ਬਰੇਟਾ, 2 ਜਨਵਰੀ (ਜੀਵਨ ਸ਼ਰਮਾ)- ਬੀਤੇ ਦਿਨੀਂ ਪ੍ਰਕਾਸ਼ ਕੌਰ ਪਤਨੀ ਸੀਤਾ ਸਿੰਘ ਵਾਸੀ ਕਿਸ਼ਨਗੜ੍ਹ ਦੇ ਅਚਾਨਕ ਹੋਏ ਦਿਹਾਂਤ ਤੋਂ ਬਾਅਦ ਪਰਿਵਾਰ ਵਲੋਂ ਉਨ੍ਹਾਂ ਦੀ ਇੱਛਾ ਅਨੁਸਾਰ ਅਤੇ ਕਿ੍ਸ਼ਨ ਸਿੰਘ ਭੋਲਾ ਬਰੇਟਾ ਦੀ ਪੇ੍ਰਰਨਾ ਸਦਕਾ ਅੱਖਾਂ ਦਾਨ ਕਰਨ ਦਾ ਫ਼ੈਸਲਾ ਲਿਆ ਗਿਆ | ਨੇਤਰਦਾਨ ਸੰਮਤੀ ਬਰੇਟਾ ਦੇ ਹਰਬੰਸ ਲਾਲ ਬਾਂਸਲ ਨੇ ਦੱਸਿਆ ਕਿ ਉਸ ਦੀਆਂ ਅੱਖਾਂ ਪ੍ਰਧਾਨ ਰਘਵੀਰ ਸਿੰਘ ਗੱਡੂ ਵਲੋਂ ਸ਼ੰਕਰਾ ਆਈ ਬੈਂਕ ਲੁਧਿਆਣਾ ਨੂੰ ਦਾਨ ਕਰਵਾਈਆਂ ਗਈਆਂ | ਪ੍ਰਕਾਸ਼ ਕੌਰ ਦੀਆਂ ਅੱਖਾਂ ਨਾਲ 2 ਨੇਤਰਹੀਣ ਵਿਅਕਤੀ ਇਸ ਸੁੰਦਰ ਸੰਸਾਰ ਨੂੰ ਵੇਖ ਸਕਣਗੇ | ਇਸ ਤੋਂ ਇਲਾਵਾ ਪ੍ਰਕਾਸ਼ ਕੌਰ ਦਾ ਪੂਰਾ ਸਰੀਰ ਡਾਕਟਰੀ ਖੋਜਾਂ ਅਤੇ ਮਨੁੱਖਤਾ ਦੀ ਭਲਾਈ ਲਈ ਦਾਨ ਕਰ ਦਿੱਤਾ ਗਿਆ |