29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾ ਚੌਥ ਮੌਕੇ ਲੱਗੀਆਂ ਰੌਣਕਾਂ ਸੁਹਾਗਣਾਂ ਨੇ ਪਤੀ ਦੀ ਲੰਮੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਿਆ

ਸ੍ਰੀ ਮੁਕਤਸਰ ਸਾਹਿਬ, 29 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਪਤੀ ਦੀ ਲੰਮੀ ਉਮਰ ਅਤੇ ਸੁਖੀ ਵਿਆਹੁਤਾ ਜੀਵਨ ਦੀ ਕਾਮਨਾ ਨੂੰ ਲੈ ਕੇ ਸੁਹਾਗਣਾਂ ਵਲੋਂ ਅੱਜ ਕਰਵਾ ਚੌਥ ਦਾ ਵਰਤ ਸ਼ਰਧਾ ਤੇ ਉਤਸ਼ਾਹ ਨਾਲ ਰੱਖਿਆ ਗਿਆ। ਔਰਤਾਂ ਨੇ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਵਰਤ ਰੱਖਦਿਆਂ ਕਰਵਾ ਚੌਥ ਦੀ ਕਥਾ ਸੁਣੀ ਅਤੇ ਪੂਜਾ-ਅਰਚਨਾ ਕੀਤੀ।

Ad Position 21
No active advertisement
ਅਜੀਤ ਡੈਸਕ 30-10-2026
ਸ੍ਰੀ ਮੁਕਤਸਰ ਸਾਹਿਬ, 29 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਪਤੀ ਦੀ ਲੰਮੀ ਉਮਰ ਅਤੇ ਸੁਖੀ ਵਿਆਹੁਤਾ ਜੀਵਨ ਦੀ ਕਾਮਨਾ ਨੂੰ ਲੈ ਕੇ ਸੁਹਾਗਣਾਂ ਵਲੋਂ ਅੱਜ ਕਰਵਾ ਚੌਥ ਦਾ ਵਰਤ ਸ਼ਰਧਾ ਤੇ ਉਤਸ਼ਾਹ ਨਾਲ ਰੱਖਿਆ ਗਿਆ।ਔਰਤਾਂ ਨੇ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਵਰਤ ਰੱਖਦਿਆਂ ਕਰਵਾ ਚੌਥ ਦੀ ਕਥਾ ਸੁਣੀ ਅਤੇ ਪੂਜਾ-ਅਰਚਨਾ ਕੀਤੀ। ਦੁਪਹਿਰ ਕਰੀਬ 12 ਵਜੇ ਤੋਂ ਸ਼ਾਮ 4 ਵਜੇ ਤੱਕ ਵੱਖ-ਵੱਖ ਥਾਵਾਂ ’ਤੇ ਕਰਵਾ ਚੌਥ ਦੀ ਕਥਾ ਸੁਣਨ ਦਾ ਸਿਲਸਿਲਾ ਜਾਰੀ ਰਿਹਾ। ਔਰਤਾਂ ਨੇ ਬ੍ਰਾਹਮਣਾਂ ਦੇ ਘਰਾਂ ਤੇ ਮੰਦਰਾਂ ਵਿਚ ਇਕੱਠੀਆਂ ਹੋ ਕੇ ਕਥਾ ਸੁਣੀ ਅਤੇ ਸੂਰਜ ਦੇਵਤਾ ਨੂੰ ਅਰਘ ਦਿੱਤਾ। ਰਾਤ ਸਮੇਂ ਚੰਦਰਮਾ ਦੇ ਦਰਸ਼ਨ ਕਰਨ ਅਤੇ ਉਸ ਨੂੰ ਅਰਘ ਦੇਣ ਉਪਰੰਤ ਸੁਹਾਗਣਾਂ ਨੇ ਆਪਣੇ ਪਤੀ ਦੇ ਹੱਥੋਂ ਪਾਣੀ ਪੀ ਕੇ ਵਰਤ ਖੋਲ੍ਹੇ। ਕਰਵਾ ਚੌਥ ਨੂੰ ਲੈ ਕੇ ਔਰਤਾਂ ਵਿਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ। ਸੁਹਾਗਣਾਂ ਨੇ ਰਵਾਇਤੀ ਪਹਿਰਾਵੇ ਤੇ ਗਹਿਣਿਆਂ ਨਾਲ ਸਜ-ਧਜ ਕੇ ਪੂਜਾ ਵਿਚ ਸ਼ਮੂਲੀਅਤ ਕੀਤੀ। ਕਈ ਔਰਤਾਂ ਤੇ ਮੁਟਿਆਰਾਂ ਕਥਾ ਸੁਣਨ ਲਈ ਮੰਦਰਾਂ ਅਤੇ ਹੋਰ ਥਾਵਾਂ ’ ਤੇ ਆਉਂਦੀਆਂ-ਜਾਂਦੀਆਂ ਦਿਖਾਈ ਦਿੱਤੀਆਂ। ਕਥਾ ਸੁਣਨ ਉਪਰੰਤ ਔਰਤਾਂ ਨੇ ਆਪਸ ਵਿਚ ਤਸਵੀਰਾਂ ਅਤੇ ਸੈਲਫ਼ੀਆਂ ਵੀ ਖਿੱਚੀਆਂ। ਇਸ ਦੌਰਾਨ ਸ਼ਹਿਰ ਦੇ ਬਾਜ਼ਾਰਾਂ ਵਿਚ ਵੀ ਖ਼ਾਸ ਰੌਣਕ ਰਹੀ। ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿਚ ਵੀ ਕਰਵਾ ਚੌਥ ਦੀ ਕਥਾ ਸੁਣਾਈ ਗਈ ਅਤੇ ਸ਼ਰਧਾਲੂਆਂ ਨੇ ਪੂਜਾ-ਅਰਚਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਡੀ.ਏ.ਪੀ. ਖ਼ਾਦ ਦੀ ਕਾਲਾਬਾਜ਼ਾਰੀ ਰੋਕਣ ਅਤੇ ਫ਼... ਅਗਲੀ ਖ਼ਬਰ ਦੁਕਾਨਦਾਰ ਆਪਣੇ ਗ੍ਰਾਹਕਾਂ ਨੂੰ ਘਟੀਆ ਦਰਜੇ ਦੀ ਮਠਿਆਈ ਨਾ ਵੇਚਣ-ਕੁਲਬੀਰ ਸਿੰਘ ਮੱਤਾ
Ad Position 24