ਕਾਂਗਰਸ ਐੱਸ.ਸੀ. ਵਿਭਾਗ ਦੇ ਅਬਜ਼ਰਵਰ ਵਲੋਂ ਮਲੋਟ ਹਲਕੇ ਦੇ ਅਹੁਦੇਦਾਰਾਂ ਨਾਲ ਮੀਟਿੰਗ
ਮਲੋਟ, 21 ਸਤੰਬਰ (ਪਾਟਿਲ)-ਅੱਜ ਹਲਕਾ ਮਲੋਟ (ਰਿਜ਼ਰਵ) ਵਿਖੇ ਕਾਂਗਰਸ ਐੱਸ. ਸੀ.
ਮਲੋਟ, 21 ਸਤੰਬਰ (ਪਾਟਿਲ)-ਅੱਜ ਹਲਕਾ ਮਲੋਟ (ਰਿਜ਼ਰਵ) ਵਿਖੇ ਕਾਂਗਰਸ ਐੱਸ.ਸੀ. ਵਿਭਾਗ ਦੇ ਅਬਜ਼ਰਵਰ ਗੁਰਮੀਤ ਸਿੰਘ ਸੰਧੂ ਨੇ ਹਲਕੇ ਦੇ ਅਹੁਦੇਦਾਰਾਂ ਪਿੰਡ ਮੱਲਵਾਲਾ ਵਿਚ ਮੀਟਿੰਗ ਕੀਤੀ। ਇਹ ਮੀਟਿੰਗ ਜ਼ਿਲ੍ਹਾ ਚੇਅਰਮੈਨ ਕਾਂਗਰਸ ਕਮੇਟੀ ਐੱਸ.ਸੀ. ਵਿਭਾਗ ਦੇ ਚੇਅਰਮੈਨ ਹਰਜੀਤ ਸਿੰਘ ਰੁਪਾਣਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸਮੁੱਚੀ ਜ਼ਿਲ੍ਹਾ ਕਾਂਗਰਸ ਕਮੇਟੀ ਐੱਸ.ਸੀ. ਵਿਭਾਗ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸ਼ਮਿੰਦਰ ਸਿੰਘ ਮੱਲਵਾਲਾ ਅਤੇ ਚੇਅਰਮੈਨ ਬਲਕਾਰ ਸਿੰਘ ਔਲਖ ਸਪੋਕਸਮੈਨ ਜ਼ਿਲ੍ਹਾ ਕਾਂਗਰਸ ਕਮੇਟੀ ਉਚੇਚੇ ਤੌਰ ’ਤੇ ਪਹੁੰਚੇ। ਮੀਟਿੰਗ ਵਿਚ ਕਾਂਗਰਸ ਪਾਰਟੀ ਨੂੰ ਬੂਥ ਪੱਧਰ ’ਤੇ ਮਜ਼ਬੂਤ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ। ਅਬਜ਼ਰਵਰ ਗੁਰਮੀਤ ਸਿੰਘ ਸੰਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਅਨੁਸੂਚਿਤ ਜਾਤੀ ਵਿਭਾਗ ਵਲੋਂ ਰਿਜ਼ਰਵ ਹਲਕਿਆਂ ਨੂੰ ਮਜ਼ਬੂਤ ਕਰਨ ਲਈ ਬੂਥ ਪੱਧਰ ’ਤੇ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ ਅਤੇ ਵਰਕਰਾਂ ਦਾ ਬਣਦਾ ਮਾਣ-ਸਨਮਾਨ ਕੀਤਾ ਜਾਵੇਗਾ। ਉ ਨ੍ਹਾਂ ਕਿਹਾ ਕੇ ਕਾਂਗਰਸ ਪਾਰਟੀ ਐੱਸ.ਸੀ. ਵਿਭਾਗ 2027 ਵਿਚ ਵਿਸ਼ੇਸ਼ ਤੌਰ ਰਿਜ਼ਰਵ ਸੀਟਾਂ ’ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਲਈ ਵਧੇਰੇ ਨਜ਼ਰਸਾਨੀ ਕਰ ਰਹੀ ਹੈ। ਜ਼ਿਲ੍ਹਾ ਚੇਅਰਮੈਨ ਹਰਜੀਤ ਸਿੰਘ ਰੁਪਾਣਾ ਨੇ ਹਲਕਾ ਮਲੋਟ ਦੇ ਮੌਜੂਦਾ ਹਾਲਾਤ ਬਾਰੇ ਗੁਰਮੀਤ ਸਿੰਘ ਸੰਧੂ ਨੂੰ ਜਾਣਕਾਰੀ ਦਿੱਤੀ ਅਤੇ ਭਰੋਸਾ ਦਿੱਤਾ ਕਿ ਉਹ ਤੇ ਉਨ੍ਹਾਂ ਦੀ ਪੂਰੀ ਟੀਮ ਪੂਰੀ ਤਨਦੇਹੀ ਨਾਲ ਆਪਣਾ ਫ਼ਰਜ਼ ਨਿਭਾਏਗੀ ਅਤੇ ਪਾਰਟੀ ਦਾ ਸੁਨੇਹਾ ਬੂਥ ਪੱਧਰ ਤੱਕ ਪਹੁੰਚਾਉਂਦਾ ਕਰਨਗੇ। ਅੰਤ ਵਿਚ ਸਾਰੇ ਅਹੁਦੇਦਾਰਾਂ ਤੇ ਵਰਕਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਗੋਪਾਲ ਸਿੰਘ ਘੱਗਾ, ਰਾਜ ਕੁਮਾਰ ਮਲੋਟ ਸਿਟੀ ਪ੍ਰਧਾਨ, ਜੈਮਲ ਸਿੰਘ ਪ੍ਰਧਾਨ, ਵਾਈਸ ਪ੍ਰਧਾਨ ਜਤਿੰਦਰ ਸਿੰਘ ਮੱਲਵਾਲਾ, ਸਰਦੂਲ ਸਿੰਘ ਉੜਾਂਗ, ਰਾਜਾ ਔਲਖ, ਵਿਜੇ ਰੁਪਾਣਾ, ਰਾਜਾ ਛੱਤਿਆਣਾ, ਮਾਸਟਰ ਜਸਪਾਲ, ਉਮ ਪ੍ਰਕਾਸ਼ ਖਿੱਚੀ, ਗੁਰਜੰਟ ਦਬੜਾ ਤੇ ਕੁਲਵਿੰਦਰ ਸਿੰਘ ਸ਼ੋਂਕੀ ਨਾਲ ਅਬਜ਼ਰਵਰ ਗੁਰਮੀਤ ਸਿੰਘ ਸੰਧੂ ਅਤੇ ਜ਼ਿਲ੍ਹਾ ਚੇਅਰਮੈਨ ਹਰਜੀਤ ਸਿੰਘ ਰੁਪਾਣਾ ਨੇ ਮੁਲਾਕਾਤ ਕੀਤੀ।