ਸਿਵਲ ਵਿਭਾਗ ਨੇ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਲੋਕਾਂ ਨੂੰ ਕੀਤਾ ਜਾਗਰੂਕ
ਲੰਬੀ, 23 ਅਕਤੂਬਰ (ਮੇਵਾ ਸਿੰਘ)-ਸੀਨੀਅਰ ਮੈਡੀਕਲ ਅਫ਼ਸਰ ਸੀ. ਐਚ.
ਲੰਬੀ, 23 ਅਕਤੂਬਰ (ਮੇਵਾ ਸਿੰਘ)-ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ. ਲੰਬੀ ਡਾ. ਹਰਿੰਦਰਪਾਲ ਸਿੰਘ ਦੇ ਹੁਕਮਾਂ ਅਨੁਸਾਰ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਬਲਾਕ ਅਧੀਨ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਵਿਚ ਜਾ ਕੇ ਮੱਛਰਾਂ ਦੇ ਪੈਦਾ ਹੋਣ ਵਾਲੇ ਸਰੋਤਾਂ ਨੂੰ ਖ਼ਤਮ ਕਰਨ ਬਾਰੇ ਕਿਹਾ ਗਿਆ। ਸਿਹਤ ਵਿਭਾਗ ਲੰਬੀ ਦੀ ਟੀਮ ਵਲੋਂ ਪ੍ਰਾਈਵੇਟ ਹਸਪਤਾਲ, ਕਲੀਨਿਕ, ਲੈਬ ਅਤੇ ਮੈਡੀਕਲ ਸਟੋਰ ਵਿਚ ਜਾ ਕੇ ਖ਼ਾਲੀ ਪਏ ਕੰਟੇਨਰ ’ਚ ਲਾਰਵਾ ਚੈੱਕ ਕੀਤਾ ਗਿਆ। ਟੀਮ ਵਲੋਂ ਕੂਲਰਾਂ, ਫ਼ਰਿੱਜਾਂ ਦੀਆਂ ਪਿਛਲੀਆਂ ਟਰੇਆਂ, ਛੱਤਾਂ ’ਤੇ ਪਏ ਟੁੱਟੇ-ਭੱਜੇ ਬਰਤਨਾਂ, ਪੁਰਾਣੇ ਟਾਇਰਾਂ ਅਤੇ ਗਮਲਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ । ਇਸ ਮੌਕੇ ਬੋਲਦਿਆਂ ਅਮਨ ਕੰਬੋਜ ਬਲਾਕ ਐਜੂਕੇਟਰ ਵਲੋਂ ਕਿਹਾ ਗਿਆ ਕਿ ਡੇਂਗੂ ਦਾ ਮੱਛਰ ਸਿਰਫ਼ ਸਾਫ਼ ਤੇ ਖੜ੍ਹੇ ਪਾਣੀ ਵਿਚ ਹੀ ਪਲਦਾ ਹੈ। ਇਸ ਲਈ ਜੇਕਰ ਅਸੀਂ ਸਿਰਫ਼ ਆਪਣੇ ਘਰਾਂ ਅਤੇ ਆਲੇ-ਦੁਆਲੇ ਪਾਣੀ ਜਮ੍ਹਾਂ ਨਾ ਹੋਣ ਦੇਈਏ, ਤਾਂ ਇਸ ਬਿਮਾਰੀ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ। ਇਸ ਮੌਕੇ ਐਸ.ਆਈ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਇਸ ਮੌਕੇ ਜਗਦੇਵ ਰਾਜ ਮ.ਪ.ਹ.ਵ. (ਮੇਲ ) ਅਤੇ ਲੋਕ ਹਾਜ਼ਰ ਸਨ।