ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਤੇ ਗੁਰਮੀਤ ਸਿੰਘ ਖੁੱਡੀਆਂ ਦਾ ਨਾਂਅ ਪਹਿਲੀ ਸੂਚੀ ’ਚ ਨਾ ਆਉਣਾ ਲੋਕਾਂ ਲਈ ਬਣਿਆ ਸਿਆਸੀ ਸਵਾਲ
ਮਲੋਟ, 31 ਅਕਤੂਬਰ (ਅਜਮੇਰ ਸਿੰਘ ਬਰਾੜ)-ਅੱਜ ਆਮ ਆਦਮੀ ਪਾਰਟੀ ਦੇ ਸੂਬਾ ਕਨਵੀਦਰ ਅਰਵਿੰਦ ਕੇਜਰੀਵਾਲ ਤੇ ਹਾਈ ਕਮਾਨ ਵਲੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ। ਇਨ੍ਹਾਂ ਉਮੀਦਵਾਰਾਂ ਵਿਚ ਕਈ ਮੰਤਰੀਆਂ ਤੇ ਵਿਧਾਇਕਾਂ ਦੇ ਨਾਮ ਸ਼ਾਮਿਲ ਹਨ ਜਿਨ੍ਹਾਂ ਦੀ 5 ਵਰਿ੍ਆਂ ਦੀ ਕਾਰਗੁਜ਼ਾਰੀ ਨੂੰ ਪਾਰਟੀ ਹਾਈ ਕਮਾਂਡ ਨੇ ਸੰਤੋਸ਼ਜਨਕ ਮੰਨਿਆ ਹੈ ਪਰ ਦੂਜੇ ਪਾਸੇ ਵਿਧਾਨ ਸਭਾ ਹਲਕਾ ਮਲੋਟ (ਰਾਖਵਾਂ) ਤੋਂ ਡਾ.
ਡ
ਡਾ. ਬਲਜੀਤ ਕੌਰ ਤੇ ਗੁਰਮੀਤ ਸਿੰਘ ਖੁੱਡੀਆਂ
01-11-2026
ਮਲੋਟ, 31 ਅਕਤੂਬਰ (ਅਜਮੇਰ ਸਿੰਘ ਬਰਾੜ)-ਅੱਜ ਆਮ ਆਦਮੀ ਪਾਰਟੀ ਦੇ ਸੂਬਾ ਕਨਵੀਦਰ ਅਰਵਿੰਦ ਕੇਜਰੀਵਾਲ ਤੇ ਹਾਈ ਕਮਾਨ ਵਲੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ। ਇਨ੍ਹਾਂ ਉਮੀਦਵਾਰਾਂ ਵਿਚ ਕਈ ਮੰਤਰੀਆਂ ਤੇ ਵਿਧਾਇਕਾਂ ਦੇ ਨਾਮ ਸ਼ਾਮਿਲ ਹਨ ਜਿਨ੍ਹਾਂ ਦੀ 5 ਵਰਿ੍ਆਂ ਦੀ ਕਾਰਗੁਜ਼ਾਰੀ ਨੂੰ ਪਾਰਟੀ ਹਾਈ ਕਮਾਂਡ ਨੇ ਸੰਤੋਸ਼ਜਨਕ ਮੰਨਿਆ ਹੈ ਪਰ ਦੂਜੇ ਪਾਸੇ ਵਿਧਾਨ ਸਭਾ ਹਲਕਾ ਮਲੋਟ (ਰਾਖਵਾਂ) ਤੋਂ ਡਾ. ਬਲਜੀਤ ਕੌਰ ਜੋ ਇਸ ਵਾਰ ਵਿਧਾਇਕ ਬਣੇ ਅਤੇ ਫ਼ਿਰ ਕੈਬਨਿਟ ਮੰਤਰੀ ਪਹਿਲੀ ਸੂਚੀ ਵਿਚ ਹੀ ਬਣ ਗਏ ਸਨ ਅਤੇ ਫਿਰ ਲੰਬੀ ਵਿਧਾਨ ਸਭਾ ਹਲਕੇ ਤੋਂ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਵਿਧਾਇਕ ਬਣੇ ਗੁਰਮੀਤ ਸਿੰਘ ਖੁੱਡੀਆਂ ਨੂੰ ਵੀ ਕੈਬਨਿਟ ਮੰਤਰੀ ਬਣਾ ਦਿੱਤਾ ਗਿਆ ਸੀ ਪਰ ਇਨ੍ਹਾਂ ਦੋਨਾਂ ਕੈਬਨਿਟ ਮੰਤਰੀਆਂ ਨੂੰ ਪਹਿਲੀ ਸੂਚੀ ਵਿਚ ਸ਼ਾਮਿਲ ਨਾ ਕਰਨਾ, ਲੋਕਾਂ ਵਿਚ ਹੈਰਾਨਗੀ ਪੈਦਾ ਕੀਤੀ ਹੈ। ਆਪੋ ਆਪਣੇ ਹਲਕਿਆਂ ਵਿਚ ਆਮ ਲੋਕਾਂ ਅਤੇ ਵੋਟਰਾਂ ਵਿਚ ਚੰਗੀ ਤੇ ਸਾਫ਼ ਸੁਥਰੀ ਛਵੀ ਰੱਖਣ ਵਾਲੇ, ਮਿੱਠੀ ਤੇ ਨੇਕ ਨਿਮਰ ਸਲੀਕੇਦਾਰ ਬੋਲਬਾਣੀ ਲਈ ਚੰਗਾ ਮਾਨ ਸਤਿਕਾਰ ਰੱਖਣ ਵਾਲੇ ਇਨ੍ਹਾਂ ਕੈਬਨਿਟ ਮੰਤਰੀਆਂ ਦਾ ਪਹਿਲੀ ਵਾਰ ਸੂਚੀ ਵਿਚ ਨਾਮ ਨਾ ਆਉਣਾ ਇਕ ਵਾਰ ਬਹੁਤ ਸਾਰੇ ਸਿਆਸੀ ਸਵਾਲ ਵੀ ਪੈਦਾ ਕਰਦਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਉਕਤ ਦੋਹਾਂ ਕੈਬਨਿਟ ਮੰਤਰੀਆਂ ਨਾਲ ਕੋਈ ਵੱਡੇ ਵਿਵਾਦ, ਰਿਸ਼ਵਤਖੋਰੀ ਜਾਂ ਕੋਈ ਹੋਰ ਅਜਿਹੀ ਘਟਨਾ ਨਹੀਂ ਜੁੜੀ ਜਿਸ ਕਰਕੇ ਉਮੀਦ ਕੀਤੀ ਜਾ ਸਕਦੀ ਹੁੰਦੀ ਕਿ ਇਨ੍ਹਾਂ ਕੈਬਨਿਟ ਮੰਤਰੀ ਨੂੰ ਆਪੋ ਆਪਣੇ ਹਲਕਿਆਂ ਤੋਂ ਟਿਕਟ ਨਹੀਂ ਮਿਲੇਗੀ। ਅਗਲੀ ਸੂਚੀ ਆਉਣ ਤੱਕ ਸਿਆਸੀ ਰੁਚੀ ਰੱਖਣ ਵਾਲੇ ਜਾਗਰੂਕ ਤੇ ਸੂਝਵਾਨ ਲੋਕਾਂ ਲਈ ਉਤਸੁਕਤਾ ਬਣੀ ਰਹੇਗੀ ਕਿ ਇਨ੍ਹਾਂ ਹਲਕਿਆਂ ਦੇ ਉਮੀਦਵਾਰਾਂ ਨੂੰ ਦੁਹਰਾਇਆ ਜਾਂਦਾ ਹੈ ਜਾਂ ਹਾਈ ਕਮਾਨ ਕੋਈ ਹੋਰ ਵੱਡਾ ਫ਼ੈਸਲਾ ਲੈਣ ਦੀ ਤਾਕ ਵਿਚ ਵੀ ਹੈ? ਇਹ ਸਿਆਸੀ ਸਵਾਲ ਦਾ ਜਵਾਬ ਹਾਲੇ ਆਉਣ ਵਾਲੇ ਵਕਤ ਨੇ ਦੱਸਣਾ ਪਰ ਫਿਲਹਾਲ ਦੋਹਾਂ ਮੰਤਰੀਆਂ ਨੂੰ ਆਪੋ ਆਪਣੇ ਹਲਕਿਆਂ ਮਲੋਟ ਅਤੇ ਲੰਬੀ ’ਚੋਂ ਪਹਿਲੀ ਸੂਚੀ ਵਿਚ ਟਿਕਟ ਦਾ ਐਲਾਨ ਨਾ ਹੋਣਾ ਲੋਕਾਂ ਵਿਚ ਚਰਚਾ ਪੂਰੇ ਜ਼ੋਰਾਂ ’ਤੇ ਹੈ।