ਮਾਨਸਾ, 23 ਜਨਵਰੀ (ਸਭਿ.ਪ੍ਰਤੀ)- ਸਥਾਨਕ ਜੈ ਮਾਂ ਮੰਦਰ ਵਿਖੇ ਸਰਸਵਤੀ ਮਾਤਾ ਦਾ ਜਨਮ ਦਿਨ ਉਤਸ਼ਾਹ ਨਾਲ ਮਨਾਇਆ ਗਿਆ | ਇਸਤਰੀ ਸਤਿਸੰਗ ਸਭਾ ਵਲੋਂ ਮਾਤਾ ਜੀ ਦਾ ਗੁਣਗਾਨ ਕਰਦਿਆਂ ਕੇਕ ਕੱਟਿਆ ਗਿਆ | ਪੰਡਿਤ ਨਵਰਾਜ ਸ਼ਾਸਤਰੀ ਵਲੋਂ ਵਿਧੀ ਅਨੁਸਾਰ ਮਾਤਾ ਸਰਸਵਤੀ ਜੀ ਦਾ ਪੂਜਨ ਕਰ ਕੇ ਸ਼ਰਧਾਲੂਆਂ ਨੂੰ ਪੀਲੇ ਮਿੱਠੇ ਚੌਲਾਂ ਦਾ ਪ੍ਰਸ਼ਾਦ ਵੰਡਿਆ ਗਿਆ | ਇਸ ਮੌਕੇ ਬਿੰਦਰਪਾਲ ਗਰਗ, ਰਾਜ ਕੁਮਾਰ ਮਿੱਤਲ, ਵਿਨੋਦ ਬਾਂਸਲ, ਕਿ੍ਸ਼ਨ ਮਦਾਨ, ਭਗਵਾਨ ਦਾਸ, ਨਿਸ਼ਾ ਹੰਸ, ਰੇਨੂ ਅਰੋੜਾ ਆਦਿ ਹਾਜ਼ਰ ਸਨ |