ਭੀਖੀ, 23 ਜਨਵਰੀ (ਸਹੋਤਾ)- ਚਹਿਲ ਫਾਊਾਡੇਸ਼ਨ ਸੰਸਥਾ ਦੇ ਚੇਅਰਮੈਨ ਡਾ. ਗੁਰਤੇਜ ਸਿੰਘ ਚਹਿਲ ਵਲੋਂ ਬਸੰਤ ਪੰਚਮੀ ਤਿਉਹਾਰ ਮੌਕੇ ਮਾਤਾ ਸਰਸਵਤੀ ਦੀ ਤਸਵੀਰ 'ਤੇ ਹਾਰ ਪਾ ਕੇ ਸ਼ੁਰੂਆਤ ਕੀਤੀ ਗਈ | ਉਨ੍ਹਾਂ ਨੇ ਬੱਚਿਆਂ ਨਾਲ ਖ਼ੁਸ਼ੀ ਸਾਂਝੀ ਕਰਦਿਆਂ ਡੋਰ ਤੇ ਪਤੰਗਾਂ ਦੇ ਨਾਲ-ਨਾਲ ਬੱਚਿਆਂ ਨੂੰ ਫਲ ਵੀ ਵੰਡੇ | ਉਨ੍ਹਾਂ ਬਸੰਤ ਪੰਚਮੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਡਾ. ਪ੍ਰੇਮ ਸਾਗਰ, ਗਿਆਨ ਸਿੰਘ ਢਿੱਲੋਂ, ਸਤਵੰਤ ਸਿੰਘ ਚਹਿਲ, ਅਰਸ਼ਦੀਪ ਸਿੰਘ ਚੀਮਾ, ਰਾਜਵਿੰਦਰ ਸਿੰਘ ਕੁਲਾਰ, ਮੱਖਣ ਸਿੰਘ, ਗੁਰਮੇਲ ਕੌਰ, ਹਰਪਾਲ ਕੌਰ, ਸੁਖਪ੍ਰੀਤ ਕੌਰ, ਮਨਜੀਤ ਕੌਰ, ਬੇਅੰਤ ਕੌਰ ਆਦਿ ਹਾਜ਼ਰ ਸਨ |