ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਮਾਗਮ ਕਰਵਾਇਆ
21 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਹੋਏ
ਮਲੋਟ, 30 ਅਕਤੂਬਰ (ਪਾਟਿਲ)-ਭਲਾਈ ਕੇਂਦਰ ਗੁਰੂ ਰਾਮਦਾਸ ਸਾਹਿਬ ਜੀ ਸੇਵਾ ਸੁਸਾਇਟੀ (ਰਜਿ.) ਛਾਪਿਆਂਵਾਲੀ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਉਸਤਾਦ ਗਿਆਨੀ ਮਹਿੰਦਰ ਸਿੰਘ ਝੋਰੜ ਦੀ ਨਿੱਘੀ ਯਾਦ ਵਿਚ 17ਵਾਂ ਸਾਲਾਨਾ ਗੁਰਮਤਿ ਸਮਾਗਮ ਪਿੰਡ ਛਾਪਿਆਂਵਾਲੀ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ।
ਮਲੋਟ, 30 ਅਕਤੂਬਰ (ਪਾਟਿਲ)-ਭਲਾਈ ਕੇਂਦਰ ਗੁਰੂ ਰਾਮਦਾਸ ਸਾਹਿਬ ਜੀ ਸੇਵਾ ਸੁਸਾਇਟੀ (ਰਜਿ.) ਛਾਪਿਆਂਵਾਲੀ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਉਸਤਾਦ ਗਿਆਨੀ ਮਹਿੰਦਰ ਸਿੰਘ ਝੋਰੜ ਦੀ ਨਿੱਘੀ ਯਾਦ ਵਿਚ 17ਵਾਂ ਸਾਲਾਨਾ ਗੁਰਮਤਿ ਸਮਾਗਮ ਪਿੰਡ ਛਾਪਿਆਂਵਾਲੀ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਸੁਸਾਇਟੀ ਵਲੋਂ ਲੋੜਵੰਦ ਪਰਿਵਾਰਾਂ ਦੀਆਂ 21 ਲੜਕੀਆਂ ਦੇ ਵਿਆਹ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕਰਵਾਏ ਗਏ ਅਤੇ ਨਵ-ਵਿਆਹੀਆਂ ਜੋੜੀਆਂ ਨੂੰ ਲੋੜ ਅਨੁਸਾਰ ਘਰੇਲੂ ਸਾਮਾਨ ਵੀ ਦਿੱਤਾ ਗਿਆ। ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਗੁਰਬਾਣੀ ਕੀਰਤਨ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਗੁਰਪਾਲ ਸਿੰਘ 18 ਐਫ਼ ਵਾਲੇ, ਬਾਬਾ ਸੰਦੀਪ ਯੂਰੀ, ਪੰਡਿਤ ਮਹਾਵੀਰ ਗਊਸ਼ਾਲਾ ਮਲੋਟ, ਭਾਈ ਸਾਹਿਬ ਭਾਈ ਚਰਨਜੀਤ ਸਿੰਘ ਖ਼ਾਲਸਾ, ਬਾਬਾ ਨਰਿੰਦਰ ਸਿੰਘ ਲੰਬੀ, ਬਾਬਾ ਸ਼ਰਨਜੀਤ ਸਿੰਘ ਡੱਬਵਾਲੀ ਢਾਬ ਅਤੇ ਹੋਰ ਧਾਰਮਿਕ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਇਸ ਤੋਂ ਇਲਾਵਾ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਨੇ ਵੀ ਸ਼ਿਰਕਤ ਕੀਤੀ ਅਤੇ ਨਵ-ਵਿਆਹੀਆਂ ਜੋੜੀਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਬਾਬਾ ਸੁੱਚਾ ਸਿੰਘ ਸ਼ਹੀਦ, ਦੇਸਰਾਜ ਸਿੰਘ ਸਮੇਤ ਹੋਰ ਧਾਰਮਿਕ ਸ਼ਖ਼ਸੀਅਤਾਂ ਨੂੰ ਬਾਬਾ ਸਰਬਜੀਤ ਸਿੰਘ ਛਾਪਿਆਂਵਾਲੀ ਅਤੇ ਉਨ੍ਹਾਂ ਦੀ ਟੀਮ ਵਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਮੁੱਖ ਸੇਵਾਦਾਰ ਅਤੇ ਸਮਾਜ ਸੇਵੀ ਸੰਸਥਾਵਾਂ ਬਲਾਕ ਲੰਬੀ ਦੇ ਕੋਆਰਡੀਨੇਟਰ ਬਾਬਾ ਸਰਬਜੀਤ ਸਿੰਘ ਛਾਪਿਆਂਵਾਲੀ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਪਿਛਲੇ 17 ਸਾਲਾਂ ਤੋਂ ਹਰ ਸਾਲ ਇਹ ਸੇਵਾ ਨਿਰੰਤਰ ਨਿਭਾਈ ਜਾ ਰਹੀ ਹੈ। ਉਨ੍ਹਾਂ ਇਸ ਨੇਕ ਕਾਰਜ ਵਿਚ ਸਹਿਯੋਗ ਦੇਣ ਵਾਲੀਆਂ ਸਮੂਹ ਸੰਗਤਾਂ, ਸਹਿਯੋਗੀਆਂ ਤੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਭਵਿੱਖ ਵਿਚ ਵੀ ਇਹ ਸੇਵਾ ਜਾਰੀ ਰੱਖਣ ਦਾ ਭਰੋਸਾ ਦਿੱਤਾ। ਸਮਾਗਮ ਦੀ ਸਫ਼ਲਤਾ ਲਈ ਇੰਸਪੈਕਟਰ ਹਰਮੇਸ਼ਇੰਦਰ ਸਿੰਘ, ਲੈਕਚਰਾਰ ਮਲਕੀਤ ਸਿੰਘ, ਗੁਰਮੀਤ ਸਿੰਘ, ਡਾ. ਸੁਖਦੇਵ ਸਿੰਘ ਗਿੱਲ, ਡਾ. ਮੰਗਲ ਰਾਮ, ਬਲਜੀਤ ਸਿੰਘ ਜੇ.ਈ., ਜੱਸਾ ਸਿੰਘ ਜੇ.ਈ., ਜਗਤੇਜ ਸਿੰਘ ਸਾਬਕਾ ਲਾਈਨਮੈਨ, ਫ਼ੌਜੀ ਜੰਗੀਰ ਸਿੰਘ, ਕਸ਼ਮੀਰ ਸਿੰਘ ਥਾਣੇਦਾਰ, ਮਲਕੀਤ ਸਿੰਘ, ਗੁਰਪ੍ਰੀਤ ਸਿੰਘ ਨੰਬਰਦਾਰ, ਲਾਲ ਚੰਦ, ਸਾਹਿਬ ਸਿੰਘ ਪੰਚਾਇਤ ਮੈਂਬਰ, ਗੁਰਮੀਤ ਸਿੰਘ ਚੇਅਰਮੈਨ, ਤਰਨਜੀਤ ਸਿੰਘ ਰਾਣਾ, ਪਲਵਿੰਦਰਜੀਤ ਸਿੰਘ ਜੋਸਨ, ਮਨਮੋਹਨ ਸਿੰਘ ਲਾਈਨਮੈਨ, ਡਾ. ਚਾਨਣ ਰਾਮ, ਹਰਜਿੰਦਰ ਸਿੰਘ, ਹਰਮਨਦੀਪ ਸਿੰਘ ਅਤੇ ਪੁਨਰਦੀਪ ਸਿੰਘ ਐਨ.ਆਰ.ਆਈ. ਸਮੇਤ ਹੋਰ ਸਹਿਯੋਗੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ। 30 ਐਮ.ਕੇ.ਟੀ. 01 ਪਿੰਡ ਛਾਪਿਆਂਵਾਲੀ ਵਿਖੇ ਸਮਾਗਮ ਮੌਕੇੇ ਬਾਬਾ ਸਰਬਜੀਤ ਸਿੰਘ ਛਾਪਿਆਂਵਾਲੀ ਤੇ ਹੋਰ। ਤਸਵੀਰ: ਪਾਟਿਲ