08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਗੁਰੂ ਤੇਗ਼ ਬਹਾਦਰ ਜੀ, ਸਾਹਿਬਜ਼ਾਦਿਆਂ ਤੇ ਹੋਰ ਸਿੱਖ ਸ਼ਹੀਦ ਸਾਡੇ ਰਾਹ ਵਿਖਾਵੇ-ਪਾਸਲਾ ਲੁੱਟ-ਖਸੁੱਟ, ਜਬਰ-ਵਿਤਕਰੇ, ਕੱਟੜਤਾ ਤੋਂ ਮੁਕਤ ਸਮਾਜ ਸਿਰਜਣ ਲਈ ਜੂਝੋ-ਮਹੀਪਾਲ

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਸਰਦੂਲਗੜ੍ਹ, 1 ਜਨਵਰੀ (ਜੀ. ਐਮ. ਅਰੋੜਾ)-ਕਿਸੇ ਵੀ ਦੇਸ਼-ਖਿੱਤੇ ਦੀ ਕਮਿਊਨਿਸਟ ਲਹਿਰ ਉਥੋਂ ਦੀਆਂ ਅਤੀਤ ਦੀਆਂ ਲੋਕ ਪੱਖੀ ਲਹਿਰਾਂ ਅਤੇ ਬੀਤੇ ਦੇ ਮਹਾਨ ਰਹਿਬਰਾਂ ਤੇ ਜਗਜੰੂਆਂ ਤੋਂ ਪੇ੍ਰਰਨਾ ਲੈ ਕੇ ਹੀ ਸਮਾਜਿਕ ਪਰਿਵਰਤਨ ਦੀ ਇਤਿਹਾਸਕ ਜੱਦੋ ਜਹਿਦ ਦੀ ਸਫਲਤਾ ਪੂਰਵਕ ਅਗਵਾਈ ਕਰਨ ਦੇ ਯੋਗ ਬਣ ਸਕਦੀ ਹੈ | ਇਸ ਪੱਖੋਂ ਸਿੱਖ ਗੁਰੂ ਸਾਹਿਬਾਨ ਤੇ ਭਗਤੀ ਲਹਿਰ ਦੇ ਮਹਾਨ ਰਹਿਬਰ, ਬੀਤੇ ਦੀਆਂ ਯੁੱਗ ਪਲਟਾਊ ਲਹਿਰਾਂ ਦੇ ਮਹਾਨ ਜਰਨੈਲ, ਗ਼ਦਰੀ ਸੂਰਬੀਰ, ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਸਾਡੇ ਪੇ੍ਰਰਨਾ ਸਰੋਤ ਤੇ ਮਾਰਗ ਦਰਸ਼ਕ ਹਨ | ਇਹ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਬਠਿੰਡਾ-ਮਾਨਸਾ ਜ਼ਿਲ੍ਹਾ ਕਮੇਟੀ ਵਲੋਂ ਸਥਾਨਕ ਸ੍ਰੀ ਹਨੂਮਾਨ ਮੰਦਰ ਵਿਖੇ ਕਰਵਾਏ ਸੈਮੀਨਾਰ ਨੂੰ ਪਾਰਟੀ ਦੇ ਜਨਰਲ ਸਕੱਤਰ ਕਾ. ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਤਿਆਗ ਦੀ ਬੇਮਿਸਾਲ ਗਾਥਾ ਲਿਖਣ ਵਾਲੇ ਸ੍ਰੀ ਗੁਰੂ ਤੇਗ਼ ਬਹਾਦਰ ਜੀ, ਸਰਬੰਸ ਦਾਨੀ ਦਸਮੇਸ਼ ਪਿਤਾ, ਉਨ੍ਹਾਂ ਦੇ ਚਾਰੇ ਸਾਹਿਬਜ਼ਾਦੇ ਤੇ ਮੁਗ਼ਲ ਕਾਲ ਦੇ ਬੇਸ਼ੁਮਾਰ ਸਿੱਖ ਸ਼ਹੀਦਾਂ ਨੇ ਕਿਸੇ ਵਿਸ਼ੇਸ਼ ਧਰਮ ਦੇ ਖ਼ਿਲਾਫ਼, ਕਿਸੇ ਹੋਰ ਵਿਸ਼ੇਸ਼ ਧਰਮ ਦੀ ਰਾਖੀ ਲਈ ਸ਼ਹਾਦਤ ਨਹੀਂ ਦਿੱਤੀ ਸੀ ਬਲਕਿ ਧਾਰਮਿਕ ਆਜ਼ਾਦੀਆਂ, ਮਨੁੱਖੀ ਅਧਿਕਾਰਾਂ ਤੇ ਸਾਂਝੀਵਾਲਤਾ ਦੀ ਰਾਖੀ ਲਈ ਅਤੇ ਲੁੱਟ-ਖਸੁੱਟ, ਜਬਰ-ਵਿਤਕਰੇ, ਹਨੇਰੇਬਿਰਤੀਵਾਦ ਤੇ ਕੱਟੜਤਾ ਤੋਂ ਮੁਕਤ ਸਮਾਜ ਸਿਰਜਣ ਲਈ ਕੁਰਬਾਨ ਹੋਣ ਦੀ ਸ਼ਾਨਾਮੱਤੀ ਪਿਰਤ ਪਾਈ ਸੀ | ਉਨ੍ਹਾਂ ਕਿਹਾ ਕਿ ਹਿੰਦੂ ਧਰਮ ਦੀ ਰਾਖੀ ਲਈ ਸ਼ਹੀਦ ਹੋਣ ਦਾ ਕੂੜ ਪ੍ਰਚਾਰ ਉਹੀ ਸਵਾਰਥੀ ਤੱਤ ਕਰ ਰਹੇ ਹਨ, ਜੋ ਅਜੋਕੀ ਹਰ ਬੁਰਾਈ ਲਈ ਇਸਲਾਮ ਧਰਮ ਤੇ ਇਸ ਦੇ ਪੈਰੋਕਾਰਾਂ ਨੂੰ ਦੋਸ਼ੀ ਠਹਿਰਾਉਂਦੇ ਹਨ | ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਆਰ. ਐਸ. ਐਸ., ਭਾਜਪਾ ਤੇ ਏਜੰਸੀਆਂ ਦੇ ਹੱਥਾਂ 'ਚ ਖੇਡ ਰਹੇ ਸਿੱਖਾਂ ਵਿਚਲੇ ਕੱਟੜਪੰਥੀ ਤੱਤ ਨਾ ਕੇਵਲ ਹਿੰਦੂ-ਸਿੱਖ ਦਾ ਪਾੜਾ ਖੜ੍ਹਾ ਕਰ ਰਹੇ ਹਨ ਬਲਕਿ ਰੋਜ਼ੀ-ਰੋਟੀ ਦੀ ਭਾਲ 'ਚ ਦੂਜੇ ਪ੍ਰਾਂਤਾਂ ਤੋਂ ਆਏ ਅੰਤਰਰਾਜੀ ਕਿਰਤੀਆਂ ਖ਼ਿਲਾਫ਼ ਵੀ ਨਫ਼ਰਤੀ ਬਿਰਤਾਂਤ ਸਿਰਜ ਰਹੇ ਹਨ | ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਮਹੀਪਾਲ ਨੇ ਕਿਹਾ ਕਿ ਭਾਰਤੀ ਕਿਰਤੀਆਂ ਨੂੰ ਗ਼ਰੀਬ ਦੇਸ਼ਾਂ ਦੇ ਕੁਦਰਤੀ ਤੇ ਮਾਨਵੀ ਵਸੀਲਿਆਂ 'ਤੇ ਕਿਰਤ ਸ਼ਕਤੀ ਦੀ ਬੇਕਿਰਕ ਲੁੱਟ ਕਰਨ ਵਾਲੇ ਸਾਮਰਾਜੀ ਧਾੜਵੀਆਂ, ਭਾਰਤ ਦੀਆਂ ਆਮਦਨਾਂ, ਜਾਇਦਾਦਾਂ 'ਤੇ ਧਾਬਾ ਮਾਰੀ ਬੈਠੇ ਮੁੱਠੀ ਭਰ ਕਾਰਪੋਰੇਟ ਘਰਾਨਿਆਂ, ਜਗੀਰਦਾਰਾਂ ਤੇ ਨਵ ਧਨਾਢਾਂ ਦੀ ਅਜੋਕੇ ਮਲਕ ਭਾਗੋਆਂ ਵਜੋਂ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ | ਸੈਮੀਨਾਰ ਦੀ ਪ੍ਰਧਾਨਗੀ ਧੰਨਾ ਸਿੰਘ ਟਾਹਲੀਆਂ, ਆਤਮਾ ਰਾਮ ਸਰਦੂਲਗੜ੍ਹ, ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਕੀਤੀ | ਮੰਚ ਸੰਚਾਲਕ ਲਾਲ ਚੰਦ ਸਰਦੂਲਗੜ੍ਹ ਨੇ ਅਦਾ ਕੀਤਾ | ਇਸ ਮੌਕੇ ਅਮਰੀਕ ਸਿੰਘ ਫਫੜੇ, ਗੁਰਦੇਵ ਸਿੰਘ ਲੋਹਗੜ੍ਹ, ਮਲਕੀਤ ਸਿੰਘ ਮਹਿਮਾ ਸਰਜਾ, ਡਾ. ਕਿ੍ਸ਼ਨ ਕੁਮਾਰ ਉੱਪਲ, ਬੰਸੀ ਲਾਲ, ਦਰਸ਼ਨ ਸਿੰਘ, ਮਾ. ਹਰਜੰਟ ਸਿੰਘ ਤੇ ਜੋਗਿੰਦਰ ਪਾਲ ਸ਼ਰਮਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਨਸਾ 'ਚ ਪੁਰਾਣੀ ਵਾਰਡਬੰਦੀ ਬਹਾਲ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਫ਼ੈਸਲਾ ਸੰਘਰਸ਼ ਕਮੇਟੀ ਦੇ ਨੁਮਾਇੰਦੇ ਅਧਿਕਾਰੀਆ... ਅਗਲੀ ਖ਼ਬਰ ਵਿਧਾਇਕ ਬੁੱਧ ਰਾਮ ਨੇ ਗੁਰੂ ਤੇਗ ਬਹਾਦਰ ਯਾਦਗਾਰੀ ਸਟਰੀਟ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ
Ad Position 24