13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਰਾਮਲੀਲ੍ਹਾ ਦੀ ਦੂਜੀ ਨਾਈਟ ਦੌਰਾਨ ਵੱਖ-ਵੱਖ ਦ੍ਰਿਸ਼ਾਂ ਨੇ ਦਰਸ਼ਕਾਂ ਨੂੰ ਕੀਤਾ ਪ੍ਰਭਾਵਿਤ

ਸ੍ਰੀ ਮੁਕਤਸਰ ਸਾਹਿਬ , 13 ਅਕਤੂਬਰ ( ਰਣਜੀਤ ਸਿੰਘ ਢਿੱਲੋਂ )- ਸ੍ਰੀ ਰਾਮ ਸੇਵਾ ਸੰਮਤੀ ਵਲੋਂ ਰੈੱਡ ਕਰਾਸ ਭਵਨ ਵਿਖੇ ਕਰਵਾਈ ਜਾ ਰਹੀ ਸ੍ਰੀ ਰਾਮਲੀਲਾ ਦੀ ਦੂਜੀ ਨਾਈਟ ਦੌਰਾਨ ਧਾਰਮਿਕ ਤੇ ਭਾਵਨਾਤਮਕ ਦ੍ਰਿਸ਼ਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ । ਰਾਮਲੀਲਾ ਦੇ ਮੰਚਨ ਦੌਰਾਨ ਮਹਾਰਾਜਾ ਦਸ਼ਰਥ ਵਲੋਂ ਅਣਜਾਣੇ ਵਿਚ ਸ਼ਰਵਣ ਕੁਮਾਰ ਦਾ ਵਧ ਕਰਨ ਦੇ ਦ੍ਰਿਸ਼ ਨੂੰ ਵੇਖ ਕੇ ਦਰਸ਼ਕ ਭਾਵੁਕ ਹੋ ਗਏ , ਜਦਕਿ ਸ੍ਰੀ ਰਾਮ ਜਨਮ ਦੇ ਦ੍ਰਿਸ਼ ਦੌਰਾਨ ਖ਼ੁਸ਼ੀਆਂ ਦਾ ਮਾਹੌਲ ਬਣ ਗਿਆ ।

Ad Position 21
No active advertisement
ਫ਼ਰੀਦਕੋਟ ਵਿਖੇ ਸਥਿਤ ਦਵਾਈਆਂ ਦੀ ਦੁਕਾਨ ’ਤੇ ਜਾਂਚ ਕਰਦੇ ਹੋਏ ਹਰਜਿੰਦਰ ਸਿੰਘ ਜ਼ਿਲ੍ਹਾ ਡਰੱਗ ਕੰਟਰੋਲ ਅਫ਼ਸਰ। ਅਜੀਤ ਤਸਵੀਰ ਅਗਮਜੋਤ ਸਿੰਘ ਢਿੱਲੋਂ ਪਿਤਾ: ਗੁਰਬਿੰਦਰ ਸਿੰਘ ਢਿੱਲੋਂ ਮਾਤਾ: ਗੁਰਨੀਤ ਕੌਰ ਢਿੱਲੋਂ ਵਾਸੀ: ਪਿੰਡ ਜੰਡਵਾਲਾ ਚੜ੍ਹਤ ਸਿੰਘ ਨਵਰਾਜ ਰੰਗਾ ਪਿਤਾ: ਲਾਲ ਚੰਦ ਰੰਗਾ ਮਾਤਾ: ਆਸ਼ਾ ਰਾਣੀ ਵਾਸੀ: ਸ੍ਰੀ ਮੁਕਤਸਰ ਸਾਹਿਬ 14-10-2026
ਸ੍ਰੀ ਮੁਕਤਸਰ ਸਾਹਿਬ , 13 ਅਕਤੂਬਰ ( ਰਣਜੀਤ ਸਿੰਘ ਢਿੱਲੋਂ )- ਸ੍ਰੀ ਰਾਮ ਸੇਵਾ ਸੰਮਤੀ ਵਲੋਂ ਰੈੱਡ ਕਰਾਸ ਭਵਨ ਵਿਖੇ ਕਰਵਾਈ ਜਾ ਰਹੀ ਸ੍ਰੀ ਰਾਮਲੀਲਾ ਦੀ ਦੂਜੀ ਨਾਈਟ ਦੌਰਾਨ ਧਾਰਮਿਕ ਤੇ ਭਾਵਨਾਤਮਕ ਦ੍ਰਿਸ਼ਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ । ਰਾਮਲੀਲਾ ਦੇ ਮੰਚਨ ਦੌਰਾਨ ਮਹਾਰਾਜਾ ਦਸ਼ਰਥ ਵਲੋਂ ਅਣਜਾਣੇ ਵਿਚ ਸ਼ਰਵਣ ਕੁਮਾਰ ਦਾ ਵਧ ਕਰਨ ਦੇ ਦ੍ਰਿਸ਼ ਨੂੰ ਵੇਖ ਕੇ ਦਰਸ਼ਕ ਭਾਵੁਕ ਹੋ ਗਏ , ਜਦਕਿ ਸ੍ਰੀ ਰਾਮ ਜਨਮ ਦੇ ਦ੍ਰਿਸ਼ ਦੌਰਾਨ ਖ਼ੁਸ਼ੀਆਂ ਦਾ ਮਾਹੌਲ ਬਣ ਗਿਆ । ਇਸ ਮੌਕੇ ਮੰਚਿਤ ਕੀਤੇ ਗਏ ਵੱਖ - ਵੱਖ ਦ੍ਰਿਸ਼ਾਂ ਨੇ ਦਰਸ਼ਕਾਂ ਨੂੰ ਰਾਮਾਇਣ ਦੀਆਂ ਮਹੱਤਵਪੂਰਨ ਘਟਨਾਵਾਂ ਨਾਲ ਜੋੜਿਆ । ਦੂਜੀ ਨਾਈਟ ਦੀ ਸਮਾਪਤੀ ਰਾਖਸ਼ਾਂ ਵਲੋਂ ਰਿਸ਼ੀ - ਮੁਨੀਆਂ ਦੇ ਤਪ ਵਿਚ ਵਿਘਨ ਪਾਉਣ ਦੇ ਦ੍ਰਿਸ਼ ਨਾਲ ਹੋਈ । ਰਾਮਲੀਲਾ ਦੀ ਦੂਜੀ ਨਾਈਟ ਮੌਕੇ ਜੋਤੀ ਪ੍ਰਚੰਡ ਕਰਨ ਦੀ ਰਸਮ ਮੁੱਖ ਮਹਿਮਾਨ ਵਜੋਂ ਪਹੁੰਚੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਚਾਹਲ ਨੇ ਅਦਾ ਕੀਤੀ । ਉਨ੍ਹਾਂ ਦੇ ਨਾਲ ਬਾਰ ਐਸੋਸੀਏਸ਼ਨ ਦੇ ਸਕੱਤਰ ਵਿੱਕੀ ਰੁਪਾਣਾ , ਉਪ ਪ੍ਰਧਾਨ ਅਮਨਦੀਪ ਸ਼ਰਮਾ , ਮਹਿਲਾ ਵਿੰਗ ਦੀ ਉਪ ਪ੍ਰਧਾਨ ਰਾਜਵਿੰਦਰ ਕੌਰ ਬਰਾੜ , ਜੁਆਇੰਟ ਸਕੱਤਰ ਅਰੁਣਜੀਤ ਕੌਰ , ਖ਼ਜ਼ਾਨਚੀ ਅਮਨ ਧਮੀਜਾ , ਐਡਵੋਕੇਟ ਵਿਕਾਸ ਸ਼ਰਮਾ ਅਤੇ ਸਾਬਕਾ ਉਪ ਪ੍ਰਧਾਨ ਰਾਹੁਲ ਗਿਰਧਰ ਵੀ ਵਿਸ਼ੇਸ਼ ਤੌਰ ’ ਤੇ ਹਾਜ਼ਰ ਰਹੇ । ਸਮਾਗਮ ਦੌਰਾਨ ਮਾਸਟਰ ਜਸਪਾਲ ਸਿੰਘ ਵਲੋਂ ਰੋਜ਼ਾਨਾ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ । ਇਸ ਮੌਕੇ ਸੰਮਤੀ ਦੇ ਪ੍ਰਧਾਨ ਰਮਨ ਗਿਰਧਰ ਤੋਂ ਇਲਾਵਾ ਹੈਪੀ ਸ਼ਰਮਾ , ਸੰਜੀਵ ਖੇੜਾ , ਸੰਜੀਵ ਗਾਵੜੀ , ਐਡਵੋਕੇਟ ਸੰਜੀਵ ਗੁਪਤਾ , ਰਾਜੇਸ਼ ਕੁਮਾਰ ਕੁੱਕੂ , ਅੰਮ੍ਰਿਤ ਲਾਲ ਖੁਰਾਣਾ , ਪ੍ਰੋਜੈਕਟ ਇੰਚਾਰਜ ਅਸ਼ਵਨੀ ਆਰੀਆ , ਤੇਜਿੰਦਰ ਸਿੰਘ ਬੱਬੂ ਬਾਂਸਲ , ਰਾਕੇਸ਼ ਵਾਟਸ , ਨੀਟੂ ਦੂਮੜਾ , ਰਾਜੇਸ਼ ਬਾਂਸਲ ਡੀ . ਕੇ . ਜਵੈਲਰਜ਼ , ਰਾਜੀਵ ਆਹੂਜਾ , ਮਨੋਹਰ ਸਿੰਘ , ਹੈਪੀ ਧਵਨ ਅਤੇ ਨਰਿੰਦਰ ਬਾਂਸਲ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਮੌਜੂਦ ਸਨ । ਸੰਮਤੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਰਾਮਲੀਲਾ ਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਉਤਸ਼ਾਹ ਪਾਇਆ ਜਾ ਰਿਹਾ ਹੈ । ਇਸ ਲੜੀ ਤਹਿਤ 20 ਅਕਤੂਬਰ ਨੂੰ ਸਰਕਾਰੀ ਕਾਲਜ ਵਿਖੇ ਦੁਸਹਿਰਾ ਉਤਸਵ ਵੀ ਮਨਾਇਆ ਜਾਵੇਗਾ । ਇਸ ਸਮਾਗਮ ਦੀਆਂ ਤਿਆਰੀਆਂ ਵੀ ਜ਼ੋਰਾਂ - ਸ਼ੋਰਾਂ ਨਾਲ ਚੱਲ ਰਹੀਆਂ ਹਨ ।
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਨੇ ਸਕੂਲ ਨੂੰ ਆਰ.ਓ. ਸਿਸਟਮ ਭੇਟ ਕੀਤਾ ਅਗਲੀ ਖ਼ਬਰ ਭਾਕਿਯੂ (ਲੱਖੋਵਾਲ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ ਬੇਮੌਸਮੀ ਬਾਰਿਸ਼ ਕਾਰਨ ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਦੇਣ ਦੀ ਮੰਗ
Ad Position 24