01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਅਨਾਜ ਮੰਡੀ ਦੇ ਗੇਟਾਂ ਦੀ ਹਾਲਤ ਮੰਦੀ

ਕੋਟਕਪੂਰਾ, 30 ਸਤੰਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਅਨਾਜ ਮੰਡੀ ਮੋਗਾ ਰੋਡ ਦੇ ਮੁੱਖ ਗੇਟਾਂ ’ਤੇ ਮੰਡੀ ਵਿਚ ਪਸ਼ੂਆਂ ਨੂੰ ਠੱਲ ਪਾਉਣ, ਰਾਤ ਨੂੰ ਚੋਰੀ ਤੋਂ ਰੋਕਣ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਗੇਟ ਲਗਾਏ ਗਏ ਸਨ। ਮੌਜੂਦਾ ਸਮੇਂ ਵਿਚ ਗੇਟਾਂ ਦੀ ਹਾਲਤ ਐਨੀ ਮੰਦੀ ਹੋ ਚੁੱਕੀ ਹੈ ਕਿ ਇਨ੍ਹਾਂ ਨੂੰ ਵਰਤੋਂ ਵਿਚ ਲੈਣ ਲਈ ਕਾਫ਼ੀ ਮੁਸ਼ੱਕਤ ਕਰਨੀ ਪੈ ਸਕਦੀ ਹੈ।

Ad Position 21
No active advertisement
ਅਜੀਤ ਡੈਸਕ 01-10-2026
ਕੋਟਕਪੂਰਾ, 30 ਸਤੰਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਅਨਾਜ ਮੰਡੀ ਮੋਗਾ ਰੋਡ ਦੇ ਮੁੱਖ ਗੇਟਾਂ ’ਤੇ ਮੰਡੀ ਵਿਚ ਪਸ਼ੂਆਂ ਨੂੰ ਠੱਲ ਪਾਉਣ, ਰਾਤ ਨੂੰ ਚੋਰੀ ਤੋਂ ਰੋਕਣ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਗੇਟ ਲਗਾਏ ਗਏ ਸਨ। ਮੌਜੂਦਾ ਸਮੇਂ ਵਿਚ ਗੇਟਾਂ ਦੀ ਹਾਲਤ ਐਨੀ ਮੰਦੀ ਹੋ ਚੁੱਕੀ ਹੈ ਕਿ ਇਨ੍ਹਾਂ ਨੂੰ ਵਰਤੋਂ ਵਿਚ ਲੈਣ ਲਈ ਕਾਫ਼ੀ ਮੁਸ਼ੱਕਤ ਕਰਨੀ ਪੈ ਸਕਦੀ ਹੈ। ਅਨਾਜ ਮੰਡੀ ਵਿਚ ਝੋਨੇ ਦੀ ਫ਼ਸਲ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਮੰਡੀ ਵਿਚ ਦਿਨ ਰਾਤ ਮਜ਼ਦੂਰ, ਕਿਸਾਨ, ਮੁਨੀਮ ਆੜ੍ਹਤੀਏ ਕੰਮ ਕਰ ਰਹੇ ਹਨ, ਪਰ ਇਨ੍ਹਾਂ ਗੇਟਾਂ ਵੱਲ ਅਜੇ ਤੱਕ ਪੰਜਾਬ ਮੰਡੀ ਬੋਰਡ ਜਾਂ ਮਾਰਕੀਟ ਕਮੇਟੀ ਕੋਟਕਪੂਰਾ ਦੀ ਨਜ਼ਰ ਨਹੀਂ ਪਈ। ਕਿਸਾਨਾਂ ਨੇ ਮੰਗ ਕੀਤੀ ਕਿ ਮੰਡੀ ਦੇ ਗੇਟਾਂ ਨੂੰ ਤਸੱਲੀਬਖਸ਼ ਤਰੀਕੇ ਨਾਲ ਚਲਾਇਆ ਜਾਵੇ ਅਤੇ ਕੈਟਲ ਕੈਚਰ ਦੀ ਹਾਲਤ ਵੀ ਸੁਧਾਰੀ ਜਾਵੇ ਤਾਂ ਕਿ ਅਨਾਜ ਮੰਡੀ ਵਿਚ ਪਸ਼ੂ ਨਾ ਵੜ ਸਕਣ। ਇਸ ਸਬੰਧੀ ਮਾਰਕੀਟ ਕਮੇਟੀ ਕੋਟਕਪੂਰਾ ਦੇ ਸੈਕਟਰੀ ਯੁਗਵੀਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਇਸ ਸਬੰਧੀ ਸਬੰਧਿਤ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਹਰਪ੍ਰੀਤ ਸਿੰਘ ਨੇ ਮਾਰਕੀਟ ਕਮੇਟੀ ਸੈਕਟਰੀ ਦਾ ਚਾਰਜ ਸੰਭਾਲਿਆ ਅਗਲੀ ਖ਼ਬਰ ਮਾਤਾ ਜਸਵੀਰ ਕੌਰ ਇੰਸਾਂ ਦੀ ਮਿ੍ਤਕ ਦੇਹ ਖੋਜ ਕਾਰਜਾਂ ਲਈ ਦਾਨ ਕੀਤੀ
Ad Position 24