ਭਾਈ ਘਨੱਈਆ ਸੇਵਾ ਸੁਸਾਇਟੀ ਦੀ ਜਲ ਸੇਵਾ ’ਚ ਬਾਂਸਲ ਪਰਿਵਾਰ ਨੇ ਪਾਇਆ ਯੋਗਦਾਨ
ਮਹੰਤ ਬਾਬਾ ਕਾਹਨ ਸਿੰਘ ਨੇ ਪਿਆਊ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ
ਮਲੋਟ, 27 ਨਵੰਬਰ (ਪਾਟਿਲ)-ਰੇਲਵੇ ਸਟੇਸ਼ਨ ਮਲੋਟ ਵਿਖੇ ਭਾਈ ਘਨੱਈਆ ਸੇਵਾ ਸੁਸਾਇਟੀ ਵਲੋਂ ਪਿਛਲੇ 30 ਸਾਲਾਂ ਤੋਂ ਨਿਰੰਤਰ ਨਿਭਾਈ ਜਾ ਰਹੀ ਜਲ ਸੇਵਾ ਵਿਚ ਹੁਣ ਬਾਂਸਲ ਪਰਿਵਾਰ ਨੇ ਵੀ ਆਪਣਾ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ ਹੈ। ਰੇਲਵੇ ਵਿਭਾਗ ਵਲੋਂ ਸੁਸਾਇਟੀ ਨੂੰ ਜਲ ਸੇਵਾ ਲਈ ਪਿਆਊ ਦੇ ਨਿਰਮਾਣ ਦੀ ਮਨਜ਼ੂਰੀ ਮਿਲਣ ਉਪਰੰਤ ਸਮਾਜ ਸੇਵੀ ਪੰਕਜ ਬਾਂਸਲ ਨੇ ਆਪਣੇ ਸਵ.
ਮਲੋਟ, 27 ਨਵੰਬਰ (ਪਾਟਿਲ)-ਰੇਲਵੇ ਸਟੇਸ਼ਨ ਮਲੋਟ ਵਿਖੇ ਭਾਈ ਘਨੱਈਆ ਸੇਵਾ ਸੁਸਾਇਟੀ ਵਲੋਂ ਪਿਛਲੇ 30 ਸਾਲਾਂ ਤੋਂ ਨਿਰੰਤਰ ਨਿਭਾਈ ਜਾ ਰਹੀ ਜਲ ਸੇਵਾ ਵਿਚ ਹੁਣ ਬਾਂਸਲ ਪਰਿਵਾਰ ਨੇ ਵੀ ਆਪਣਾ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ ਹੈ। ਰੇਲਵੇ ਵਿਭਾਗ ਵਲੋਂ ਸੁਸਾਇਟੀ ਨੂੰ ਜਲ ਸੇਵਾ ਲਈ ਪਿਆਊ ਦੇ ਨਿਰਮਾਣ ਦੀ ਮਨਜ਼ੂਰੀ ਮਿਲਣ ਉਪਰੰਤ ਸਮਾਜ ਸੇਵੀ ਪੰਕਜ ਬਾਂਸਲ ਨੇ ਆਪਣੇ ਸਵ. ਪਿਤਾ ਫਕੀਰ ਚੰਦ ਬਾਂਸਲ ਦੀ ਯਾਦ ਵਿਚ ਇਸ ਪਿਆਊ ਦੇ ਨਿਰਮਾਣ ਦੀ ਸੇਵਾ ਆਪਣੇ ਜ਼ਿੰਮੇ ਲਈ ਹੈ। ਇਸ ਮੌਕੇ ਪੰਕਜ ਬਾਂਸਲ ਪੁੱਤਰ ਫਕੀਰ ਚੰਦ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੇ ਸਵਰਗਵਾਸੀ ਪਿਤਾ ਦੀ ਇੱਛਾ ਸੀ ਕਿ ਰੇਲਵੇ ਸਟੇਸ਼ਨ ਮਲੋਟ ਵਿਖੇ ਭਾਈ ਘਨੱਈਆ ਸੇਵਾ ਸੁਸਾਇਟੀ ਵਲੋਂ ਕੀਤੀ ਜਾ ਰਹੀ ਸਮੁੱਚੀ ਜਲ ਸੇਵਾ ਦੀ ਜ਼ਿੰਮੇਵਾਰੀ ਉਨ੍ਹਾਂ ਦਾ ਪਰਿਵਾਰ ਸੰਭਾਲੇ ਅਤੇ ਇਸ ਨੇਕ ਕਾਰਜ ਵਿਚ ਆਪਣਾ ਯੋਗਦਾਨ ਪਾਵੇ। ਉਨ੍ਹਾਂ ਕਿਹਾ ਕਿ ਪਿਤਾ ਜੀ ਦੀ ਇਸ ਇੱਛਾ ਨੂੰ ਪੂਰਾ ਕਰਨ ਲਈ ਪਰਿਵਾਰ ਵਲੋਂ ਇਹ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਪਿਆਊ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਮੌਕੇ ਭਾਈ ਜਗਤਾ ਜੀ ਗੁਰਦੁਆਰਾ ਸਾਹਿਬ ਗੋਨਿਆਣਾ ਮੰਡੀ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਮਹੰਤ ਬਾਬਾ ਕਾਹਨ ਸਿੰਘ ਜੀ ਨੇ ਨੀਂਹ ਪੱਥਰ ਰੱਖਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਟੀਨਾ ਕਾਲੜਾ ਤੋਂ ਇਲਾਵਾ ਸੇਵਾਦਾਰ ਪਵਨ ਕੁਮਾਰ ਗੁਪਤਾ, ਨਾਟੀ ਬਾਂਸਲ, ਕੇਸਰ ਸਿੰਘ ਮੱਕੜ, ਜੱਸਾ ਸਿੰਘ ਅਤੇ ਭਾਈ ਘਨੱਈਆ ਸੇਵਾ ਸੁਸਾਇਟੀ ਦੇ ਹੋਰ ਅਹੁਦੇਦਾਰ, ਮੈਂਬਰ ਤੇ ਸੇਵਾਦਾਰ ਹਾਜ਼ਰ ਸਨ। ਇਸ ਮੌਕੇ ਪ੍ਰਧਾਨ ਟੀਨਾ ਕਾਲੜਾ ਨੇ ਦੱਸਿਆ ਕਿ ਨਵੇਂ ਬਣਨ ਵਾਲੇ ਪਿਆਊ ਵਿਚ ਟੂਟੀਆਂ ਰਾਹੀਂ ਸੰਗਤਾਂ ਅਤੇ ਰੇਲਵੇ ਯਾਤਰੀਆਂ ਨੂੰ ਠੰਢਾ ਤੇ ਆਰ.ਓ. ਦਾ ਸ਼ੁੱਧ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਪਹਿਲਾਂ ਦੀ ਤਰ੍ਹਾਂ ਟਰਾਲੀਆਂ ਰਾਹੀਂ ਰੇਲ ਗੱਡੀਆਂ ਦੇ ਹਰੇਕ ਡੱਬੇ ਤੱਕ ਯਾਤਰੀਆਂ ਨੂੰ ਪਾਣੀ ਪਹੁੰਚਾਉਣ ਦੀ ਸੇਵਾ ਵੀ ਨਿਰੰਤਰ ਜਾਰੀ ਰਹੇਗੀ।