05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸਰਬਜੀਤ ਸਿੰਘ ਦਰਦੀ ਰਿਟਾ. ਐਸ. ਡੀ. ਓ. ਨਮਿਤ ਸ਼ਰਧਾਂਜਲੀ ਸਮਾਗਮ

ਸ੍ਰੀ ਮੁਕਤਸਰ ਸਾਹਿਬ, 5 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਨਹਿਰੀ ਵਿਭਾਗ ਦੇ ਸੇਵਾ ਮੁਕਤ ਐਸ. ਡੀ.

Ad Position 21
No active advertisement
ਅਜੀਤ ਡੈਸਕ 06-10-2026
ਸ੍ਰੀ ਮੁਕਤਸਰ ਸਾਹਿਬ, 5 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਨਹਿਰੀ ਵਿਭਾਗ ਦੇ ਸੇਵਾ ਮੁਕਤ ਐਸ.ਡੀ.ਓ. ਸਰਬਜੀਤ ਸਿੰਘ ਦਰਦੀ (71) ਪੁੱਤਰ ਸਵ. ਇੰਦਰ ਸਿੰਘ ਦਰਦੀ ਸੀਨੀਅਰ ਪੱਤਰਕਾਰ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ ਗਿਆ। ਇਸ ਉਪਰੰਤ ਸ਼ਾਂਤੀ ਭਵਨ ਵਿਖੇ ਕੀਰਤਨ ਤੇ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂ ਅਤੇ ਇਲਾਕਾ ਵਾਸੀ ਸ਼ਾਮਿਲ ਹੋਏ। ਇਸ ਮੌਕੇ ਭਾਈ ਗਗਨਦੀਪ ਸਿੰਘ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਵਿਚ ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ, ਜਗਦੀਪ ਸਿੰਘ ਕਾਕਾ ਬਰਾੜ ਵਿਧਾਇਕ ਆਮ ਆਦਮੀ ਪਾਰਟੀ ਸ੍ਰੀ ਮੁਕਤਸਰ ਸਾਹਿਬ, ਸੀਨੀਅਰ ਕਾਂਗਰਸੀ ਆਗੂ ਬੀਬੀ ਕਰਨ ਕੌਰ ਬਰਾੜ ਸਾਬਕਾ ਵਿਧਾਇਕਾ, ਜਗਜੀਤ ਸਿੰਘ ਹਨੀ ਫ਼ੱਤਣਵਾਲਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਦੁਆਰਾ ਪਰਿਵਾਰਕ, ਸਰਕਾਰੀ ਸੇਵਾਵਾਂ ਅਤੇ ਸਮਾਜਿਕ ਗਤੀਵਿਧੀਆਂ ਵਿਚ ਪਾਏ ਯੋਗਦਾਨ ਦਾ ਜ਼ਿਕਰ ਕੀਤਾ। ਸਟੇਜ ਸਕੱਤਰ ਜਸਵੰਤ ਸਿੰਘ ਬਰਾੜ ਜਨਰਲ ਸਕੱਤਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਨੇ ਮ੍ਰਿਤਕ ਦੇ ਜੀਵਨ ’ਤੇ ਚਾਨਣਾ ਪਾਇਆ ਅਤੇ ਵੱਖ-ਵੱਖ ਸ਼ੋਕ ਮਤੇ ਪੜ੍ਹੇ। ਇਸ ਮੌਕੇ ਸੰਤ ਸਿੰਘ ਬਰਾੜ, ਬਾਵਾ ਯਾਦਵਿੰਦਰ ਸਿੰਘ ਲਾਲੀ, ਬਾਵਾ ਗੁਰਿੰਦਰ ਸਿੰਘ ਕੋਕੀ ਸਾਬਕਾ ਪ੍ਰਧਾਨ ਨਗਰ ਕੌਂਸਲ, ਕੁਲਦੀਪ ਸਿੰਘ ਭੰਗੇਵਾਲਾ ਜ਼ਿਲ੍ਹਾ ਪ੍ਰਧਾਨ ਭਾਜਪਾ, ਰਾਜੇਸ਼ ਗੋਰਾ ਪਠੇਲਾ, ਗੁਰਦਾਸ ਗਿਰਧਰ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਲੀਲਾਧਰ ਗੁਪਤਾ, ਬੂਟਾ ਰਾਮ ਕਮਰਾ ਪ੍ਰਧਾਨ ਅਸ਼ੀਰਵਾਦ ਕਲੱਬ, ਜਥੇ. ਹੀਰਾ ਸਿੰਘ ਚੜੇਵਾਨ, ਰਾਜਨ ਸੇਤੀਆ, ਕਾਲਾ ਸਿੰਘ ਬੇਦੀ, ਕਰਮਜੀਤ ਸ਼ਰਮਾ ਪ੍ਰਧਾਨ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸਮੇਤ ਵੱਖ-ਵੱਖ ਰਾਜਨੀਤਿਕ, ਸਮਾਜਿਕ ਸ਼ਖ਼ਸੀਅਤਾਂ, ਨਗਰ ਕੌਂਸਲਰ, ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ, ਸਰਪੰਚ ਪੰਚ, ਨਹਿਰੀ ਵਿਭਾਗ ਦੇ ਕਰਮਚਾਰੀ ਅਤੇ ਇਲਾਕਾ ਵਾਸੀ ਵੱਡੀ ਗਿਣਤੀ ਵਿਚ ਸ਼ਾਮਿਲ ਸਨ। ਵੱਖ-ਵੱਖ ਆਗੂਆਂ ਨੇ ਇਸ ਮੌਕੇ ਮ੍ਰਿਤਕ ਦੇ ਸਪੁੱਤਰਾਂ ਤੇਜਵਿੰਦਰ ਸਿੰਘ ਅਤੇ ਰਵਨੀਤ ਸਿੰਘ ਨਾਲ ਦੁੱਖ ਸਾਂਝਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਆਊਟਸੋਰਸ/ਠੇਕੇ ’ਤੇ ਕੰਮ ਕਰਦੇ ਸਫ਼ਾਈ ਸੇਵਕ ਨਵਾਂ ਠੇਕੇਦਾਰ ਨਾ ਮਿਲਣ ਕਾਰਨ 5 ਦਿਨ ਤੋਂ ਵਿਹਲੇ ਅਗਲੀ ਖ਼ਬਰ ਫੈਕਟਰੀ ’ਚ ਜ਼ਖ਼ਮੀ ਹੋਏ ਮਜ਼ਦੂਰ ਦੀ ਮੌਤ
Ad Position 24