ਜੂਨੀਅਰ ਓਪਨ ਜ਼ਿਲ੍ਹਾ ਫ਼ਰੀਦਕੋਟ ਦੀ ਅਥਲੈਟਿਕਸ ਮੀਟ ਸਮਾਪਤ
ਫ਼ਰੀਦਕੋਟ, 13 ਅਕਤੂਬਰ (ਜਸਵੰਤ ਸਿੰਘ ਪੁਰਬਾ)-ਜੂਨੀਅਰ ਓਪਨ ਜ਼ਿਲ੍ਹਾ ਅਥਲੈਟਿਕਸ ਮੀਟ ਪ੍ਰੋ. ਐਸ.
ਫ਼ਰੀਦਕੋਟ, 13 ਅਕਤੂਬਰ (ਜਸਵੰਤ ਸਿੰਘ ਪੁਰਬਾ)-ਜੂਨੀਅਰ ਓਪਨ ਜ਼ਿਲ੍ਹਾ ਅਥਲੈਟਿਕਸ ਮੀਟ ਪ੍ਰੋ. ਐਸ.ਐਸ ਬਾਜਵਾ ਦੀ ਪ੍ਰਧਾਨਗੀ ਹੇਠ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਕਰਵਾਈ ਗਈ ਜਿਸ ਵਿਚ ਉਮਰ-14 ਅਤੇ 16 ਸਾਲ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਕੁੱਲ 120 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ। ਜੇਤੂ ਖ਼ਿਡਾਰੀਆਂ ਨੂੰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਹਰਜਿੰਦਰ ਸਿੰਘ ਅਤੇ ਰਿਟਾ. ਹੈਡ ਮਾਸਟਰ ਗੁਰਚਰਨ ਸਿੰਘ ਨੇ ਮੈਡਲ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਦੱਸਿਆ ਕ ਲੜਕੀਆਂ ਵਿਚ ਉਮਰ ਵਰਗ-16 ਵਿਚ 60 ਮੀਟਰ ਰੇਸ ਵਿਚ ਕਿਰਨਪ੍ਰੀਤ ਕੌਰ ਨੇ ਪਹਿਲਾ, ਹਰਸ਼ਪ੍ਰੀਤ ਕੌਰ ਨੇ ਦੂਜਾ ਅਤੇ ਸੰਜਨਾ ਕੁਮਾਰੀ ਨੇ ਤੀਸਰਾ ਸਥਾਨ ਹਾਸਿਲ ਕੀਤਾ। 600 ਮੀਟਰ ਰੇਸ ਵਿਚ ਜਸਮੀਨ ਕੌਰ ਨੇ ਪਹਿਲਾ, ਨਵਦੀਪ ਕੌਰ ਨੇ ਦੂਜਾ ਅਤੇ ਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਟਰੈਥਲੈਟ ਗਰੁੱਪ ਏ ਵਿਚ ਗਰਲੀਨ ਕੌਰ ਨੇ 1509 ਅੰਕ ਲੈ ਕੇ ਪਹਿਲਾ, ਹਰਲੀਨ ਕੌਰ ਨੇ 1445 ਅੰਕ ਲੈ ਕੇ ਦੂਜਾ ਅਤੇ ਅਨੁਪ੍ਰੀਤ ਨੇ 122 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਟਰੈਥਲੈਟ ਗਰੁੱਪ-ਬੀ ਵਿਚ ਗੁਰਵੀਰ ਕੌਰ ਨੇ 1693 ਅੰਕ ਲੈ ਕੇ ਪਹਿਲਾ, ਵਰਿੰਦਰ ਕੌਰ ਨੇ 1370 ਅੰਕ ਲੈ ਕੇ ਦੂਜਾ ਅਤੇ ਰਾਣੀ ਰੰਜਨਾ ਨੇ 994 ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ। ਲੜਕਿਆਂ ਵਿਚੋਂ ਉਮਰ ਵਰਗ-16 ਵਿਚ 60 ਮੀਟਰ ਰੇਸ ’ਚ ਵਾਰਿਸ ਗਰਗ ਨੇ ਪਹਿਲਾ, ਜਿਗਰ ਕੁਮਾਰ ਨੇ ਦੂਸਰਾ ਅਤੇ ਸਾਹਿਬ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਹਾਈ ਜੰਪ ਵਿਚ ਉਮਰ ਵਰਗ-16 ਵਿਚ ਮਨਿੰਦਰ ਸਿੰਘ ਨੇ ਪਹਿਲਾ, ਗੁਰਪ੍ਰੀਤ ਸਿੰਘ ਨੇ ਦੂਜਾ ਅਤੇ ਖੁਸ਼ਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। 600 ਮੀਟਰ ਉਮਰ ਵਰਗ-16 ਵਿਚ ਬੌਬੀ ਨੇ ਪਹਿਲਾ ਅਤੇ ਸਮਰ ਸਿੰਘ ਨੇ ਦੂਜਾ ਸਥਾਨ ਹਾਸਿਲ ਕੀਤਾ। ਟਰੈਥਲੈਟ ਗਰੁੱਪ-ਏ ਵਿਚ ਪਰਮੇਸ਼ਵਰ ਨੇ 1097 ਅੰਕ ਲੈ ਕੇ ਪਹਿਲਾ, ਮਨਮੀਤ ਸਿੰਘ ਨੇ 970 ਅੰਕ ਲੈ ਕੇ ਦੂਸਰਾ ਅਤੇ ਆਯੂਸ਼ ਸਿੰਘ ਸ਼ੇਖਾਵਤ ਨੇ 624 ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ। ਟਰੈਥਲੈਟ ਗਰੁੱਪ-ਬੀ ਵਿਚ ਏਕਮ ਸ਼ਰਮਾ ਨੇ 1420 ਅੰਕ ਲੈ ਕੇ ਪਹਿਲਾ, ਅਨੀਕੇਤ ਨੇ 992 ਅੰਕ ਲੈ ਕੇ ਦੂਜਾ ਅਤੇ ਰਾਜਵਿੰਦਰ ਸਿੰਘ ਨੇ 741 ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਮਨਦੀਪ ਕੁਮਾਰ ਅਥਲੈਟਿਕਸ ਕੋਚ, ਮਨਜੀਤ ਸਿੰਘ ਐਥਲੈਟਿਕਸ ਕੋਚ ਅਮਨਪ੍ਰੀਤ ਸਿੰਘ, ਡੀ.ਪੀ.ਈ ਵਿਸ਼ਕਰਮਾ ਸਕੂਲ ਅਤੇ ਕਰਨ ਸਿੰਘ ਡੀ.ਪੀ.ਈ ਰੋਜ਼ ਵੈਲੀ ਪਬਲਿਕ ਸਕੂਲ, ਪੂਜਾ ਕੁਮਾਰੀ ਨਰਸਰੀ ਕੋਚ, ਬਲਵਿੰਦਰ ਸਿੰਘ ਡੀ.ਪੀ.ਈ ਸੈਂਟ ਮੈਰੀ ਕਾਨਵੈਂਟ ਸਕੂਲ ਆਦਿ ਹਾਜ਼ਰ ਸਨ।