ਕਾਰ ਦੀ ਟੱਕਰ ਨਾਲ ਇਕ ਵਿਅਕਤੀ ਦੀ ਮੌਤ
ਕੋਟਕਪੂਰਾ , 23 ਅਕਤੂਬਰ -( ਮੋਹਰ ਸਿੰਘ ਗਿੱਲ )- ਸਥਾਨਕ ਮੋਗਾ ਸੜਕ ਉਪਰ ਇਕ ਥਾਰ ਗੱਡੀ ਵਲੋਂ ਟੱਕਰ ਮਾਰੇ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ‘ ਤੇ ਥਾਣਾ ਸਿਟੀ ਪੁਲਿਸ ਕੋਟਕਪੂਰਾ ਵਿਖੇ ਥਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ । ਇਸ ਸਬੰਧ ਵਿਚ ਜਤਿੰਦਰ ਕੁਮਾਰ ਪੁੱਤਰ ਰਾਮ ਸ਼ੰਕਰ ਵਾਸੀ ਕੋਟਕਪੂਰਾ ਵਲੋਂ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਉਹ ‘ ਤੇ ਉਸ ਦਾ ਭਰਾ ਦੀਪਕ ਕੁਮਾਰ ਸਥਾਨਕ ਮੋਗਾ ਰੋਡ ‘ ਤੇ ਸਥਿਤ ਇਕ ਢਾਬੇ ‘ ਤੇ ਕੰਮ ਕਰਦੇ ਹਨ ਅਤੇ ਲੰਘੀ 20 ਅਕਤੂਬਰ ਨੂੰ ਉਹ ਕੰਮ ‘ ਤੇ ਜਾਣ ਲਈ ਬਾਅਦ ਦੁਪਹਿਰ 3:30 ਵਜੇ ਦੇ ਕਰੀਬ ਪੈਦਲ ਜਾ ਰਹੇ ਸਨ ।
ਕੋਟਕਪੂਰਾ , 23 ਅਕਤੂਬਰ -( ਮੋਹਰ ਸਿੰਘ ਗਿੱਲ )- ਸਥਾਨਕ ਮੋਗਾ ਸੜਕ ਉਪਰ ਇਕ ਥਾਰ ਗੱਡੀ ਵਲੋਂ ਟੱਕਰ ਮਾਰੇ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ‘ ਤੇ ਥਾਣਾ ਸਿਟੀ ਪੁਲਿਸ ਕੋਟਕਪੂਰਾ ਵਿਖੇ ਥਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ । ਇਸ ਸਬੰਧ ਵਿਚ ਜਤਿੰਦਰ ਕੁਮਾਰ ਪੁੱਤਰ ਰਾਮ ਸ਼ੰਕਰ ਵਾਸੀ ਕੋਟਕਪੂਰਾ ਵਲੋਂ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਉਹ ‘ ਤੇ ਉਸ ਦਾ ਭਰਾ ਦੀਪਕ ਕੁਮਾਰ ਸਥਾਨਕ ਮੋਗਾ ਰੋਡ ‘ ਤੇ ਸਥਿਤ ਇਕ ਢਾਬੇ ‘ ਤੇ ਕੰਮ ਕਰਦੇ ਹਨ ਅਤੇ ਲੰਘੀ 20 ਅਕਤੂਬਰ ਨੂੰ ਉਹ ਕੰਮ ‘ ਤੇ ਜਾਣ ਲਈ ਬਾਅਦ ਦੁਪਹਿਰ 3:30 ਵਜੇ ਦੇ ਕਰੀਬ ਪੈਦਲ ਜਾ ਰਹੇ ਸਨ । ਉਸ ਨੇ ਦੱਸਿਆ ਕਿ ਇਸ ਦੌਰਾਨ ਜਦ ਉਹ ਦਾਣਾ ਮੰਡੀ ਦੇ ਗੇਟ ਨੰਬਰ -3 ਦੇ ਸਾਹਮਣੇ ਪੁੱਜੇ ਤਾਂ ਪਿੱਛੋ ਆਈ ਤੇਜ਼ ਰਫਤਾਰ ਥਾਰ ਕਾਰ ਨੇ ਤੇਜ਼ ਤੇ ਲਾਪਰਵਾਹੀ ਨਾਲ ਲਿਆ ਕੇ ਉਸ ਦੇ ਭਰਾ ਦੀਪਕ ਕੁਮਾਰ ਵਿਚ ਮਾਰ ਦਿੱਤੀ ਅਤੇ ਚਾਲਕ ਉੱਥੋਂ ਗੱਡੀ ਭਜਾ ਕੇ ਲੈ ਗਿਆ । ਉਸ ਨੇ ਦੱਸਿਆ ਕਿ ਦੀਪਕ ਕੁਮਾਰ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਲਿਜਾਇਆ ਗਿਆ , ਜਿੱਥੇ ਮੌਜੂਦ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ । ਇਸ ਸਬੰਧ ਵਿਚ ਥਾਣਾ ਸਿਟੀ ਕੋਟਕਪੂਰਾ ਪੁਲਿਸ ਵਲੋਂ ਜਗਦੀਪ ਸਿੰਘ ਵਾਸੀ ਪਿੰਡ ਦੱਦਾਹੂਰ ਖਿਲਾਫ ਮਾਮਲਾ ਦਰਜ ਕੀਤਾ ਹੈ ।