06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ

Ad Position 21
No active advertisement
ਅਜੀਤ ਡੈਸਕ 04-01-2026
ਬੁਢਲਾਡਾ, 3 ਜਨਵਰੀ (ਸਵਰਨ ਸਿੰਘ ਰਾਹੀ)- ਗੁਰਦੁਆਰਾ ਸਿੰਘ ਸਭਾ (ਇਲਾਕਾ ਬਾਰ੍ਹਾ) ਬੁਢਲਾਡਾ ਦੀਆਂ ਸੰਗਤਾਂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੌਰਾਨ ਗਿਆਨੀ ਤਰਸੇਮ ਸਿੰਘ ਖੇਤਲਾ ਦੇ ਢਾਡੀ ਜਥੇ ਨੇ ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਿਤ ਢਾਡੀ ਪ੍ਰਸੰਗ ਸੁਣਾਏ ਜਦਕਿ ਗੁਰੂ ਘਰ ਦੇ ਹਜ਼ੂਰੀ ਰਾਗੀ ਗਿਆਨੀ ਹਰਦੇਵ ਸਿੰਘ, ਨਿਧਾਨ ਸਿੰਘ ਦੇ ਰਾਗੀ ਜਥੇ ਅਤੇ ਹੋਰ ਸਥਾਨਕ ਕੀਰਤਨੀ ਸਿੰਘਾਂ ਨੇ ਸੰਗਤਾਂ ਨੂੰ ਰਸਭਿੰਨਾ ਕੀਰਤਨ ਸਰਵਣ ਕਰਵਾਇਆ | ਗੁਰੂ ਘਰ ਕਮੇਟੀ ਦੇ ਮੁੱਖ ਸੇਵਾਦਾਰ ਦਿਲਬਾਗ ਸਿੰਘ ਕਲੀਪੁਰ ਨੇ ਦੱਸਿਆ ਕਿ 4 ਜਨਵਰੀ ਨੂੰ ਸ਼ਾਮ 2 ਤੋਂ 4 ਵਜੇ ਤੱਕ ਬੱਚਿਆਂ ਦਾ ਸ਼ਬਦ ਅਤੇ ਕਵਿਤਾ ਗਾਇਨ ਪ੍ਰੋਗਰਾਮ ਹੋਵੇਗਾ ਅਤੇ 5 ਜਨਵਰੀ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਕੀਰਤਨ ਦੀਵਾਨ ਸਜਾਏ ਜਾਣਗੇ | ਨਗਰ ਕੀਰਤਨ ਦੀ ਗੁਰੂ ਘਰ ਤੋਂ ਰਵਾਨਗੀ ਮੌਕੇ ਬਿੱਕਰ ਸਿੰਘ ਸਿੱਧੂ ਫੁੱਲੂਵਾਲਾ, ਜਗਮੇਲ ਸਿੰਘ ਰੱਲੀ, ਰਘਵੀਰ ਸਿੰਘ ਚਹਿਲ, ਦਰਬਾਰਾ ਸਿੰਘ ਦੋਦੜਾ, ਕੌਂਸਲਰ ਸੁਖਵਿੰਦਰ ਕੌਰ ਸੁੱਖੀ, ਜਥੇਦਾਰ ਗਿਆਨ ਸਿੰਘ ਗਿੱਲ, ਸੁਰਜੀਤ ਸਿੰਘ ਇੰਸਪੈਕਟਰ, ਸੁਖਵਿੰਦਰ ਸ਼ਰਮਾ, ਐਡਵੋਕੇਟ ਗੁਰਚਰਨ ਸਿੰਘ ਅਨੇਜਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਮੋਰਚੇ ਵਲੋਂ 16 ਦੇ ਰੋਸ ਧਰਨੇ ਨੂੰ ਸਫਲ ਬਣਾਉਣ ਲਈ ਨੁੱਕੜ ਮੀਟਿੰਗਾਂ ਅਗਲੀ ਖ਼ਬਰ ਫਰੀਡਮ ਫਾਈਟਰ ਉੱਤਰਾਧਿਕਾਰੀ ਸੰਸਥਾ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਣ ਦਾ ਫ਼ੈਸਲਾ 15 ਜਨਵਰੀ ਤੋਂ ਸੰ...
Ad Position 24