07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਪੰਜਾਬ ਖੇਤ ਮਜ਼ਦੂਰ ਸਭਾ ਵਲੋਂ ਪਿੰਡਾਂ 'ਚ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜੀਆਂ ਕਿਰਤੀਆਂ ਨੂੰ 15 ਜਨਵਰੀ ਨੂੰ ਮਾਨਸਾ ਰੋਸ ਧਰਨੇ 'ਚ ਪਹੁੰਚਣ ਦੀ ਅਪੀਲ

Ad Position 21
No active advertisement
ਅਜੀਤ ਡੈਸਕ 04-01-2026

ਮਾਨਸਾ, 3 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਖੇਤ ਮਜ਼ਦੂਰ ਸਭਾ ਵਲੋਂ ਮਗਨਰੇਗਾ ਕਾਨੂੰਨ ਦਾ ਨਾਂਅ ਬਦਲਣ ਦੇ ਰੋਸ 'ਚ ਮਾਨਸਾ ਖ਼ੁਰਦ, ਬੱਪੀਆਣਾ ਤੇ ਮੂਲਾ ਸਿੰਘ ਵਾਲਾ ਵਿਖੇ ਇਕੱਤਰਤਾ ਦੌਰਾਨ ਕੇਂਦਰ ਸਰਕਾਰ ਦੀਆਂ ਅਰਥੀਆਂ ਫੂਕੀਆਂ ਗਈਆਂ | ਸੰਬੋਧਨ ਕਰਦਿਆਂ ਸਭਾ ਦੇ ਸੂਬਾਈ ਆਗੂ ਕਾ. ਕਿ੍ਸ਼ਨ ਚੌਹਾਨ ਨੇ ਕਿਹਾ ਕਿ ਮੋਦੀ ਸਰਕਾਰ ਟੇਢੇ ਢੰਗ ਨਾਲ ਮਜ਼ਦੂਰ ਪੱਖੀ ਇਸ ਸਕੀਮ ਨੂੰ ਖ਼ਤਮ ਕਰਨ ਦੇ ਰੌਂਅ 'ਚ ਹੈ | ਉਨ੍ਹਾਂ ਮਗਨਰੇਗਾ ਮਜ਼ਦੂਰਾਂ ਨੂੰ ਚੇਤਨ ਕਰਦੇ ਹੋਏ ਕਿਹਾ ਭਾਜਪਾ ਗੁਮਰਾਹਕੁਨ ਪ੍ਰਚਾਰ ਰਾਹੀਂ ਰੁਜ਼ਗਾਰ ਸਬੰਧੀ ਸ਼ਰੇਆਮ ਝੂਠ ਬੋਲ ਰਹੀ ਹੈ ਜਦਕਿ ਨਵੇਂ ਕਾਨੂੰਨ ਮੁਤਾਬਿਕ ਕਾਮਿਆਂ ਨੂੰ ਰੁਜ਼ਗਾਰ ਮੁਹੱਈਆ ਹੀ ਨਹੀਂ ਹੋ ਸਕਦਾ ਕਿਉਂਕਿ ਇਸ ਕਾਨੂੰਨ ਰਾਹੀਂ ਰਾਜ ਸਰਕਾਰਾਂ 'ਤੇ 40 ਪ੍ਰਤੀਸ਼ਤ ਹਿੱਸਾ ਪਾਉਣ ਦਾ ਆਰਥਿਕ ਬੋਝ ਪਾਇਆ ਜਾਵੇਗਾ ਜਦਕਿ ਪੰਜਾਬ ਸਰਕਾਰ ਤਾਂ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦਬੀ ਹੋਈ ਹੈ ਅਤੇ ਇਸ ਯੋਜਨਾ 'ਚ ਹਿੱਸਾ ਪਾਉਣ 'ਚ ਅਸਮਰਥ ਰਹੇਗੀ | ਉਨ੍ਹਾਂ ਕਿਰਤੀਆਂ ਨੂੰ ਅਪੀਲ ਕੀਤੀ ਕਿ ਮਗਨਰੇਗਾ ਕਾਨੂੰਨ ਦੀ ਬਹਾਲੀ, ਘੱਟੋ ਘੱਟ 200 ਦਿਨ ਕੰਮ ਅਤੇ ਹਜ਼ਾਰ ਰੁਪਏ ਪ੍ਰਤੀ ਦਿਨ ਦਿਹਾੜੀ ਦੇਣ, ਚਾਰ ਲੇਬਰ ਕੋਡ, ਬਿਜਲੀ ਤੇ ਬੀਜ ਐਕਟ ਰੱਦ ਕਰਨ ਦੀ ਮੰਗ ਨੂੰ ਲੈ ਕੇ ਮਨਾਏ ਜਾ ਰਹੇ ਰੋਸ ਪੰਦ੍ਹਰਵਾੜੇ ਦੇ ਚੱਲਦਿਆਂ 15 ਜਨਵਰੀ ਨੂੰ ਮਾਨਸਾ ਵਿਖੇ ਪਹੁੰਚਣ | ਇਸ ਮੌਕੇ ਧੰਨਾ ਸਿੰਘ ਬੱਪੀਆਣਾ, ਹਰਪਾਲ ਸਿੰਘ ਬੱਪੀਆਣਾ, ਹਰਨੇਕ ਸਿੰਘ ਢਿੱਲੋਂ, ਸੁਖਦੇਵ ਸਿੰਘ ਪੰਧੇਰ, ਪੱਪੀ ਸਿੰਘ ਮੂਲਾ ਸਿੰਘ ਵਾਲਾ, ਬੀਰਾ ਸਿੰਘ ਮੂਲਾ ਸਿੰਘ ਵਾਲਾ, ਗੁਰਬਚਨ ਸਿੰਘ, ਮਲਕੀਤ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 16 ਨੂੰ ਡੀ.ਸੀ. ਦਫ਼ਤਰ ਨੇੜੇ ਲਗਾਏ ਜਾਣ ਵਾਲੇ ਧਰਨੇ ਦੀ ਤਿਆਰੀ ਸੰਬੰਧੀ ਮੀਟਿੰਗਾਂ ਤੇ ਰੈਲੀਆਂ ਕੇਂਦਰ ਦੀਆਂ ਕਿਸਾਨ ਵ... ਅਗਲੀ ਖ਼ਬਰ ਸੰਯੁਕਤ ਮੋਰਚੇ ਵਲੋਂ 16 ਦੇ ਰੋਸ ਧਰਨੇ ਨੂੰ ਸਫਲ ਬਣਾਉਣ ਲਈ ਨੁੱਕੜ ਮੀਟਿੰਗਾਂ
Ad Position 24