18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਸੰਤ ਬਾਬਾ ਓਮ ਪ੍ਰਕਾਸ਼ ਦਾਸ ਦਾ ਬਰਸੀ ਸਮਾਗਮ ਭਲਕੇ <br/>

Ad Position 21
No active advertisement
ਮਾਤਾ ਹਰਪਾਲ ਕੌਰ ਨੂੰ ਸਨਮਾਨਿਤ ਕਰਦੇ ਹੋਏ ਡੇਰਾ ਪ੍ਰਮੁੱਖ ਬਾਬਾ ਸੁਖਰਾਜ ਦਾਸ | ਤਸਵੀਰ : ਬਲਕਾਰ ਸਿੰਘ ਸਹੋਤਾ <br/> 31-01-2026
ਭੀਖੀ, 30 ਜਨਵਰੀ (ਬਲਕਾਰ ਸਿੰਘ ਸਹੋਤਾ)- ਸ੍ਰੀ ਸ੍ਰੀ 108 ਸੰਤ ਬਾਬਾ ਓਮ ਪ੍ਰਕਾਸ਼ ਦਾਸ ਬ੍ਰਹਮਲੀਨ ਦੀ 23ਵੀਂ ਬਰਸੀ ਮੌਕੇ ਸਥਾਨਕ ਡੇਰਾ ਬਾਬਾ ਰੱਬ ਲੋਕ ਵਿਖੇ ਸ੍ਰੀ ਸਿਧਾਂਤ ਸਾਗਰ ਦੇ ਅਖੰਡ ਪਾਠ ਇਕੋਤਰੀ ਦੇ ਭੋਗ 1 ਫਰਵਰੀ ਨੂੰ ਪਾਏ ਜਾਣਗੇ | ਇਸ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਵਲੋਂ ਡੇਰਾ ਵਿਖੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਮਨੁੱਖਤਾ ਨੂੰ ਪ੍ਰਮਾਤਮਾ ਨਾਲ ਜੋੜਦੇ ਹਨ ਅਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ 'ਚ ਸਹਾਇਕ ਹੁੰਦੇ ਹਨ | ਡੇਰਾ ਪ੍ਰਮੁੱਖ ਬਾਬਾ ਸੁਖਰਾਜ ਦਾਸ ਵਲੋਂ ਹਰਪਾਲ ਕੌਰ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਪਿਆਰ ਸਿੰਘ, ਗੁਰਦੀਪ ਸਿੰਘ ਪੀ.ਪੀ., ਅੰਮਿ੍ਤਪਾਲ ਦਾਸ ਬਾਵਾ, ਵੀਰਮ ਬਾਵਾ, ਗਗਨਦੀਪ ਬਰਸਾਲਾ, ਗੁਰਦੀਪ ਬਰਸਾਲਾ, ਪੱਖਾ ਸਿੰਘ, ਘਣਸ਼ਾਮ ਬਾਵਾ, ਸੱਤੀ ਬਰਸਾਲਾ, ਲਾਭ ਦਾਸ, ਮੱਘਰ ਦਾਸ, ਨੈਬ ਬਰਸਾਲਾ, ਭੀਮਾ ਬਰਸਾਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸਿੰਗਲਾ ਨੇ ਖੇਤੀ ਹਾਦਸਾਗ੍ਰਸਤ ਪਰਿਵਾਰਾਂ ਦੇ ਵਾਰਸਾਂ ਨੂੰ ਵਿੱਤੀ ਸਹਾਇਤਾ ਦੇ ਚੈੱਕ ਵੰਡੇ <br/> ਅਗਲੀ ਖ਼ਬਰ ਭੱਠਾ ਮਜ਼ਦੂਰਾਂ ਦੇ ਸ਼ੋਸ਼ਣ ਖ਼ਿਲਾਫ਼ ਕਿਸਾਨ ਮਜ਼ਦੂਰ ਐਸੋਸੀਏਸ਼ਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ <br/>
Ad Position 24