ਨਵ ਪੰਜਾਬੀ ਸਾਹਿਤ ਸਭਾ ਕੋਟ ਈਸੇ ਖਾਂ ਦੀ ਮਹੀਨਾਵਾਰ ਬੈਠਕ ਤੇ ਕਵੀ ਦਰਬਾਰ
ਕੋਟ ਈਸੇ ਖਾਂ, 5 ਅਕਤੂਬਰ (ਗੁਰਮੀਤ ਸਿੰਘ ਖਾਲਸਾ)- ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਸਾਹਿਤਕ ਸੰਸਥਾ ਨਵ ਪੰਜਾਬੀ ਸਾਹਿਤ ਸਭਾ ਕੋਟ ਈਸੇ ਖਾਂ ਵਲੋਂ ਮਹੀਨਾਵਾਰ ਬੈਠਕ ਅਤੇ ਕਵੀ ਦਰਬਾਰ ਦਾ ਆਯੋਜਨ ਮਾਸਟਰ ਸ਼ਮਸ਼ੇਰ ਸਿੰਘ ਦੀ ਪ੍ਰਧਾਨਗੀ ਹੇਠ ਸਰਕਾਰੀ ਹਾਈ ਸਕੂਲ ਕੋਟ ਈਸੇ ਖਾਂ ਵਿਖੇ ਕਰਵਾਇਆ ਗਿਆ। ਜਿਸ ਵਿਚ ਨੇੜੇ ਤੇੜੇ ਦੀਆਂ ਸਾਹਿਤਕ ਸਭਾਵਾਂ ਦੇ ਨੁਮਾਇੰਦਿਆਂ, ਕਵੀਆਂ, ਲੇਖਕਾਂ ਅਤੇ ਪਾਠਕਾਂ ਨੇ ਭਾਗ ਲਿਆ।
ਕੋਟ ਈਸੇ ਖਾਂ, 5 ਅਕਤੂਬਰ (ਗੁਰਮੀਤ ਸਿੰਘ ਖਾਲਸਾ)- ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਸਾਹਿਤਕ ਸੰਸਥਾ ਨਵ ਪੰਜਾਬੀ ਸਾਹਿਤ ਸਭਾ ਕੋਟ ਈਸੇ ਖਾਂ ਵਲੋਂ ਮਹੀਨਾਵਾਰ ਬੈਠਕ ਅਤੇ ਕਵੀ ਦਰਬਾਰ ਦਾ ਆਯੋਜਨ ਮਾਸਟਰ ਸ਼ਮਸ਼ੇਰ ਸਿੰਘ ਦੀ ਪ੍ਰਧਾਨਗੀ ਹੇਠ ਸਰਕਾਰੀ ਹਾਈ ਸਕੂਲ ਕੋਟ ਈਸੇ ਖਾਂ ਵਿਖੇ ਕਰਵਾਇਆ ਗਿਆ। ਜਿਸ ਵਿਚ ਨੇੜੇ ਤੇੜੇ ਦੀਆਂ ਸਾਹਿਤਕ ਸਭਾਵਾਂ ਦੇ ਨੁਮਾਇੰਦਿਆਂ, ਕਵੀਆਂ, ਲੇਖਕਾਂ ਅਤੇ ਪਾਠਕਾਂ ਨੇ ਭਾਗ ਲਿਆ। ਕਵੀ ਦਰਬਾਰ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬੀ ਮਾਂ ਬੋਲੀ ਦੇ ਉੱਘੇ ਵਿਅੰਗਕਾਰ ਕੇ.ਐਲ. ਗਰਗ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸਟੇਜ ਦੀ ਕਾਰਵਾਈ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋਫੈਸਰ ਗੁਰਦੀਪ ਖਿੰਡਾ ਨੇ ਚਲਾਈ। ਕਵੀ ਦਰਬਾਰ ਵਿਚ ਸਭ ਤੋਂ ਪਹਿਲਾਂ ਰੱਬੀ ਸ਼ਾਇਰ ਨੇ ਕਵਿਤਾ, ਦਿਲ ਦਿਲਜੀਤ ਨੇ ਦਸਮ ਪਿਤਾ ਤੇ ਕਵਿਤਾ, ਹਰਬੰਸ ਸਿੰਘ ਗੈਦੂ ਨੇ ਮਾਂ ’ਤੇ ਕਵਿਤਾ, ਸ਼ਾਇਰ ਜੀਵਨ ਸਿੰਘ ਹਾਣੀ ਨੇ ਗਜ਼ਲ, ਸ਼ਾਇਰ ਕੁਲਵੰਤ ਜ਼ੀਰਾ ਨੇ ਗਜ਼ਲ, ਵਰਿੰਦਰ ਜ਼ੀਰਾ ਨੇ ਮੈਕਸਮ ਗੋਰਕੀ ਦੇ ਵਿਚਾਰ, ਆਰਟਿਸਟ ਗੁਰਪ੍ਰੀਤ ਕੈਲਵੀ ਨੇ ਜ਼ਿੰਦਗੀ ਤੇ ਕਵਿਤਾ, ਮਾਸਟਰ ਸ਼ਮਸ਼ੇਰ ਸਿੰਘ ਨੇ ਗਜ਼ਲ, ਪ੍ਰੋ੍: ਗੁਰਦੀਪ ਖਿੰਡਾ ਨੇ ਗਜ਼ਲ ਰਾਹੀਂ ਆਪਣੀ ਆਪਣੀ ਹਾਜ਼ਰੀ ਲਗਵਾਈ। ਸਭਾ ਦੇ ਜਨਰਲ ਸਕੱਤਰ ਵਿਵੇਕ ਦੀ ਮਿੰਨੀ ਕਹਾਣੀ ਮੁਕਾਬਲੇ ਵਿਚ ਜੇਤੂ ਮਿੰਨੀ ਕਹਾਣੀ ‘ਭੀੜ’ ਮਿੰਨੀ ਕਹਾਣੀ ਲੇਖਕ ਮੰਚ (ਰਜਿ:) ਅੰਮ੍ਰਿਤਸਰ ਪੰਜਾਬ ਵਲੋਂ ਸਨਮਾਨਿਤ ਕਰਨ ਤੇ ਸਭਾ ਦੇ ਪ੍ਰਧਾਨ ਅਤੇ ਹਾਜ਼ਰ ਮੈਂਬਰਾਂ ਵਲੋਂ ਵਧਾਈ ਦਿੱਤੀ ਗਈ। ਸਭਾ ਦੇ ਅਖੀਰ ਵਿਚ ਪਵਨ ਅਰੋੜਾ ਨੇ ਆਏ ਸਾਹਿਤਿਕ ਸਾਥੀਆਂ ਦਾ ਧੰਨਵਾਦ ਕੀਤਾ।