02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਡੀ.ਏ.ਵੀ. ਕਾਲਜ ਵਿਖੇ ਖ਼ੂਨਦਾਨ ਕੈਂਪ ਲਗਾਇਆ

ਮਲੋਟ, 1 ਅਕਤੂਬਰ (ਪਾਟਿਲ)-ਰਾਸ਼ਟਰੀ ਸਵੈ-ਇੱਛਤ ਖ਼ੂਨਦਾਨ ਦਿਵਸ ਮੌਕੇ ਡੀ. ਏ.

Ad Position 21
No active advertisement
ਅਜੀਤ ਡੈਸਕ 02-10-2026
ਮਲੋਟ, 1 ਅਕਤੂਬਰ (ਪਾਟਿਲ)-ਰਾਸ਼ਟਰੀ ਸਵੈ-ਇੱਛਤ ਖ਼ੂਨਦਾਨ ਦਿਵਸ ਮੌਕੇ ਡੀ.ਏ.ਵੀ. ਕਾਲਜ ਮਲੋਟ ਵਲੋਂ ਸਿਵਲ ਹਸਪਤਾਲ ਮਲੋਟ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਕਾਲਜ ਦੇ ਰੈੱਡ ਰਿਬਨ ਕਲੱਬ, ਐਨ.ਐਸ.ਐਸ. ਅਤੇ ਐਨ.ਸੀ.ਸੀ. ਵਿਭਾਗਾਂ ਵਲੋਂ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਲਗਾਇਆ ਗਿਆ, ਜਿਸ ਵਿਚ ਕਾਲਜ ਦੇ ਵਿਦਿਆਰਥੀਆਂ, ਐਨ.ਐਸ.ਐਸ. ਵਲੰਟੀਅਰਾਂ, ਐਨ.ਸੀ.ਸੀ. ਕੈਡਿਟਾਂ ਅਤੇ ਸਟਾਫ਼ ਮੈਂਬਰਾਂ ਨੇ ਵਧ-ਚੜ੍ਹ ਕੇ ਭਾਗ ਲਿਆ। ਸਿਵਲ ਹਸਪਤਾਲ ਮਲੋਟ ਦੇ ਐਸ.ਐਮ.ਓ. ਡਾ. ਰਾਜਿੰਦਰ ਕੁਮਾਰ ਨੇ ਖ਼ੂਨਦਾਨੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖ਼ੂਨਦਾਨ ਇਕ ਮਹਾਨ ਸਮਾਜਿਕ ਸੇਵਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਮੈਡੀਕਲ ਟੀਮ ਨੇ ਵੀ ਕੈਂਪ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ। ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਨਿਯਮਿਤ ਤੌਰ ’ਤੇ ਸਵੈ-ਇੱਛਾ ਨਾਲ ਖ਼ੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ਦੇ ਰੈੱਡ ਰਿਬਨ ਕਲੱਬ, ਐਨ.ਐਸ.ਐਸ. ਅਤੇ ਐਨ.ਸੀ.ਸੀ. ਵਿਭਾਗਾਂ ਵਲੋਂ ਕੈਂਪ ਨੂੰ ਸਫ਼ਲ ਬਣਾਉਣ ਵਿਚ ਸਹਿਯੋਗ ਦੇਣ ਵਾਲੇ ਸਾਰੇ ਵਿਦਿਆਰਥੀਆਂ, ਵਲੰਟੀਅਰਾਂ, ਕੈਡਿਟਾਂ, ਸਟਾਫ਼ ਤੇ ਸਿਵਲ ਹਸਪਤਾਲ ਦੀ ਮੈਡੀਕਲ ਟੀਮ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਡੇਂਗੂ ਵਿਰੋਧੀ ਗਤੀਵਿਧੀਆਂ ਅਗਲੀ ਖ਼ਬਰ 40 ਮੁਕਤਿਆਂ ਦੀ ਯਾਦਗਾਰ ਮੁਕਤੇ-ਏ-ਮੀਨਾਰ ਦੀ ਹਾਲਤ ਤਰਸਯੋਗ ਲਾਈਟਾਂ ਬੰਦ , ਅਸਮਾਜਿਕ ਅਨਸਰਾਂ ਦਾ ਬਣਿਆ ਅੱਡਾ
Ad Position 24