24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਯੰਗ ਇੰਡੀਆ ਕਲੀਨਰੀ ਚੈਂਪੀਅਨਸ਼ਿਪ ’ਚ ਦਿੱਲੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਕੀਤੀ ਜ਼ਿਲ੍ਹੇ ਦੀ ਨੁਮਾਇੰਦਗੀ

ਫ਼ਰੀਦਕੋਟ, 23 ਅਕਤੂਬਰ (ਜਸਵੰਤ ਸਿੰਘ ਪੁਰਬਾ)-ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ ਵਲੋਂ ਕਰਵਾਈ ਜਾ ਰਹੀ ਯੰਗ ਇੰਡੀਆ ਕਲੀਨਰੀ ਚੈਂਪੀਅਨਸ਼ਿਪ 2026-27 ਦੇ ਖੇਤਰੀ ਪੱਧਰ ਦੇ ਮੁਕਾਬਲੇ ਵਿਚ ਦਿੱਲੀ ਇੰਟਰਨੈਸ਼ਨਲ ਸਕੂਲ ਫ਼ਰੀਦਕੋਟ ਦੇ ਦੋ ਵਿਦਿਆਰਥੀਆਂ ਨੇ ਪੂਰੇ ਫ਼ਰੀਦਕੋਟ ਜ਼ਿਲ੍ਹੇ ਦੀ ਨੁਮਾਇੰਦਗੀ ਕਰਕੇ ਸਕੂਲ ਅਤੇ ਜ਼ਿਲ੍ਹੇ ਦਾ ਮਾਣ ਵਧਾਇਆ। ਸਕੂਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਕ੍ਰਿਸ਼ ਅਤੇ ਸੱਤਵੀਂ ਜਮਾਤ ਦੀ ਵਿਦਿਆਰਥਣ ਅਵਨੀਤ ਕੌਰ ਇਸ ਮੁਕਾਬਲੇ ਵਿਚ ਭਾਗ ਲੈਣ ਵਾਲੇ ਪੂਰੇ ਫ਼ਰੀਦਕੋਟ ਜ਼ਿਲ੍ਹੇ ਵਿਚੋਂ ਇਸ ਸਕੂਲ ਦੇ ਇਕਲੌਤੇ ਵਿਦਿਆਰਥੀ ਸਨ।

Ad Position 21
No active advertisement
ਸਨਿਚਰਵਾਰ, 24 ਅਕਤੂਬਰ, 2026 24-10-2026
ਫ਼ਰੀਦਕੋਟ, 23 ਅਕਤੂਬਰ (ਜਸਵੰਤ ਸਿੰਘ ਪੁਰਬਾ)-ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ ਵਲੋਂ ਕਰਵਾਈ ਜਾ ਰਹੀ ਯੰਗ ਇੰਡੀਆ ਕਲੀਨਰੀ ਚੈਂਪੀਅਨਸ਼ਿਪ 2026-27 ਦੇ ਖੇਤਰੀ ਪੱਧਰ ਦੇ ਮੁਕਾਬਲੇ ਵਿਚ ਦਿੱਲੀ ਇੰਟਰਨੈਸ਼ਨਲ ਸਕੂਲ ਫ਼ਰੀਦਕੋਟ ਦੇ ਦੋ ਵਿਦਿਆਰਥੀਆਂ ਨੇ ਪੂਰੇ ਫ਼ਰੀਦਕੋਟ ਜ਼ਿਲ੍ਹੇ ਦੀ ਨੁਮਾਇੰਦਗੀ ਕਰਕੇ ਸਕੂਲ ਅਤੇ ਜ਼ਿਲ੍ਹੇ ਦਾ ਮਾਣ ਵਧਾਇਆ। ਸਕੂਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਕ੍ਰਿਸ਼ ਅਤੇ ਸੱਤਵੀਂ ਜਮਾਤ ਦੀ ਵਿਦਿਆਰਥਣ ਅਵਨੀਤ ਕੌਰ ਇਸ ਮੁਕਾਬਲੇ ਵਿਚ ਭਾਗ ਲੈਣ ਵਾਲੇ ਪੂਰੇ ਫ਼ਰੀਦਕੋਟ ਜ਼ਿਲ੍ਹੇ ਵਿਚੋਂ ਇਸ ਸਕੂਲ ਦੇ ਇਕਲੌਤੇ ਵਿਦਿਆਰਥੀ ਸਨ। ਮੁਕਾਬਲੇ ਤੋਂ ਵਾਪਸ ਪਰਤਣ ’ਤੇ ਸਕੂਲ ਵਿਚ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ । ਇਹ ਮੁਕਾਬਲਾ ਬੀਤੇ ਦਿਨੀਂ ਦਿੱਲੀ ਸਥਿਤ ਬਨਾਰਸੀਦਾਸ ਚਾਂਦੀਵਾਲਾ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ ਵਿਖੇ ਕਰਵਾਇਆ ਗਿਆ। ਦੋਵਾਂ ਵਿਦਿਆਰਥੀਆਂ ਨੇ ਅੱਗ-ਰਹਿਤ ਦੇ ਖਾਣਾ ਤਿਆਰ ਕਰਨ ਦੀ ਸ਼੍ਰੇਣੀ ਵਿਚ ਭਾਗ ਲੈਂਦਿਆਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ‘ਮੈਡੀਟੇਰੀਅਨ ਚਾਟ ਟਾਰਟਸ’ ਅਤੇ ‘ਜ਼ੈਸਟੀ ਕਕੰਬਰ ਕੱਪਸ’ ਵਰਗੇ ਨਵੀਨਤਮ ਪਕਵਾਨ ਤਿਆਰ ਕੀਤੇ। ਇਸ ਦੌਰਾਨ ਉਨ੍ਹਾਂ ਨੇ ਆਪਣੀ ਰਚਨਾਤਮਕਤਾ, ਪਕਵਾਨ ਬਣਾਉਣ ਦੇ ਹੁਨਰ ਅਤੇ ਪੇਸ਼ਕਾਰੀ ਦੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਚੈਂਪੀਅਨਸ਼ਿਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਪਕਵਾਨ-ਕਲਾ, ਰਚਨਾਤਮਕਤਾ ਅਤੇ ਹੋਟਲ ਤੇ ਸੈਰ-ਸਪਾਟਾ ਉਦਯੋਗ ਨਾਲ ਸਬੰਧਿਤ ਕਿੱਤਾਮੁਖੀ ਹੁਨਰਾਂ ਨੂੰ ਉਤਸ਼ਾਹਿਤ ਕਰਨਾ ਹੈ। ਵਿਦਿਆਰਥੀਆਂ ਦੀ ਵਾਪਸੀ ’ਤੇ ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਆਸ਼ੀਸ਼ ਤੋਲਾ, ਡਾਇਰੈਕਟਰ ਅਨੂਪਮਾ ਤੋਲਾ ਅਤੇ ਪ੍ਰਿੰਸੀਪਲ ਪ੍ਰਿਅੰਕਾ ਬਰਾੜ ਨੇ ਨਿੱਘਾ ਸਵਾਗਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਯੂਥ ਅਕਾਲੀ ਆਗੂਆਂ ਸਮੇਤ ਕਈ ਆਗੂ ਹੋਏ ਭਾਜਪਾ ’ਚ ਸ਼ਾਮਿਲ ਅਗਲੀ ਖ਼ਬਰ ਗਤਕਾ ਚੈਂਪੀਅਨਸ਼ਿਪ ’ਚ ਤਗ਼ਮੇ ਜਿੱਤ ਵਾਲੇ ਖਿਡਾਰੀਆਂ ਤੇ ਕੋਚ ਦਾ ਸਨਮਾਨ
Ad Position 24