ਬੋਹਾ, 3 ਜਨਵਰੀ (ਰਮੇਸ਼ ਤਾਂਗੜੀ)- ਸੰਯੁਕਤ ਮੋਰਚੇ ਵਲੋਂ 16 ਜਨਵਰੀ ਨੂੰ ਨਰੇਗਾ ਕਾਨੰੂਨ, ਬਿਜਲੀ ਸੋਧ ਅਤੇ ਕਿਰਤ ਕਾਨੰੂਨਾਂ ਵਿਚ ਕੀਤੇ ਲੋਕ ਵਿਰੋਧੀ ਬਦਲਾਅ ਦੇ ਰੋਸ ਵਜੋਂ ਕੇਂਦਰ ਸਰਕਾਰ ਖ਼ਿਲਾਫ਼ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਧਰਨੇ ਨੂੰ ਸਫਲ ਬਣਾਉਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਸਤਪਾਲ ਸਿੰਘ ਬਰੇ੍ਹ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਆਗੂ ਪ੍ਰਸ਼ੋਤਮ ਸਿੰਘ ਗਿੱਲ ਅਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਪ੍ਰਧਾਨ ਸੁਖਪਾਲ ਸਿੰਘ ਹਾਕਮ ਵਾਲਾ ਦੀ ਅਗਵਾਈ ਹੇਠ ਸਾਂਝੇ ਤੌਰ 'ਤੇ ਰਾਮ ਨਗਰ ਭੱਠਲ, ਟਾਹਲੀਆਂ, ਮੱਲ ਸਿੰਘ ਵਾਲਾ, ਕਾਸਮਪੁਰ ਛੀਨਾ, ਆਲਮਪੁਰ ਮੰਦਰਾਂ ਆਦਿ ਪਿੰਡਾਂ ਵਿਚ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ | ਆਗੂਆਂ ਨੇ ਪਿੰਡਾਂ ਦੀਆਂ ਸੱਥਾਂ ਵਿਚ ਇਕੱਤਰ ਕਿਸਾਨਾਂ-ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਬਿਜਲੀ ਸੋਧ 2025 ਲਾਗੂ ਕਰ ਕੇ ਬਿਜਲੀ ਸੈਕਟਰ ਕਾਰਪੋਰੇਟ ਘਰਾਣਿਆਂ ਨੂੰ ਸੌਂਪਣਾ ਚਾਹੁੰਦੀ ਹੈ ਤਾਂ ਜੋ ਦੇਸ਼ ਦੇ ਗਰੀਬ ਲੋਕਾਂ ਦੀ ਰੱਜ ਕੇ ਲੁੱਟ ਕੀਤੀ ਜਾ ਸਕੇ | ਇਸ ਮੌਕੇ ਦਰਸ਼ਨ ਸਿੰਘ ੰਮੰਘਾਣੀਆਂ, ਹਰਬੰਸ ਸਿੰਘ ਭੀਮੜਾ, ਕੇਵਲ ਸਿੰਘ ਸੈਦੇਵਾਲਾ, ਬਹਾਦਰ ਸਿੰਘ ਮੱਲ ਸਿੰਘ ਵਾਲਾ, ਰਘਬੀਰ ਸਿੰਘ ਸ਼ੇਰਖਾਂ ਵਾਲਾ, ਜਗਤਾਰ ਸਿੰਘ ਪਿੱਪਲੀਆਂ, ਬਾਬੂ ਸਿੰਘ ਭੱਠਲ, ਕੁੱਕਰ ਸਿੰਘ ਭੱਠਲ, ਮੇਜਰ ਸਿੰਘ ਟਾਹਲੀਆਂ, ਧੰਨਾ ਸਿੰਘ ਟਾਹਲੀਆਂ ਆਦਿ ਹਾਜ਼ਰ ਸਨ |
ਸੰਯੁਕਤ ਮੋਰਚੇ ਵਲੋਂ 16 ਦੇ ਰੋਸ ਧਰਨੇ ਨੂੰ ਸਫਲ ਬਣਾਉਣ ਲਈ ਨੁੱਕੜ ਮੀਟਿੰਗਾਂ
ਅਜੀਤ ਡੈਸਕ
04-01-2026