11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਨਰਾਤਿਆਂ ਦੇ ਪਹਿਲੇ ਦਿਨ ਮੰਦਰਾਂ ਵਿਚ ਲੱਗਿਆ ਭਗਤਾਂ ਦਾ ਤਾਂਤਾ

ਗਿੱਦੜਬਾਹਾ, 11 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)-ਅੱਜ ਤੋਂ ਸ਼ੁਰੂ ਹੋਏ ਮਾਂ ਭਗਵਤੀ ਦੇ ਨਰਾਤਿਆਂ ਨੂੰ ਲੈ ਕੇ ਸ਼ਹਿਰ ਦੇ ਮੰਦਰਾਂ ਵਿਚ ਅੱਜ ਸਵੇਰੇ ਤੋਂ ਹੀ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਰਿਹਾ। ਸਥਾਨਕ ਕਾਲੀ ਮਾਤਾ ਮੰਦਰ ਤਿਲਕ ਨਗਰ ਵਿਖੇ ਵਿਸ਼ੇਸ਼ ਤੌਰ ’ਤੇ ਪੂਜਾ ਅਰਚਨਾ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 12-10-2026
ਗਿੱਦੜਬਾਹਾ, 11 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)-ਅੱਜ ਤੋਂ ਸ਼ੁਰੂ ਹੋਏ ਮਾਂ ਭਗਵਤੀ ਦੇ ਨਰਾਤਿਆਂ ਨੂੰ ਲੈ ਕੇ ਸ਼ਹਿਰ ਦੇ ਮੰਦਰਾਂ ਵਿਚ ਅੱਜ ਸਵੇਰੇ ਤੋਂ ਹੀ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਰਿਹਾ। ਸਥਾਨਕ ਕਾਲੀ ਮਾਤਾ ਮੰਦਰ ਤਿਲਕ ਨਗਰ ਵਿਖੇ ਵਿਸ਼ੇਸ਼ ਤੌਰ ’ਤੇ ਪੂਜਾ ਅਰਚਨਾ ਕੀਤੀ ਗਈ। ਇਸ ਮੌਕੇ ਮੰਦਰ ਦੇ ਪੁਜਾਰੀ ਮੁਕੇਸ਼ ਸ਼ਾਸਤਰੀ ਵਲੋਂ ਮਾਤਾ ਰਾਣੀ ਦੇ 9 ਨਰਾਤਿਆਂ ਦੇ ਮਹੱਤਵ ਸੰਬੰਧੀ ਭਗਤਾਂ ਨੂੰ ਵਿਸਥਾਰ ਨਾਲ ਦੱਸਿਆ ਗਿਆ। ਪਿਛਲੇ ਕਈ ਦਿਨਾਂ ਤੋਂ ਨਰਾਤਿਆਂ ਦੀਆਂ ਤਿਆਰੀਆਂ ਵਿਚ ਲੱਗੇ ਲੋਕਾਂ ਨੇ ਅੱਜ ਸ਼ਹਿਰ ਦੇ ਸ੍ਰੀ ਦੁਰਗਾ ਮੰਦਰ, ਹਨੂੰਮਾਨ ਮੰਦਰ, ਪ੍ਰਾਚੀਨ ਗਊਸ਼ਾਲਾ ਮੰਦਰ, ਸ੍ਰੀ ਰਾਮ ਮੰਦਰ, ਸੰਤੋਸ਼ੀ ਮਾਤਾ ਮੰਦਰ, ਡੇਰਾ ਬਾਬਾ ਗੰਗਾ ਰਾਮ ਆਦਿ ਵਿਖੇ ਪੁੱਜ ਕੇ ਵਿਧੀ ਅਨੁਸਾਰ ਪੂਜਾ ਅਰਚਨਾ ਕਰਕੇ ਮਾਂ ਭਗਵਤੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਨਰਾਤਿਆਂ ਨੂੰ ਲੈ ਕੇ ਸ਼ਹਿਰ ਦੇ ਬਾਜ਼ਾਰਾਂ ਵਿਚ ਵੀ ਕਾਫ਼ੀ ਚਹਿਲ-ਪਹਿਲ ਦੇਖਣ ਨੂੰ ਮਿਲੀ। ਲੋਕਾਂ ਨੇ ਬਾਜ਼ਾਰ ਵਿਚੋਂ ਵਰਤ ਦਾ ਸਾਮਾਨ ਖ਼ਰੀਦਣ ਦੇ ਨਾਲ-ਨਾਲ ਘਰ ਵਿਚ ਪੂਜਾ ਪਾਠ ਲਈ ਜ਼ਰੂਰੀ ਸਮੱਗਰੀ ਆਦਿ ਦੀ ਵੀ ਖ਼ਰੀਦ ਕੀਤੀ। ਇਸ ਮੌਕੇ ਪ੍ਰਧਾਨ ਭਗਵਾਨ ਦਾਸ ਅਹੂਜਾ, ਭਗਵਾਨ ਦਾਸ ਅਹੂਜਾ, ਸਤੀਸ਼ ਕੁਮਾਰ ਬਾਂਸਲ, ਵਿਨੋਦ ਕੁਮਾਰ ਬਾਂਸਲ, ਜਾਨਿੰਦਰ ਕੁਮਾਰ ਗਰਗ, ਭਰਤ ਭੂਸ਼ਣ ਸਿੰਗਲਾ, ਵਿਜੇ ਬਾਂਸਲ, ਸੁਰਿੰਦਰ ਬਾਂਸਲ, ਅੰਕਿਤ ਬਾਂਸਲ, ਮੁਕੇਸ਼ ਕੁਮਾਰ ਪਿੰਟੂ, ਗੋਪੀ ਰਾਮ ਤਨੇਜਾ, ਪੁਨੀਤ ਕੁਮਾਰ ਬਾਂਸਲ (ਐਸ.ਡੀ.ਓ.), ਸੁਭਾਸ਼ ਗਿਲਹੋਤਰਾ, ਮੁਕੇਸ਼ ਸ਼ਾਸਤਰੀ, ਵਿਸ਼ਾਲ ਸ਼ਾਸਤਰੀ, ਸਰਲਾ ਬਾਂਸਲ, ਮੀਨੂ ਬਾਂਸਲ, ਰੇਨੂ ਸਿੰਗਲਾ, ਸੁਨੀਤਾ ਬਾਂਸਲ, ਆਸ਼ਾ ਅਹੂਜਾ, ਆਸ਼ਾ ਅਗਰਵਾਲ ਅਤੇ ਨਿਸ਼ਾ ਬਾਂਸਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੂੰ ਪਹਿਲੀ ਵਾਰ ਮਿਲੀ ‘ਕੰਮ’ ਕਰਨ ਵਾਲੀ ਸਰਕਾਰ-ਭਗਵੰਤ ਮਾਨ ਅਗਲੀ ਖ਼ਬਰ ਦਸਮੇਸ਼ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਭਾਣਾ ਵਿਖੇ ਅੰਤਰ ਹਾਊਸ ਮੁਕਾਬਲੇ ਕਰਵਾਏ
Ad Position 24