08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਮਾਨਸਾ 'ਚ ਪੁਰਾਣੀ ਵਾਰਡਬੰਦੀ ਬਹਾਲ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਫ਼ੈਸਲਾ ਸੰਘਰਸ਼ ਕਮੇਟੀ ਦੇ ਨੁਮਾਇੰਦੇ ਅਧਿਕਾਰੀਆਂ ਨੂੰ ਮਿਲੇ

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਮਾਨਸਾ, 1 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਪੁਰਾਣੀ ਵਾਰਡ ਬੰਦੀ ਬਹਾਲ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ | ਇਹ ਫ਼ੈਸਲਾ ਸੰਘਰਸ਼ ਕਮੇਟੀ ਨੇ ਸਥਾਨਕ ਨਗਰ ਕੌਂਸਲ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ | ਜ਼ਿਕਰਯੋਗ ਹੈ ਕਿ ਸੰਘਰਸ਼ਕਾਰੀਆਂ ਨੇ ਪਹਿਲੀ ਜਨਵਰੀ ਨੂੰ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਸੀ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਪਹਿਲ ਕਦਮੀ ਨਾਲ ਇਸ ਮੁੱਦੇ 'ਤੇ ਚਰਚਾ ਕੀਤੀ ਗਈ | ਪ੍ਰਸ਼ਾਸਨ ਵਲੋਂ ਨਗਰ ਕੌਂਸਲ ਮਾਨਸਾ ਦੇ ਕਾਰਜ ਸਾਧਕ ਅਫ਼ਸਰ ਕੁਲਦੀਪ ਸਿੰਘ ਧਾਲੀਵਾਲ, ਡੀ. ਐਸ. ਪੀ. ਸਬ ਡਵੀਜ਼ਨ ਮਾਨਸਾ ਬੂਟਾ ਸਿੰਘ ਗਿੱਲ, ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅਮਨਦੀਪ ਸਿੰਘ ਢੂੰਡਾ ਤੇ ਮੀਤ ਪ੍ਰਧਾਨ ਨੇਮ ਕੁਮਾਰ ਨੇਮਾ ਹਾਜ਼ਰ ਸਨ ਜਦਕਿ ਸੰਘਰਸ਼ ਕਮੇਟੀ ਤਰਫ਼ੋਂ ਰੁਲਦੂ ਸਿੰਘ ਮਾਨਸਾ, ਪ੍ਰੇਮ ਕੁਮਾਰ ਅਰੋੜਾ, ਕਿ੍ਸ਼ਨ ਚੌਹਾਨ, ਗੁਰਲਾਭ ਸਿੰਘ ਮਾਹਲ, ਧੰਨਾ ਮੱਲ ਗੋਇਲ, ਸਤੀਸ਼ ਗੋਇਲ, ਸੁਰਿੰਦਰ ਪੱਪੀ ਦਾਨੇਵਾਲੀਆ, ਹਰਵਿੰਦਰ ਭਾਰਦਵਾਜ, ਹਰਿੰਦਰ ਸਿੰਘ ਮਾਨਸ਼ਾਹੀਆ, ਜਤਿੰਦਰ ਕੁਮਾਰ ਆਗਰਾ, ਪਿੰਦਰ ਸਿੰਘ ਸਨ | ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਨਵੀਂ ਵਾਰਡ ਬੰਦੀ ਇਕ ਨੀਤੀ ਤਹਿਤ ਬਣਾਈ ਜਾ ਰਹੀ ਹੈ ਤਾਂ ਕਿ ਹਾਕਮ ਧਿਰ ਨੂੰ ਲਾਭ ਪਹੁੰਚ ਸਕੇ | ਉਨ੍ਹਾਂ ਨਾਲ ਹੀ ਕਿਹਾ ਕਿ ਅਜਿਹੀ ਸਾਜ਼ਿਸ਼ ਨੂੰ ਕਿਸੇ ਵੀ ਕੀਮਤ 'ਤੇ ਸਿਰੇ ਨਹੀਂ ਚੜ੍ਹਨ ਦਿੱਤਾ ਜਾਵੇਗਾ | ਈ. ਓ. ਨੇ ਦੱਸਿਆ ਕਿ ਵਾਰਡ ਬੰਦੀ ਸੰਬੰਧੀ ਤਜਵੀਜ਼ ਦੇ ਮਾਮਲੇ 'ਚ ਇਸ਼ਤਿਹਾਰ ਪ੍ਰਕਾਸ਼ਿਤ ਕਰਵਾ ਕੇ ਲੋਕਾਂ ਤੋਂ ਇਤਰਾਜ਼ ਮੰਗੇ ਗਏ ਸਨ ਤੇ ਜੋ ਇਤਰਾਜ਼ ਮਿਲੇ, ਉਹ ਪੰਜਾਬ ਸਰਕਾਰ ਨੂੰ ਭੇਜ ਦਿੱਤੇ ਗਏ ਸਨ | ਉਨ੍ਹਾਂ ਦੱਸਿਆ ਕਿ ਨਵੀਂ ਵਾਰਡ ਬੰਦੀ ਤਜਵੀਜ਼ ਹੈ ਤੇ ਹਾਲੇ ਤੱਕ ਕੁਝ ਵੀ ਫਾਈਨਲ ਨਹੀਂ ਹੈ | ਉਨ੍ਹਾਂ ਭਰੋਸਾ ਦਿਵਾਇਆ ਕਿ ਜੋ ਇਤਰਾਜ਼ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਵਲੋਂ ਦਿੱਤੇ ਗਏ ਹਨ, ਨੂੰ ਸਥਾਨਕ ਸਰਕਾਰਾਂ ਵਿਭਾਗ ਤੇ ਪੰਜਾਬ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਤੋਂ ਭੇਜ ਦਿੱਤੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਨਵੇਂ ਸਾਲ ਦੀ ਆਮਦ 'ਤੇ ਜ਼ਿਲੇ੍ਹ 'ਚ ਵੱਖ-ਵੱਖ ਥਾਵਾਂ 'ਤੇ ਧਾਰਮਿਕ ਸਮਾਗਮ ਕਰਵਾਏ <br/> ਅਗਲੀ ਖ਼ਬਰ ਗੁਰੂ ਤੇਗ਼ ਬਹਾਦਰ ਜੀ, ਸਾਹਿਬਜ਼ਾਦਿਆਂ ਤੇ ਹੋਰ ਸਿੱਖ ਸ਼ਹੀਦ ਸਾਡੇ ਰਾਹ ਵਿਖਾਵੇ-ਪਾਸਲਾ ਲੁੱਟ-ਖਸੁੱਟ, ਜਬਰ-ਵਿਤਕਰੇ, ਕ...
Ad Position 24