11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਗਿੱਦੜਬਾਹਾ ਦੀ ਮੋਨਿਕਾ ਨੇ ਕੁਸ਼ਤੀ ’ਚ ਸੋਨ ਤਗਮਾ ਜਿੱਤਿਆ

ਗਿੱਦੜਬਾਹਾ, 11 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈਆਂ 70ਵੀਆਂ ਸਕੂਲੀ ਖੇਡਾਂ ਵਿਚ ਬਾਬਾ ਗੰਗਾ ਰਾਮ ਕੁਸ਼ਤੀ ਅਖਾੜਾ ਦੀ ਖਿਡਾਰਨ ਮੋਨਿਕਾ ਨੇ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਜਿੱਤਿਆ। ਕੁਸ਼ਤੀ ਅਖਾੜਾ ਬਾਬਾ ਗੰਗਾ ਰਾਮ ਵਿਖੇ ਪਹੁੰਚਣ ’ਤੇ ਮੋਨਿਕਾ ਦਾ ਭਰਵਾਂ ਸਵਾਗਤ ਕੀਤਾ ਗਿਆ।

Ad Position 21
No active advertisement
ਕੁਸ਼ਤੀ ਖਿਡਾਰਨ ਮੋਨਿਕਾ ਨੂੰ ਸਨਮਾਨਿਤ ਕਰਦੇ ਹੋਏ ਨਗਰ ਕੌਂਸਲ ਦੇ ਪ੍ਰਧਾਨ ਗੌਰਵ ਜੈਨ ਚੀਨੂੰ ਅਤੇ ਅਖਾੜੇ ਦੇ ਪ੍ਰਬੰਧਕ। ਤਸਵੀਰ: ਸ਼ਿਵਰਾਜ ਸਿੰਘ ਬਰਾੜ 12-10-2026
ਗਿੱਦੜਬਾਹਾ, 11 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈਆਂ 70ਵੀਆਂ ਸਕੂਲੀ ਖੇਡਾਂ ਵਿਚ ਬਾਬਾ ਗੰਗਾ ਰਾਮ ਕੁਸ਼ਤੀ ਅਖਾੜਾ ਦੀ ਖਿਡਾਰਨ ਮੋਨਿਕਾ ਨੇ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਜਿੱਤਿਆ। ਕੁਸ਼ਤੀ ਅਖਾੜਾ ਬਾਬਾ ਗੰਗਾ ਰਾਮ ਵਿਖੇ ਪਹੁੰਚਣ ’ਤੇ ਮੋਨਿਕਾ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਕੋਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਾਬਾ ਗੰਗਾ ਰਾਮ ਕੁਸ਼ਤੀ ਅਖਾੜਾ ਦੀ ਖਿਡਾਰਨ ਮੋਨਿਕਾ ਨੇ ਕੁਸ਼ਤੀ ਅੰਡਰ-19 ਦੇ 50 ਕਿੱਲੋ ਭਾਰ ਵਰਗ ਵਿਚ ਭਾਗ ਲਿਆ ਸੀ। ਇਸ ਦੌਰਾਨ ਮੋਨਿਕਾ ਨੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਾਉਂਦਿਆ ਸੋਨ ਤਗ਼ਮਾ ਜਿੱਤ ਕੇ ਆਪਣੇ ਸ਼ਹਿਰ ਤੇ ਅਖਾੜਾ ਬਾਬਾ ਗੰਗਾ ਰਾਮ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਗੌਰਵ ਜੈਨ ਚੀਨੂੰ ਨੇ ਕਿਹਾ ਕਿ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਸ਼ਹਿਰ ਦੀ ਧੀ ਨੇ ਸੋਨ ਤਗ਼ਮਾ ਜਿੱਤ ਕੇ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿਉਂਕਿ ਲੜਕੀਆਂ ਹਰ ਖੇਤਰ ਵਿਚ ਮੱਲ੍ਹਾਂ ਮਾਰ ਰਹੀਆਂ ਹਨ। ਇਸ ਦੌਰਾਨ ਮੋਨਿਕ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੋਆਡੀਨੇਟਰ ਮਾਧੋਦਾਸ ਸਿੰਘ ਖ਼ਾਲਸਾ, ਸਰਪ੍ਰਸਤ ਬਲਬੀਰ ਸਿੰਘ, ਪ੍ਰਧਾਨ ਹਰਮੰਦਰ ਸਿੰਘ, ਸੁਖਵੰਤ ਸਿੰਘ, ਕੁੱਕੂ ਨੰਬਰਦਾਰ, ਕਰਮਜੀਤ ਸਿੰਘ, ਸੂਬਾ ਯਾਦਵ, ਗੁਰਮੇਲ ਸਿੰਘ, ਪਹਿਲਵਾਨ ਗੁਰਪਾਲ ਸਿੰਘ, ਅਜੇ ਯਾਦਵ, ਪਵਨ ਯਾਦਵ, ਪਵਨੀਤ ਵਰਮਾ, ਪਲਵਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੀ.ਪੀ.ਆਈ. (ਐਮ) ਤੇ ਸੀ.ਪੀ.ਆਈ. ਵਲੋਂ ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਪੁਤਲਾ ਫ਼ੂਕ ਪ੍ਰਦਰਸ਼ਨ ਅਗਲੀ ਖ਼ਬਰ ਪਾਈਨਲੈਂਡ ਇੰਟਰਨੈਸ਼ਨਲ ਸਕੂਲ ਵਿਖੇ ਮਾਪੇ-ਅਧਿਆਪਕ ਮੀਟਿੰਗ ਹੋਈ
Ad Position 24