪਾਟਿਲ ਸਮੇਤ 500 ਦੇ ਕਰੀਬ ਲੋਕਾਂ ਅਤੇ ਵੋਕੇਸ਼ਨਲ ਦੇ ਵਿਦਿਆਰਥੀਆਂ ਨੇ ਵੀ ਵਧ-ਚੜ੍ਹ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਦੇ ਪ੍ਰਿੰਸੀਪਲ ਬਲਜੀਤ ਸਿੰਘ ਤੋਂ ਇਲਾਵਾ ਸੀਨੀਅਰ ਅਧਿਆਪਕ ਵਰਿੰਦਰ ਬਜਾਜ, ਇੰਦਰਜੀਤ ਕੌਰ, ਮਨਦੀਪ ਕੌਰ, ਛਿੰਦਾ ਧਾਲੀਵਾਲ ਕੁਰਾਈਵਾਲਾ, ਸ੍ਰੇਸ਼ਠਾ ਅਰੋੜਾ, ਅਸ਼ਵਨ ਦੀਪ ਸਿੰਘ, ਮੈਨੇਜਰ ਛਿੰਦਰਪਾਲ ਸਿੰਘ ਨੇ ਸਹਿਯੋਗ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਜੀਤਮਹਿੰਦਰ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਇੰਚਾਰਜ ਸਚਿਨ ਪਾਇਲਟ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਕਾਂਗਰਸ ਐੱਸ.ਸੀ. ਵਿਭਾਗ ਦੇ ਅਬਜ਼ਰਵਰ ਵਲੋਂ ਮਲੋਟ ਹਲਕੇ ਦੇ ਅਹੁਦੇਦਾਰਾਂ ਨਾਲ ਮੀਟਿੰਗ
Ad Position 24