6.50 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਗਿ੍ਫ਼ਤਾਰ
ਕੋਟਕਪੂਰਾ, 25 ਸਤੰਬਰ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਹਰਬੰਸ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਸੰਧਵਾਂ ਤੋਂ ਪਿੰਡ ਜਲਾਲੇਆਣਾ ਰੋਡ ਨੂੰ ਜਾ ਰਹੇ ਸਨ ਤਾਂ ਜਦ ਪੁਲਿਸ ਪਾਰਟੀ ਨੇੜੇ ਪੁਲ਼ ਸੂਆ ਬਾਹੱਦ ਪਿੰਡ ਸੰਧਵਾਂ ਪੁੱਜੀ ਤਾਂ ਨਹਿਰ ਦੀ ਪਟੜੀ ਉਪਰ ਦੋ ਮੋਨੇ ਨੌਜਵਾਨ ਬੈਠੇ ਲਿਫ਼ਾਫ਼ੀ ਵਿਚੋਂ ਫਰੋਲਾ ਫ਼ਰਾਲੀ ਕਰ ਰਹੇ ਸਨ। ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਲਿਫ਼ਾਫ਼ੀ ਸੁੱਟ ਕੇ ਖਿਸਕਣ ਲੱਗੇ ਸਨ।
ਕੋਟਕਪੂਰਾ, 25 ਸਤੰਬਰ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਹਰਬੰਸ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਸੰਧਵਾਂ ਤੋਂ ਪਿੰਡ ਜਲਾਲੇਆਣਾ ਰੋਡ ਨੂੰ ਜਾ ਰਹੇ ਸਨ ਤਾਂ ਜਦ ਪੁਲਿਸ ਪਾਰਟੀ ਨੇੜੇ ਪੁਲ਼ ਸੂਆ ਬਾਹੱਦ ਪਿੰਡ ਸੰਧਵਾਂ ਪੁੱਜੀ ਤਾਂ ਨਹਿਰ ਦੀ ਪਟੜੀ ਉਪਰ ਦੋ ਮੋਨੇ ਨੌਜਵਾਨ ਬੈਠੇ ਲਿਫ਼ਾਫ਼ੀ ਵਿਚੋਂ ਫਰੋਲਾ ਫ਼ਰਾਲੀ ਕਰ ਰਹੇ ਸਨ। ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਲਿਫ਼ਾਫ਼ੀ ਸੁੱਟ ਕੇ ਖਿਸਕਣ ਲੱਗੇ ਸਨ। ਜਿਨ੍ਹਾਂ ਨੂੰ ਸਹਾਇਕ ਥਾਣੇਦਾਰ ਹਰਬੰਸ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਨ੍ਹਾਂ ਆਪਣੀ ਪਹਿਚਾਣ ਗੁਰਵਿੰਦਰ ਸਿੰਘ ਵਾਸੀ ਪਿੰਡ ਢਿੱਲਵਾਂ ਕਲਾਂ ਅਤੇ ਦੂਜੇ ਮੋਨੇ ਨੌਜਵਾਨ ਨੇ ਆਪਣਾ ਨਾਮ ਗੁਰਸੇਵਕ ਸਿੰਘ ਵਾਸੀ ਪਿੰਡ ਜਲਾਲੇਆਣਾ, ਜ਼ਿਲ੍ਹਾ ਫ਼ਰੀਦਕੋਟ ਦੱਸਿਆ। ਪੁਲਿਸ ਨੇ ਤਲਾਸ਼ੀ ਦੌਰਾਨ ਇਨ੍ਹਾਂ ਕੋੋਲੋਂ 06.50 ਗ੍ਰਾਮ ਹੈਰੋਇਨ ਬਰਾਮਦ ਕਰਕੇ ਇਨ੍ਹਾਂ ਵਿਰੁੱਧ ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ।